ਬਿਊਰੋ ਰਿਪੋਰਟ : ਭਾਵੇਂ ਮਨੁੱਖੀ ਸਰੀਰ ਦਾ ਇੰਜਣ ਹੋਵੇ ਜਾਂ ਫਿਰ ਗੱਡੀ ਦਾ, ਜੇਕਰ ਤੁਸੀਂ ਇਸ ਨੂੰ ਤਰੀਕੇ ਨਾਲ ਵਰਤਿਆ ਤਾਂ ਇਹ ਤੁਹਾਡੇ ਲਈ ਵਰਦਾਨ ਸਾਬਿਤ ਹੁੰਦਾ ਹੈ। ਜੇਕਰ ਇਸ ਦਾ ਖਿਆਲ ਨਹੀਂ ਦਿੱਤਾ ਤਾਂ ਵਾਰ-ਵਾਰ ਇਸ ‘ਤੇ ਬ੍ਰੇਕ ਲੱਗਦੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤ ਲਗਾਤਾਰ ਵੱਧ ਰਹੀਆਂ ਹਨ। ਅਜਿਹੇ ਵਿੱਚ ਜੇਕਰ ਤੁਹਾਡੀ ਗੱਡੀ ਚੰਗੀ Average ਨਾ ਦੇਵੇ ਤਾਂ ਤੁਹਾਡੀ ਜੇਬ੍ਹ ਤਾਂ ਢਿੱਲੀ ਹੋਵੇਗੀ, ਸਿਰਦਰਦੀ ਵਧੇਗੀ ਪਰ ਤੁਸੀਂ ਇਸ ਸਿਰਦਰਦੀ ਤੋਂ ਸਿਰਫ਼ ਕੁਝ ਟਿਪਸ ਦੇ ਜ਼ਰੀਏ ਬਾਹਰ ਆ ਸਕਦੇ ਹੋ। ਤੁਹਾਨੂੰ ਡਰਾਇਵਿੰਗ ਵੇਲੇ ਇਨ੍ਹਾਂ 5 ਚੀਜ਼ਾਂ ਦਾ ਖਿਆਲ ਰੱਖਣਾ ਹੋਵੇਗਾ।
1. ਕਲਚ,ਗਿਅਰ ਅਤੇ ਬ੍ਰੇਕ ਦੀ ਸਹੀ ਵਰਤੋਂ
ਡਰਾਇਵਿੰਗ ਕਰਨ ਵੇਲੇ ਤੁਹਾਨੂੰ ਇਹ ਖਿਆਲ ਰੱਖਣਾ ਹੋਵੇਗਾ ਕਿ ਕਲਚ ‘ਤੇ ਤੁਸੀਂ ਜ਼ਿਆਦਾ ਦੇਰ ਪੈਰ ਨਾ ਰੱਖੋ। ਇਸ ਨਾਲ ਮਾਇਲੇਜ ਵਿੱਚ ਫਰਕ ਪੈਂਦਾ ਹੈ। ਇਸ ਤੋਂ ਇਲਾਵਾ ਸਹੀ ਗਿਅਰ ਵਿੱਚ ਹੀ ਡਰਾਇਵਿੰਗ ਕਰੋ। ਛੋਟੇ ਗਿਅਰ ‘ਤੇ ਜ਼ਿਆਦਾ ਦੇਰ ਡਰਾਇਵਿੰਗ ਕਰਨ ਨਾਲ ਮਾਇਲੇਜ ਘੱਟਦੀ ਹੈ। ਵਾਰ-ਵਾਰ ਬ੍ਰੇਕ ਨਾ ਲਗਾਉ, ਜ਼ਰੂਰਤ ਪੈਣ ‘ਤੇ ਹੀ ਬ੍ਰੇਕ ਦੀ ਵਰਤੋਂ ਕਰੋ ਕਿਉਂਕਿ ਜੇਕਰ ਤੁਸੀਂ ਵਾਰ-ਵਾਰ ਬ੍ਰੇਕ ਲਗਾਉਂਦੇ ਹੋ ਤਾਂ ਮੁੜ ਤੋਂ ਸਪੀਡ ਹਾਸਲ ਕਰਨ ਦੇ ਲਈ ਤੁਹਾਨੂੰ ਵੱਧ ਰੇਸ ਦੇਣੀ ਪੈਂਦੀ ਹੈ, ਜਿਸ ਦਾ ਅਸਰ ਗੱਡੀ ਦੀ ਮਾਇਲੇਜ ‘ਤੇ ਪਵੇਗਾ।
2. ਗੱਡੀ ਦੇ ਟਾਇਰਾਂ ਵਿੱਚ ਹਵਾ ਦਾ ਪਰੈਸ਼ਰ ਚੈੱਕ ਕਰੋ
ਗੱਡੀ ਚਲਾਉਣ ਵੇਲੇ ਹਮੇਸ਼ਾ ਇਸ ਚੀਜ਼ ਦਾ ਖਿਆਲ ਰੱਖੋ ਕਿ ਟਾਇਰਾਂ ਵਿੱਚ ਹਵਾ ਦਾ ਪਰੈਸ਼ਰ ਸਹੀ ਹੋਵੇ। ਇਸ ਦੇ ਲਈ ਹਫ਼ਤੇ ਵਿੱਚ ਇੱਕ ਵਾਰ ਹਵਾ ਜ਼ਰੂਰ ਚੈੱਕ ਕਰਵਾਉ। ਟਾਇਰਾਂ ਵਿੱਚ ਹਵਾ ਘੱਟ ਹੋਣ ਦੀ ਵਜ੍ਹਾ ਕਰਕੇ ਗੱਡੀ ‘ਤੇ ਪਰੈਸ਼ਰ ਜ਼ਿਆਦਾ ਪੈਂਦਾ ਹੈ, ਜਿਸ ਦੀ ਵਜ੍ਹਾ ਕਰਕੇ Average ਘੱਟਦੀ ਹੈ।
3. ਸਪੀਡ ਸਹੀ ਹੋਣੀ ਚਾਹੀਦੀ ਹੈ
ਗੱਡੀ ਦੀ ਚੰਗੀ Average ਲੈਣ ਲਈ ਤੁਹਾਨੂੰ ਕਾਰ ਦੇ ਸਪੀਡ ਮੀਟਰ ‘ਤੇ ਧਿਆਨ ਦੇਣਾ ਹੋਵੇਗਾ। ਕੋਸ਼ਿਸ਼ ਕਰੋ ਕਿ ਇੱਕ ਹੀ ਸਪੀਡ ‘ਤੇ ਕਾਰ ਡਰਾਈਵ ਕੀਤੀ ਜਾਵੇ। ਵਾਰ-ਵਾਰ ਸਪੀਡ ਘਟਾਉਣ ਜਾਂ ਫਿਰ ਵਧਾਉਣ ਨਾਲ ਗੱਡੀ ਦੀ ਮਾਇਲੇਜ ‘ਤੇ ਅਸਰ ਪੈਂਦਾ ਹੈ। ਹਾਈਵੇਅ ‘ਤੇ ਚੰਗੀ Average ਲਈ ਤੁਸੀਂ ਗੱਡੀ ਦੀ ਸਪੀਡ 90 ਤੋਂ ਜ਼ਿਆਦਾ ਨਾ ਰੱਖੋ।
4. ਸਮੇਂ ‘ਤੇ ਕਾਰ ਦੀ ਸਰਵਿਸ ਹੋਵੇ
ਕਾਰ ਦੀ ਚੰਗੀ ਮਾਇਲੇਜ ਦੇ ਲਈ ਜ਼ਰੂਰੀ ਹੈ ਕਿ ਸਮੇਂ ‘ਤੇ ਸਰਵਿਸ ਹੋਵੇ। ਸਰਵਿਸ ਦੌਰਾਨ ਚੰਗੀ ਕੰਪਨੀ ਦਾ ਇੰਜਨ ਆਇਲ ਪਵੇ। ਸਰਵਿਸ ਦੌਰਾਨ ਫਿਲਟਰ ਬਦਲੇ ਜਾਣ। ਸਹੀ ਤਰੀਕੇ ਨਾਲ ਵੀਲ ਬੈਲੰਸਿੰਗ ਹੋਵੇ। ਸਾਲ ਵਿੱਚ ਘੱਟੋਂ ਘੱਟ 2 ਵਾਰ ਸਰਵਿਸ ਜ਼ਰੂਰ ਹੋਣੀ ਚਾਹੀਦੀ ਹੈ।