India

60 ਦਹਾਕੇ ਦੇ ਸੁਪਰ ਫੂਡ ਨੂੰ ਮੁੜ ਪੈਦਾ ਕਰਨ ਕਿਸਾਨ,PM ਮੋਦੀ ਅਪੀਲ,ਅਸੀਂ ਛੱਡਿਆ,ਵਿਦੇਸ਼ਾਂ ਨੇ ਅਪਣਾਇਆ!ਪਾਣੀ ਬਚੇਗਾ,ਸਿਹਤ ਸੁਧਰੇਗੀ,ਆਮਦਨ ਡੱਬਲ

mann ki baat narendra modi

ਦ ਖ਼ਾਲਸ ਬਿਊਰੋ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ(Prime Minister Narendra Modi)  ਨੇ 28 ਅਗਸਤ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਕਿਸਾਨਾਂ ਨੂੰ ਵੱਡੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕਿਸਾਨਾਂ ਨੂੰ ਮੋਟਾ ਅਨਾਜ ਪੈਦਾ ਕਰਕੇ ਦੁਨੀਆ ਵਿੱਚ ਧਾਕ ਜਮਾਉਣੀ ਹੋਵੇਗੀ। PM ਮੋਦੀ ਨੇ ਕਿਹਾ ਇਸ ਨੂੰ ਜਨ ਅੰਦੋਲਨ ਬਣਾਉਣਾ ਹੋਵੇਗਾ।  ਦੇਸ਼ ਦੇ ਲੋਕਾਂ ਵਿੱਚ ਵੀ ਮੋਟੇ ਅਨਾਜ ਦੇ ਵਲ ਜਾਗਰੂਕਤਾਂ ਪੈਦਾ ਕਰਨੀ ਹੋਵੇਗੀ।  ਉਨ੍ਹਾਂ ਕਿਹਾ ਸਾਨੂੰ ਬਾਜਰਾ,ਯਾਨੀ ਮੋਟਾ ਅਨਾਜ ਨੂੰ ਵੱਧ ਤੋਂ ਵੱਧ ਅਪਨਾਉਣਾ ਹੋਵੇਗਾ। ਇਸ ਅਨਾਜ ਦੀ ਡਿਮਾਂਡ ਵਿਦੇਸ਼ ਵਿੱਚ ਬਹੁਤ ਜ਼ਿਆਦਾ ਵੱਧ ਗਈ ਹੈ।  60 ਦੇ ਦਹਾਕੇ ਤੋਂ ਪਹਿਲਾਂ ਭਾਰਤ ਦੇ ਲੋਕ ਜਵਾਰ,ਬਾਜਰਾ,ਰਾਗੀ,ਦੀ ਵਰਤੋਂ ਕਰਦੇ ਸਨ ਪਰ ਹਰੀ ਕਰਾਂਤੀ ਦੀ ਵਜ੍ਹਾ ਕਰਕੇ ਕਣਕ ਅਤੇ ਝੋਨੇ ਦੀ ਡਿਮਾਂਡ ਵੱਧ ਗਈ ਹੈ। ਭਾਰਤੀਆਂ ਦੇ ਇਸ ਸੁਪਰ ਫੂਡ ਨੂੰ ਵਿਦੇਸ਼ਾਂ ਨੇ ਅਪਣਾ ਲਿਆ ਹੈ। ਇਸ ਦੀ ਸਭ ਤੋਂ ਵੱਧ ਖਾਸੀਅਤ ਹੈ ਕਿ ਫਸਲ ਦੀ ਚੰਗੀ ਕੀਮਤ ਮਿਲ ਦੀ ਹੈ ਅਤੇ ਪਾਣੀ ਦੀ ਵੀ ਬਚਤ ਹੁੰਦੀ ਹੈ ਸਭ ਤੋਂ ਵੱਧ ਸਿਹਤ ਪੱਖੋਂ ਵੀ ਇਹ ਬਹੁਤ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਕਿਉਂ ਕਹਿੰਦੇ ਨੇ ਇਸ ਨੂੰ ਮੋਟਾ ਅਨਾਜ ?

ਬਾਜਰਾ,ਰਾਗੀ,ਜਵਾਰ ਨੂੰ ਮੋਟਾ ਅਨਾਜ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਪੈਦਾ ਕਰਨ ਵਿੱਚ ਜ਼ਿਆਦਾ ਮੁਸ਼ਕਤ ਨਹੀਂ ਕਰਨੀ ਪੈਂਦੀ ।  ਸਿਰਫ਼ ਇੰਨਾਂ ਹੀ ਨਹੀਂ ਕਣਕ ਅਤੇ ਝੋਨੇ ਦੇ ਮੁਕਾਬਲੇ ਮੋਟੇ ਅਨਾਜ ਨੂੰ ਪੈਦਾ ਕਰਨ ਦੇ ਲਈ ਘੱਟ ਪਾਣੀ ਦੀ ਵਰਤੋਂ ਹੁੰਦੀ ਹੈ। ਜਵਾਰ,ਬਾਜਰਾ ਅਤੇ ਰਾਗੀ ਦੀ ਖੇਤੀ ਵਿੱਚ ਤਕਰੀਬਨ 30 ਫੀਸਦੀ ਘੱਟ ਪਾਣੀ ਖਰਚ ਹੁੰਦਾ ਹੈ। ਇਸ ਤੋਂ ਇਲਾਵਾ 10 ਤੋਂ 12 ਸਾਲ ਤੱਕ ਇਹ ਖਾਣ ਲਾਇਕ ਰਹਿੰਦਾ ਹੈ। ਮੋਟਾ ਅਨਾਜ ਵਾਤਾਵਰਣ ਵਿੱਚ ਹੋਣ ਵਾਲੇ ਬਦਲਾਅ ਨੂੰ ਵੀ ਸਹਿ ਸਕਦਾ ਹੈ ਅਤੇ ਜ਼ਿਆਦਾ ਜਾਂ ਫਿਰ ਘੱਟ ਮੀਂਹ ਨਾਲ ਇਹ ਪ੍ਰਭਾਵਿਤ ਨਹੀਂ ਹੁੰਦਾ ਹੈ,ਮੋਟੇ ਅਨਾਜ ਦੀ ਖੇਤੀ ਵਿੱਚ ਯੂਰੀਆ ਅਤੇ ਦੂਜੇ ਰਸਾਇਣਾਂ ਦੀ ਜ਼ਰੂਰਤ ਨਹੀਂ ਪੈਂਦੀ ਹੈ।

ਸਿਹਤ ਦੇ ਲਈ ਫਾਇਦੇਮੰਦ

ਜਵਾਰ,ਬਾਜਰਾ,ਰਾਗੀ ਵਰਗੇ ਮੋਟੇ ਅਨਾਜ ਸਿਹਤ ਦੇ ਲਈ ਚੰਗੇ ਹੁੰਦੇ ਹਨ।  ਰਾਗੀ ਭਾਰਤੀਆਂ ਦਾ ਵੱਧ ਪੋਸ਼ਣ ਦੇਣ ਵਾਲਾ ਮੋਟਾ ਅਨਾਜ ਹੈ। ਇਸ ਵਿੱਚ ਕੈਲਸ਼ੀਅਮ ਕਾਫੀ ਹੁੰਦਾ ਹੈ, 100 ਗਰਾਮ ਰਾਗੀ ਵਿੱਚ 344 ਮਿਲੀਗਰਾਮ ਕੈਲਸ਼ੀਅਮ ਹੈ। ਰਾਗੀ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦੀ ਹੈ। ਇਸੇ ਤਰ੍ਹਾਂ ਬਾਜਰੇ ਵਿੱਚ ਪ੍ਰੋਟੀਨ ਹੁੰਦਾ ਹੈ।  100 ਗਰਾਮ ਬਾਜਰੇ ਵਿੱਚ 11.6 ਗਰਾਮ ਪ੍ਰੋਟੀਨ, 67.5 ਗਰਾਮ ਕਾਰਬੋਹਾਈਡ੍ਰੇਟ,8 ਮਿਲੀ ਗਰਾਮ ਆਇਰਨ, 132 ਮਿਲੀਗਰਾਮ ਕੈਰੋਟੀਨ ਹੁੰਦਾ ਹੈ ਜੋ ਅੱਖਾਂ ਨੂੰ ਸੁਰੱਖਿਆ ਪ੍ਰਧਾਨ ਕਰਦਾ ਹੈ। ਜਵਾਰ ਅਰਬ ਮੁਲਕਾਂ ਦੇ ਲੋਕਾਂ ਦਾ ਅਹਿਮ ਫੂਡ ਹੈ। ਜ਼ਿਆਦਾਤਰ ਜਵਾਰ ਦੀ ਵਰਤੋਂ ਸ਼ਰਾਬ ਵਿੱਚ ਹੁੰਦੀ ਹੈ। ਡਬਲ ਰੋਟੀ ਵਿੱਚ ਵੀ ਇਹ ਇਸਤਮਾਲ ਹੁੰਦਾ ਹੈ,ਇਸ ਤੋਂ ਇਲਾਵਾ ਬੇਬੀ ਫੂਡ ਬਣਾਉਣ ਵਿੱਚ ਵੀ ਜਵਾਰ ਅਹਿਮ ਰੋਲ ਅਦਾ ਕਰਦਾ ਹੈ।

ਸੰਯੁਕਤ ਰਾਸ਼ਟਰ ਵੀ ਅੱਗੇ ਆਇਆ

ਕੇਂਦਰ ਸਰਕਾਰ ਨੇ ਮੋਟੇ ਅਨਾਜ ਦੀ ਖੇਤੀ ਨੂੰ ਵਧਾਵਾ ਦੇਣ ਦੇ ਲਈ ਸਾਲ 2018 ਨੂੰ ਮੋਟਾ ਅਨਾਜ ਦੇ ਰੂਪ ਵਿੱਚ ਬਣਾਇਆ ਸੀ। ਇਸ ਤੋਂ ਇਲਾਵਾ ਭਾਰਤ ਸਰਕਾਰ ਨੇ ਮੋਟੇ ਅਨਾਜ ਪ੍ਰਤੀ ਜਾਗਰੂਕ ਕਰਨ ਦੇ ਲਈ ਸੰਯੁਕਤ ਰਾਸ਼ਟਰ ਦੇ ਸਾਹਮਣੇ 2023 ਨੂੰ ਕੌਮਾਂਤਰੀ ਮਿਲੇਟ ਈਅਰ ਐਲਾਨਣ ਦਾ ਮਤਾ ਰੱਖਿਆ ਸੀ।  ਜਿਸ ਨੂੰ 70 ਦੇਸ਼ਾਂ ਨੇ ਹਿਮਾਇਤ ਦਿੱਤੀ ਜਿਸ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ 2023 ਨੂੰ ਮੋਟੇ ਅਨਾਜ ਵੱਜੋਂ ਬਣਾਉਣ ਦਾ ਐਲਾਨ ਕਰ ਦਿੱਤਾ।

ਭਾਰਤ ਦੇ ਇੰਨਾਂ ਸੂਬਿਆਂ ਨੇ ਮੋਟਾ ਅਨਾਜ ਨੂੰ ਅਪਣਾਇਆ

ਭਾਰਤ ਸਰਕਾਰ ਦੀ ਅਪੀਲ ਤੋਂ ਬਾਅਦ ਛਤੀਸਗੜ੍ਹ,ਓਡੀਸ਼ਾ ਵਿੱਚ ਮੋਟੇ ਅਨਾਜ ਦੀ ਖੇਤੀ ਵਧੀ ਹੈ।  ਇਸ ਤੋਂ ਇਲਾਵਾ ਦੱਖਣੀ ਭਾਰਤ ਵਿੱਚ ਮੋਟਾ ਅਨਾਜ ਦੀ ਪੈਦਾਵਾਰ ਸ਼ੁਰੂ ਹੋ ਗਈ ਹੈ।ਰਾਜਸਥਾਨ, ਮੱਧ ਪ੍ਰਦੇਸ਼,ਉੱਤਰ ਪ੍ਰਦੇਸ਼,ਮਹਾਰਾਸ਼ਟਰ,ਹਰਿਆਣਾ,ਗੁਜਰਾਤ, ਆਂਧਰਾ ਪ੍ਰਦੇਸ਼ ,ਕਰਨਾਟਕਾ,ਝਾਰਖੰਡ,ਤਮਿਲਨਾਡੂ ਵਿੱਚ ਵੀ ਵੱਡੀ ਗਿਣਤੀ ਵਿੱਚ ਕਿਸਾਨ ਹੁਣ ਮੋਟੇ ਅਨਾਜ ਪੈਦਾ ਕਰਨ ਵਿੱਚ ਲੱਗ ਗਏ ਹਨ।  ਹਾਲਾਂਕਿ ਇਸ ਲਿਸਟ ਵਿੱਚ ਪੰਜਾਬ ਦੇ ਕਿਸਾਨ ਸ਼ਾਮਲ ਨਹੀਂ ਹੈ, ਪਰ ਫਸਲੀ ਚੱਕਰ ਤੋਂ ਨਿਕਲਣ ਦੇ ਲਈ ਪੰਜਾਬ ਦੇ ਕਿਸਾਨਾਂ ਨੂੰ ਇਸ ਪਾਸੇ ਰੁੱਖ ਕਰਨਾ ਹੋਵੇਗਾ ਪਰ ਇਸ ਨੂੰ ਕਾਮਯਾਬ ਤਾਂ ਹੀ ਬਣਾਇਆ ਜਾ ਸਕਦਾ ਹੈ ਜਦੋਂ ਸਰਕਾਰ ਕਿਸਾਨਾਂ ਦੀ ਬਾਹ ਫੜੇ ਅਤੇ ਮੋਟੇ ਅਨਾਜ ਲਈ ਕਿਸਾਨਾਂ ਨੂੰ ਜਾਗਰੂਕ ਕਰੇ ਅਤੇ ਮਾਲੀ ਮਦਦ ਵੀ ਦੇਵੇ।