‘ਦ ਖ਼ਾਲਸ ਬਿਊਰੋ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ ਵਿੱਚ ਕੱਢੇ ਗਏ ਕੈਂਡਲ ਮਾਰਚ ਤੋਂ ਮਾਂ ਚਰਨਜੀਤ ਕੌਰ ਨੇ ਮਾਨ ਸਰਕਾਰ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਅਸਲੀ ਗੁਨਾਹਗਾਰਾਂ ਤੱਕ ਸਰਕਾਰ ਪਹੁੰਚ ਨਹੀਂ ਸੱਕੀ ਹੈ । ਜਿਹੜੇ ਲੋਕ ਸਿੱਧੂ ਦੀ ਮੌ ਤ ਲਈ ਜ਼ਿੰਮੇਵਾਰ ਸਨ ਅਤੇ ਜਿੰਨਾਂ ਨੇ ਖੁਸ਼ੀਆਂ ਮਨਾਈਆਂ ਉਨ੍ਹਾਂ ਨੂੰ ਆਮ ਆਦਮੀ ਸਰਕਾਰ ਵਿੱਚ ਵੱਡੇ ਅਹੁਦੇ ਨਵਾਜ਼ੇ ਜਾ ਰਹੇ ਹਨ। ਇਸ ਤੋਂ ਇਲਾਵਾ ਸਿੱਧੂ ਦੀ ਮਾਂ ਨੇ ਉਨ੍ਹਾਂ ਸਿੰਗਰਾਂ ਨੂੰ ਵੀ ਵੱਡੀ ਨਸੀਅਤ ਦਿੱਤੀ ਜੋ ਸਟੇਜ ‘ਤੇ ਸਿੱਧੂ ਦਾ ਨਾਂ ਲੈ ਕੈ ਥਾਪੀਆਂ ਮਾ ਰ ਰਹੇ ਹਨ।
ਸਿੱਧੂ ਦੀ ਮਾਂ ਵੱਲੋਂ ਸਿੰਗਰਾਂ ਨੂੰ ਨਸੀਹਤ
ਸਿੱਧੂ ਮੂਸੇਵਾਲਾ ਜਦੋਂ ਵੀ ਸਟੇਜ ‘ਤੇ ਆਉਂਦਾ ਸੀ ਤਾਂ ਪੱਟ ‘ਤੇ ਥਾਪੀ ਜ਼ਰੂਰ ਮਾਰ ਦਾ ਸੀ, ਉਨ੍ਹਾਂ ਦਾ ਇਹ ਸਟਾਇਲ ਸਭ ਤੋਂ ਵੱਧ ਮਸ਼ਹੂਰ ਸੀ। ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨ ਅਕਸਰ ਆਪਣੀ ਕਾਮਯਾਬੀ ਦੀ ਖੁਸ਼ੀ ਨੂੰ ਇਸੇ ਤਰ੍ਹਾਂ ਥਾਪੀ ਮਾ ਰ ਕੇ ਜ਼ਾਹਿਰ ਕਰਦੇ ਹਨ। ਇੰਨਾਂ ਦੀ ਥਾਪੀ ਤੋਂ ਮੂਸੇਵਾਲਾ ਦੀ ਮਾਂ ਚਰਨਜੀਤ ਕੌਰ ਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੇ ਗਾਇਕ ਅੱਜ ਕੱਲ ਸਟੇਜਾਂ ‘ਤੇ ਸਿੱਧੂ ਮੂਸੇਵਾਲਾ ਦਾ ਨਾਂ ਲੈ ਕੇ ਪੱਟਾਂ ‘ਤੇ ਥਾਪੀਆਂ ਮਾ ਰਹੇ ਹਨ ਉਨ੍ਹਾਂ ਤੋਂ ਜ਼ਰੂਰ ਇਤਰਾਜ ਹੈ। ਮਾਂ ਨੇ ਕਿਹਾ ਇਹ ਉਹ ਹੀ ਗਾਇਕ ਨੇ ਜੋ ਸਿੱਧੂ ਦੀ ਕਾਮਯਾਬੀ ਤੋਂ ਨਫਰਤ ਕਰਦੇ ਸਨ, ਸਿੱਧੂ ਦਾ ਜਦੋਂ ਵੀ ਗਾਣਾ ਆਉਂਦਾ ਸੀ ਥਾਪਿਆਂ ਮਾਰਨ ਵਾਲੇ ਗਾਇਕ ਉਸ ‘ਤੇ ਵਿਵਾਦ ਖੜੇ ਕਰ ਦਿੰਦੇ ਸਨ । ਹੁਣ ਮਸ਼ਹੂਰ ਹੋਣ ਲਈ ਸਿੱਧੂ ਦੇ ਨਾਂ ਅਤੇ ਸਟਾਇਲ ਦੀ ਵਰਤੋਂ ਕਰ ਰਹੇ ਹਨ। ਮਾਂ ਨੇ ਅਜਿਹੇ ਗਾਇਕਾਂ ਨੂੰ ਨਸੀਹਤ ਦਿੱਤੀ ਕਿ ਉਹ ਨਾ ਹੀ ਸਟੇਜਾਂ ਤੋਂ ਸਿੱਧੂ ਦਾ ਨਾਂ ਲੈਣ ਨਾ ਹੀ ਉਸ ਦੇ ਥਾਪੀ ਵਾਲੇ ਸਟਾਈਲ ਨੂੰ ਕਾਪੀ ਕਰਨ, ਇਹ ਸਿੱਧੂ ਦਾ ਸਟਾਇਲ ਹੈ ਅਤੇ ਉਸ ਦੇ ਫੈਨ ਹੀ ਇਸ ਨੂੰ ਵਰਤ ਸਕਦੇ ਹਨ। ਉਸਦੀ ਮਾਂ ਨੇ ਕਿਹਾ ਜ਼ਿੰਦਾ ਰਹਿੰਦੇ ਹੋਏ ਇਹ ਗਾਇਕ ਕਦੇ ਵੀ ਸਿੱਧੂ ਮੂਸੇਵਾਲ ਦੇ ਨਾਲ ਨਹੀਂ ਖੜੇ ਹੋਏ, ਸਿਰਫ਼ ਇੰਨਾਂ ਹੀ ਨਹੀਂ ਚਰਨਜੀਤ ਕੌਰ ਨੇ ਮਾਨ ਸਰਕਾਰ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ।
ਮਾਨ ਸਰਕਾਰ ਨੂੰ ਖਰੀਆਂ-ਖਰੀਆਂ
ਮਾਂ ਚਰਨਜੀਤ ਕੌਰ ਨੇ ਕਿਹਾ ਸਰਕਾਰ ਪੁਲਿਸ ਨੂੰ ਪਾਵਰ ਦੇਵੇ ਤਾਂ ਅਸਲੀ ਗੁਨਾਹਗਾਰ ਫੜੇ ਜਾ ਸਕਦੇ ਹਨ। ਉਨ੍ਹਾਂ ਨੇ ਤੰਜ ਕੱਸ ਦੇ ਹੋਏ ਕਿਹਾ ਜਿਹੜੇ ਲੋਕ ਸਿੱਧੂ ਦੀ ਮੌ ਤ ਤੋਂ ਬਾਅਦ ਮਖੌਲ ਉਡਾਉਂਦੇ ਸਨ ਉਨ੍ਹਾਂ ਨੂੰ ਲਾਅ ਅਫਸਰਾਂ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਜਿੰਨਾਂ ਦੀ ਸੁਰੱਖਿਆ ਵਾਪਸ ਲੈਣ ਦੀ ਵਜ੍ਹਾ ਕਰਕੇ ਮੌ ਤ ਹੋਈ ਹੈ ਉਨ੍ਹਾਂ ਨੂੰ ਮਾਨ ਸਰਕਾਰ ਨੇ ਵੱਡੇ ਅਹੁਦੇ ਦਿੱਤੇ ਹਨ। ਹਾਲਾਂਕਿ ਚਰਨਜੀਤ ਕੌਰ ਨੇ ਕਿਸੇ ਦਾ ਨਾਂ ਨਹੀਂ ਲਿਆ, ਮਾਂ ਨੇ ਕਿਹਾ ਅਸੀਂ ਸੜਕ ‘ਤੇ ਮੁੜ ਉਤਰਾਗੇ ਜੇਕਰ ਇਨਸਾਫ਼ ਨਹੀਂ ਮਿਲਿਆ,ਉਨ੍ਹਾਂ ਭਗਵੰਤ ਮਾਨ ਦੇ ਰੰਗਲੇ ਪੰਜਾਬ ਬਣਾਉਣ ਦੇ ਦਾਅਵੇ ‘ਤੇ ਵੀ ਸਵਾਲ ਚੁੱਕੇ। ਮਾਂ ਨੇ ਕਿਹਾ ਜਦੋਂ ਸੁਰੱਖਿਅਤ ਪੰਜਾਬ ਨਹੀਂ ਬਣ ਪਾ ਰਿਹਾ ਤਾਂ ਰੰਗਲਾ ਪੰਜਾਬ ਕਿਵੇਂ ਬਣੇਗਾ। ਸਿਰਫ਼ ਇੰਨਾਂ ਹੀ ਨਹੀਂ ਚਰਨਜੀਤ ਕੌਰ ਨੇ ਕਿਹਾ ਮਾਨ ਸਰਕਾਰ ਕਿਸ ਖੁਸ਼ੀ ਵਿੱਚ ਤੀਂਹ ਦਾ ਤਿਓਹਾਰ ਬਣਾ ਰਹੀ ਹੈ,ਮਾਂ ਨੇ ਉਨ੍ਹਾਂ ਲੋਕਾਂ ਨੂੰ ਨਸੀਹਤ ਦਿੱਤੀ ਜਿਹੜੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਇਨਸਾਫ਼ ਦੀ ਲੜਾਈ ਨੂੰ ਸਿਆਸੀ ਰੰਗਤ ਦਿੰਦੇ ਹੋਏ ਕਮੈਂਟ ਕਰ ਰਹੇ ਨੇ ਕਿ ਉਹ ਕਾਂਗਰਸ ਦੀ ਟਿਕਟ ਭਾਲ ਰਹੇ ਹਨ। ਉਨ੍ਹਾਂ ਕਿਹਾ ਜਿਸ ਦਾ ਜਵਾਨ ਪੁੱਤ ਚੱਲਾ ਗਿਆ ਹੋਵੇ ਉਹ ਭਲਾ ਕਿਵੇਂ ਇਹ ਗੱਲ ਸੋਚ ਵੀ ਸਕਦਾ ਹੈ।