Punjab

ਮਾਨ ਸਰਕਾਰ ਪੂਰੀ ਨਹੀਂ ਕਰ ਸਕੀ ਕਿਸਾਨਾਂ ਨੂੰ ਦਿੱਤੀ ਗਰੰਟੀ: ਪਰਗਟ ਸਿੰਘ

ਦ ਖ਼ਾਲਸ ਬਿਊਰੋ : ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਮੂੰਗੀ ਦੀ ਫਸਲ ‘ਤੇ ਐਮਐਸਪੀ ਗਰਾਂਟੀ ‘ਤੇ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਿਸਾਨਾਂ ਨੂੰ ਮੂੰਗੀ ਬੀਜਣ ਲਈ ਕਿਹਾ ਤੇ 7275 ਰੁਪਏ MSP ਦੀ ਗਾਰੰਟੀ ਦਿੱਤੀ ਸੀ। ਜਿਵੇਂਕਿ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਕੁਲਵੰਤ ਸਿੰਘ ਨੇ ਮੂੰਗੀ ਸਿਰਫ 3700 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚੀ ਹੈ। ਇਸੇ ਤਰ੍ਹਾਂ ਪੰਜਾਬ ਦੇ ਲਗਪਗ 85% ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (MSP) ਤੋਂ ਘੱਟ ਕੀਮਤ ‘ਤੇ ਮੂੰਗੀ ਵੇਚਣੀ ਪਈ ਹੈ, ਇਹ ਕਿਸਾਨਾਂ ਨਾਲ ਵੱਡਾ ਧੋਖਾ ਹੈ।

ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਵੱਲੋਂ ਸੂਬੇ ਦੇ ਕਿਸਾਨਾਂ ਲਈ ਵਾਟਸਐਪ ਨੰਬਰ ਜਾਰੀ ਕੀਤਾ ਸੀ। ਇਸ ਨੰਬਰ ‘ਤੇ ਉਨ੍ਹਾਂ ਨੇ ਕਿਸਾਨਾਂ ਕੋਲੋਂ ਵੇਚੀ ਗਈ ਮੂੰਗੀ ਦੀਆਂ ਪਰਚੀਆਂ ਦੀ ਤਸਵੀਰਾਂ ਦੀ ਮੰਗ ਕੀਤੀ ਸੀ। ਸੁਖਪਾਲ ਖਹਿਰਾ ਨੇ ਕਿਹਾ ਸੀ ਕਿ ਕਿਸਾਨ ਭਰਾ ਉਹ ਸਾਰੇ ਜਿਨ੍ਹਾਂ ਨੇ ਆਪਣੀ ਮੂੰਗ ਦੀ ਫਸਲ ਨੂੰ MSP ਤੋਂ 7275 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਤੋਂ ਘੱਟ ਵੇਚੀ ਹੈ। ਉਹ ਕਿਰਪਾ ਕਰਕੇ ਆਪਣੀਆਂ ਪਰਚੀਆਂ ਦੀਆਂ ਫੋਟੋ ਖਿੱਚ ਕੇ ਭੇਜਣ ਤਾਂ ਜੋ ਅਸੀਂ ਸਰਕਾਰ ਕੋਲੋਂ ਤੁਹਾਨੂੰ ਐਮਐਸਪੀ ਦਾ ਪੂਰਾ ਭਾਅ ਦਵਾ ਸਕੀਏ।

ਸੁਖਪਾਲ ਖਹਿਰਾਂ ਵੱਲੋਂ ਵੀ ਮਾਨ ਸਰਕਾਰ ਨੂੰ ਘੇਰਿਆ ਗਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੁਹਾਡੀ ਸਰਕਾਰ ਨੇ ਛੋਟੇ ਕਿਸਾਨਾਂ ਦੇ ਨਾਲ ਧੋਖਾਧੜੀ ਕੀਤੀ ਹੈ। ਜਿਨ੍ਹਾਂ ਨੇ ਤੁਹਾਡੇ 7275 ਐਮਐਸਪੀ ਦੇ ਭਰੋਸੇ ’ਤੇ ਮੂੰਗੀ ਦੀ ਫਸਲ ਬੀਜੀ ਜਿਸ ਨੂੰ ਕਿਸਾਨ ਕੁਲਵੰਤ ਨੇ ਆਪਣੀ ਫਸਲ 3700 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਤੋਂ 50% ਘੱਟ ਦੇ ਹਿਸਾਬ ਨਾਲ ਵੇਚੀ। ਇਸੇ ਤਰ੍ਹਾਂ ਮਾਨਸਾ ਮੰਡੀ ਵਿੱਚ 23 ਹਜ਼ਾਰ ਐਮਐਸਪੀ ਅਤੇ 125 ਹਜ਼ਾਰ ਬੈਗ ਕੋਈ Msp ਦੇ ਤੌਰ ‘ਤੇ 84 ਫੀਸਦ ਪਰੇਸ਼ਾਨ ਹੋ ਕੇ ਕਿਸਾਨਾਂ ਨੇ ਵੇਚੀ ਹੈ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੇ ਪਿੰਡ ਸਤੌਜ ਵਿਖੇ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਮੱਕੀ, ਦਾਲਾਂ ਅਤੇ ਬਾਜਰੇ ਸਣੇ ਬਦਲਵੀ ਫਸਲਾਂ ’ਤੇ MSP ਦਿੱਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਖਾਦਾਂ ਤੇ ਕੀਟਨਾਸ਼ਕਾਂ ਦੀ ਵਧੀਆਂ ਗੁਣਵੱਤਾ ਵਾਲੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚ ਸਕੇ। ਮੁੱਖ ਮੰਤਰੀ ਨੇ ਮੂੰਗੀ ਦੀ ਫ਼ਸਲ MSP `ਤੇ ਕਿਸਾਨਾਂ ਤੋਂ ਸਿੱਧਾ 7275 ਰੁਪਏ ਪ੍ਰਤੀ ਕੁਇੰਟਲ ਖਰੀਦਣ ਦੀ ਗੱਲ ਆਖੀ ਗਈ ਸੀ।