‘ਦ ਖ਼ਾਲਸ ਬਿਊਰੋ : ਜਲੰਧਰ ਦੇ BMC ਚੌਕ ‘ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਬੁੱਤ ਅਤੇ ਪੰਜਾਬ ਸਰਕਾਰ ਦੇ ਪੋਸਟਰ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹੋਏ ਮਿਲੇ।BMC ਚੌਕ ਨੂੰ ਸੰਵਿਧਾਨ ਚੌਕ ਵੀ ਕਿਹਾ ਜਾਂਦਾ ਹੈ।  ਪੁਲਿਸ ਨੇ ਇੰਨਾਂ ਨਾਅਰਿਆਂ ਨੂੰ ਮਿਟਾਉਣ ਦੀ ਥਾਂ ਰਹੀ ਸਹੀ ਕਸਰ ਵੀ ਪੂਰੀ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ 29 ਅਗਸਤ ਨੂੰ ਜਲੰਧਰ ਵਿੱਚ ਖੇਡ ਮੇਲੇ ਦੀ ਸ਼ੁਰੂਆਤ ਕਰਨੀ ਹੈ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਨਾਲ ਇਹ ਮਾਮਲਾ ਸਾਹਮਣੇ ਆਇਆ ਹੈ ਉਹ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਜ਼ਰੂਰ ਚੁੱਕ ਰਿਰਾ ਹੈ।

ਪੁਲਿਸ ਨੇ ਇਸ ਤਰ੍ਹਾਂ ਮਿਟਾਏ ਨਾਅਰੇ

ਬੇਅੰਤ ਸਿੰਘ ਦਾ ਬੁੱਤ ਜਿਸ ਸ਼ੀਸੇ ਨਾਲ ਡੱਕਿਆ ਹੋਇਆ ਉਸ ‘ਤੇ ਹੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਸਨ। ਪੁਲਿਸ ਨੇ ਉਸ ਨੂੰ ਧੋਣ ਦੀ ਥਾਂ ਉਸ ‘ਤੇ ਕਾਲਕ ਮੱਲ ਦਿੱਤੀ । BMC ਚੌਕ ‘ਤੇ 24 ਘੰਟੇ CCTV ਕੈਮਰੇ ਲੱਗੇ ਹੁੰਦੇ ਹਨ।  ਇਸ ਦੇ ਬਾਵਜੂਦ ਕੁਝ ਸ਼ਰਾਰਤੀ ਲੋਕਾਂ ਨੇ ਇੱਥੇ ਨਾਅਰੇ ਲਿਖ ਦਿੱਤੇ। ਸਿਰਫ਼ ਇੰਨਾਂ ਹੀ ਨਹੀਂ ਇੱਥੇ ਪੰਜਾਬ ਸਰਕਾਰ ਦਾ 29 ਅਗਸਤ ਨੂੰ ਸ਼ੁਰੂ ਹੋਣ ਵਾਲੇ ‘ਖੇਡਾਂ ਵਤਰ ਪੰਜਾਬ ਦੀਆਂ’ ਦਾ ਪੋਸਟਰ ਲੱਗਿਆ ਸੀ ਉਸ ‘ਤੇ ਵੀ ਖਾਲਿਸਤਾਨ ਦੇ ਨਾਅਰੇ ਲਿਖ ਦਿੱਤੇ ਗਏ। 29 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਤੋਂ ਹੀ ਖੇਡ ਮੇਲੇ ਦੀ ਸ਼ੁਰੂਆਤ ਕਰਨਗੇ। ਪੁਲਿਸ ਹੁਣ ਆਲੇ-ਦੁਆਲੇ ਲੱਗੇ CCTV ਕੈਮਰਿਆਂ ਨੂੰ ਖੰਗਾਲਨ ਵਿੱਚ ਲੱਗੀ ਹੋਈ ਹੈ ਪਰ ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਜਲੰਧਰ ਵਿੱਚ ਇਹ ਘਟਨਾ ਪੁਲਿਸ ਪ੍ਰਸ਼ਾਸਨ ‘ਤੇ ਸਵਾਲ ਚੁੱਕ ਰਹੀ ਹੈ।