ਧਰਮਸ਼ਾਲਾ ਵਿੱਚ ਮੀਂਹ ਨੇ 64 ਸਾਲ ਰਿਕਾਰਡ ਤੋੜਿਆ
‘ਦ ਖ਼ਾਲਸ ਬਿਊਰੋ : ਹਿਮਾਚਲ ਵਿੱਚ ਤੇਜ਼ ਮੀਂਹ ਭਾਰੀ ਤਬਾਈ ਮਚਾ ਰਿਹਾ ਹੈ। ਧਰਮਸ਼ਾਲਾ ਵਿੱਚ 6 ਦਹਾਕਿਆਂ ਦਾ ਰਿਕਾਰਡ ਟੁੱਟ ਗਿਆ ਹੈ। ਸਿਰਫ਼ ਇੰਨਾਂ ਹੀ ਨਹੀਂ ਤੇਜ਼ ਮੀਂਹ ਦੀ ਵਜ੍ਹਾ ਕਰਕੇ ਸੂਬੇ ਵਿੱਚ 22 ਥਾਵਾਂ ‘ਤੇ ਲੈਂਡਸਲਾਇਡ ਅਤੇ ਬਦਲ ਫੱਟਣ ਦੀਆਂ ਘਟ ਨਾਵਾਂ ਸਾਹਮਣੇ ਆਈਆਂ ਹਨ। ਜਦਕਿ 6 ਲੋਕ ਲਾਪਤਾ ਦੱਸੇ ਜਾ ਰਹੇ ਹਨ। ਸਭ ਤੋਂ ਵੱਧ ਮੌ ਤਾਂ ਮੰਡੀ ਵਿੱਚ ਹੋਈਆਂ ਹਨ। ਉੱਥੇ 14 ਲੋਕ ਮਾ ਰੇ ਗਏ ਜਦਕਿ ਕਾਂਗੜਾ,ਸ਼ਿਮਲਾ ਵਿੱਚ 2-2 ਮੌ ਤਾਂ ਹੋਈਆਂ ਹਨ। ਸਨਿੱਚਰਵਾਰ ਨੂੰ ਮੀਂਹ ਦੀ ਵਜ੍ਹਾ ਕਰਕੇ ਚੱਕੀ ਖੱਡ ਅਤੇ ਕਾਂਗੜਾ ਨੂੰ ਜੋੜਨ ਵਾਲੇ ਪੁੱਲ ਨੂੰ ਬੰਦ ਕਰ ਦਿੱਤਾ ਗਿਆ ਸੀ । NHAI ਮੀਟਿੰਗ ਤੋਂ ਬਾਅਦ ਫੈਸਲਾ ਲਏਗਾ ਇਸ ਨੂੰ ਮੁੜ ਤੋਂ ਖੋਲ੍ਹਣਾ ਹੈ ਜਾਂ ਨਹੀਂ, ਇਸ ਤੋਂ ਪਹਿਲਾਂ ਰੇਲਵੇ ਬ੍ਰਿਜ ਦੇ ਕਈ ਪਿਲਰ ਵੀ ਟੁੱਟ ਗਏ ਸਨ, ਰੇਲਵੇ ਵੱਲੋਂ 1 ਮਹੀਨੇ ਪਹਿਲਾਂ ਹੀ ਰੇਲਵੇ ਬ੍ਰਿਜ ਨੂੰ ਬੰਦ ਕਰ ਦਿੱਤਾ ਗਿਆ ਸੀ।
ਮੰਡੀ ਵਿੱਚ 1 ਪਰਿਵਾਰ ਦੇ 8 ਲੋਕਾਂ ਦੀ ਮੌ ਤ
ਬਿਆਨ ਨਦੀ ਅਤੇ ਕਾਂਗੜਾ ਤੋਂ ਮੰਡੀ ਤੱਕ ਭਾਰੀ ਨੁਕਸਾਨ ਦੀ ਖ਼ਬਰ ਹੈ। ਹਿਮਾਚਲ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 742 ਸੜਕਾਂ ਪੂਰੀ ਤਰ੍ਹਾਂ ਨਾਲ ਬੰਦ ਹਨ। ਬਿਜਲੀ ਦੇ 2000 ਟਰਾਂਸਫਾਰਮਰ ਬੰਦ ਹੋ ਚੁੱਕੇ ਹਨ। ਪੀਣ ਦੇ ਪਾਣੀ ਦੀ ਪਰੇਸ਼ਾਨੀ ਆ ਰਹੀ ਹੈ। ਮੰਡੀ ਜ਼ਿਲ੍ਹੇ ਵਿੱਚ ਮੀਹ ਦੀ ਵਜ੍ਹਾ ਕਰਕੇ ਪਹਾੜ ਧੱਸ ਗਿਆ ਹੈ ਅਤੇ ਇਸ ਦੀ ਚਪੇਟ ਵਿੱਚ ਇੱਕ ਹੀ ਪਰਿਵਾਰ ਦੇ 8 ਲੋਕ ਆ ਗਏ ਨੇ ਸਭ ਦੀਆਂ ਲਾਸ਼ਾ ਬਾਹਰ ਕੱਢ ਲਈਆਂ ਗਈਆਂ ਹਨ। ਉਧਰ ਧਰਮਸ਼ਾਲਾ ਵਿੱਚ 24 ਘੰਟੇ ਦੇ ਅੰਦਰ 333 ਮਿਲੀਮੀਟਰ ਮੀਂਹ ਨਾਲ ਨਵਾਂ ਰਿਕਾਰਡ ਬਣਿਆ ਹੈ, ਇਸ ਤੋਂ ਪਹਿਲਾਂ 6 ਅਗਸਤ 1958 ਨੂੰ 314 ਮਿਲੀਮੀਟਰ ਬਾਰਿਸ਼ ਹੋਈ ਸੀ,ਉਧਰ ਪੰਜਾਬ ਵਿੱਚ ਵੀ ਮੀਂਹ ਦਾ Yellow ਅਲਰਟ ਜਾਰੀ ਕੀਤਾ ਹੈ।
ਪੰਜਾਬ ਵਿੱਚ Yellow Alert ਜਾਰੀ
ਸੋਮਵਾਰ ਤੋਂ ਮੌਸਮ ਵਿਭਾਗ ਨੇ ਪੰਜਾਬ ਵਿੱਚ Yellow alert ਜਾਰੀ ਕੀਤਾ ਹੈ। ਅਗਲੇ ਤਿੰਨ ਯਾਨੀ ਸੋਮਵਾਰ,ਮੰਗਲਵਾਰ ਅਤੇ ਬੁੱਧਵਾਰ ਨੂੰ ਸੂਬੇ ਵਿੱਚ ਤੇਜ਼ ਮੀਂਹ ਹੋਵੇਗਾ। ਕੁਝ ਇਲਾਕਿਆਂ ਵਿੱਚ ਪਹਿਲਾਂ ਤੋਂ ਹੀ ਬਦਲ ਛਾਏ ਹੋਏ ਹਨ। ਮੌਸਮ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਮਾਝ ਅਤੇ ਦੋਆਬੇ ਤੋਂ ਜ਼ਿਆਦਾ ਮਾਲਵੇ ਵੀ ਵੱਧ ਮੀਂਹ ਹੋਵੇਗਾ, ਹਿਮਾਚਲ ਵਿੱਚ ਤੇਜ਼ ਤੋਂ ਬਾਅਦ ਨਦੀਆਂ ਉਫਾਨ ‘ਤੇ ਹਨ। ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1372.33 ਪਹੁੰਚ ਗਿਆ ਹੈ ਜਿਸ ਦੀ ਵਜ੍ਹਾ ਕਰਕੇ ਸਨਿੱਚਰਵਾਰ ਨੂੰ ਡੈਮ ਤੋਂ 422267 ਕਯੂਸੇਕ ਪਾਣੀ ਛੱਡਿਆ ਗਿਆ ਹੈ।
ਮੌਸਮ ਵਿਭਾਗ ਦੇ ਰੰਗਾਂ ਵਾਲੇ ਅਲਰਟ ਦਾ ਮਤਲਬ
YELLOW ALERT ਦਾ ਮਤਲਬ ਹੈ ਜਾਗਰੂਕ ਰਹੋ, ਇਹ ਚੇਤਾਵਨੀ ਉਹਨਾਂ ਲੋਕਾਂ ਨੂੰ ਸੂਚਿਤ ਕਰਨ ਲਈ ਹੈ ਜੋ ਉਹਨਾਂ ਦੇ ਸਥਾਨ ਦੇ ਕਾਰਨ ਕਿਸੇ ਵੀ ਪ੍ਰਤੀਕੂਲ ਮੌਸਮ ਦੀ ਸਥਿਤੀ ਦੇ ਜੋਖਮ ਵਿੱਚ ਹਨ। ਇਹ ਉਨ੍ਹਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਲਈ ਅਲਰਟ ਕਰਦਾ ਹੈ, ਯੈਲੋ ਅਲਰਟ ਮੌਸਮ ਦੀਆਂ ਸਥਿਤੀਆਂ ਲਈ ਹੈ ਜੋ ਆਮ ਆਬਾਦੀ ਲਈ ਕੋਈ ਫੌਰੀ ਖ਼ਤਰਾ ਨਹੀਂ ਹੈ।
ORANGE ALERT ਦਾ ਮਤਲਬ ਹੈ ਤਿਆਰ ਰਹੋ, ਇਹ ਚੇਤਾਵਨੀ ਇਹ ਜਾਣਕਾਰੀ ਦਿੰਦੀ ਹੈ ਕਿ ਕਿਸੇ ਖਾਸ ਖੇਤਰ ਵਿੱਚ ਮੌਸਮ ਦੇ ਹਾਲਾਤ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰ ਸਕਦੇ ਨੇ,ਇਹ ਆਪਣੇ ਆਪ ਨੂੰ ਢੁਕਵੇਂ ਢੰਗ ਨਾਲ ਤਿਆਰ ਕਰਨ ਦੀ ਚਿਤਾਵਨੀ ਦਿੰਦਾ ਹੈ।
RED ALERT ਦਾ ਮਤਲਬ ਹੈ ਕਾਰਵਾਈ ਲਈ ਅਰਲਟ ਰਹੋ, ਇਹ ਲੋਕਾਂ ਨੂੰ ਆਪਣੀ ਜਾਇਦਾਦਾਂ ਦੀ ਸੁਰੱਖਿਆ ਦੀ ਚਿਤਾਵਨੀ ਦਿੰਦਾ ਹੈ,ਇਸ ਅਲਰਟ ਜਾਰੀ ਹੋਣ ਦਾ ਮਤਲਬ ਹੈ ਖ਼ਤਰੇ ਅਧੀਨ ਆਉਣ ਵਾਲੇ ਖੇਤਰਾਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾਵੇ।