ਕੈਦੀ ਦੇ ਪਿਤਾ ਦਾ ਇਲਜ਼ਾਮ ਪੁਲਿਸ ਪੁੱਤਰ ਨੂੰ ਜੇਲ੍ਹ ਵਿੱਚ ਮਾ ਰਨਾ ਚਾਹੁੰਦੀ ਹੈ
‘ਦ ਖ਼ਾਲਸ ਬਿਊਰੋ : ਫਿਰੋਜ਼ਪੁਰ ਦੀ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੇ ਜੇਲ੍ਹ ਪ੍ਰਸ਼ਾਸਨ ‘ਤੇ ਗੰਭੀਰ ਇ ਲਜ਼ਾਮ ਲਗਾਏ ਹਨ। ਕੈਦੀ ਨੇ ਜੱਜ ਦੇ ਸਾਹਮਣੇ ਕਮੀਜ਼ ਉਤਾਰ ਕੇ ਆਪਣੀ ਪਿੱਠ ‘ਤੇ ਪੁਲਿਸ ਵੱਲੋਂ ਗਰਮ ਰਾਡ ਨਾਲ ਗੈਂ ਗਸਟਰ ਲਿਖਣ ਦਾ ਇਲ ਜ਼ਾਮ ਲਗਾਇਆ। ਜਿਸ ਤੋਂ ਬਾਅਦ ਅਦਾਲਤ ਨੇ ਮੈਡੀਕਲ ਜਾਂਚ ਦੇ ਨਿਰਦੇਸ਼ ਦਿੱਤੇ, ਉਧਰ ਪੁਲਿਸ ਨੇ ਉਲਟਾ ਕੈਦੀ ਖਿਲਾਫ਼ ਵੀ ਸਾਜਿਸ਼ ਦਾ ਮੁਕਦਮਾ ਦਰਜ ਕਰ ਲਿਆ ਹੈ, ਕੈਦੀ ਦੇ ਪਿਤਾ ਵੀ ਪੁਲਿਸ ‘ਤੇ ਪੁੱਤਰ ਨੂੰ ਮਾਰਨ ਦੀ ਸਾਜਿਸ਼ ਦਾ ਇਲਜ਼ਾਮ ਲੱਗਾ ਰਹੇ ਹਨ ।ਜਦਕਿ ਪੁਲਿਸ ਕੋਈ ਹੋਰ ਥਿਊਰੀ ਪੇਸ਼ ਕਰ ਰਹੀ ਹੈ।
ਪੁਲਿਸ ਦੀ ਸਫਾਈ
ਕੈਦੀ ਤਰਸੇਮ ਸਿੰਘ ਖਿਲਾਫ਼ ਸੂਬੇ ਦੇ ਵੱਖ-ਵੱਖ ਥਾਣਿਆਂ ਵਿੱਚ ਅਪਰਾ ਧਿਕ ਮਾਮਲੇ ਦਰਜ ਹਨ । ਕਪੂਰਥਲਾ ਦੇ ਥਾਣਾ ਢਿਲਵਂ ਵਿੱਖੇ ਸਾਲ 2017 ਵਿੱਚ ਉਸ ਦੇ ਖਿਲਾਫ਼ ਲੁੱਟ ਦੇ ਮਾਮਲੇ ਵਿੱਚ FIR ਦਰਜ ਹੋਈ ਸੀ। ਇਸੇ ਮਾਮਲੇ ਵਿੱਚ ਉਹ ਕਪੂਰਥਲਾ ਦੀ ਸੈਸ਼ਨ ਅਦਾਲਤ ਵਿੱਚ ਪੇਸ਼ ਹੋਇਆ ਸੀ । ਜਿਵੇਂ ਹੀ ਜੱਜ ਰਾਕੇਸ਼ ਕੁਮਾਰ ਦੀ ਅਦਾਲਤ ਵਿੱਚ ਤਰਸੇਮ ਸਿੰਘ ਪੇਸ਼ ਹੋਇਆ ਉਸ ਨੇ ਆਪਣੀ ਕਮੀਜ਼ ਲਾਹ ਕੇ ਪਿੱਠ ‘ਤੇ ਪੁਲਿਸ ਦੀ ਬੇਰਹਿਮੀ ਦਾ ਸਬੂਤ ਪੇਸ਼ ਕੀਤਾ। ਜਦਕਿ ਪੁਲਿਸ ਨੇ ਉਸ ਦੇ ਖਿਲਾਫ਼ ਸਾਜਿਸ਼ ਦਾ ਮਾਮਲਾ ਦਰਜ ਕਰ ਲਿਆ। ਪੁਲਿਸ ਮੁਤਾਬਿਕ ਉਸ ਨੂੰ ਕੁਝ ਹੀ ਦਿਨ ਪਹਿਲਾਂ ਕਪੂਰਥਲਾ ਤੋਂ ਫਿਰੋਜ਼ਪੁਰ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਸੀ । ਜੇਲ੍ਹ ਵਿੱਚ ਉਸ ਦੀ 2 ਪਾਰਟੀਆਂ ਨਾਲ ਆਪਸੀ ਲੜਾਈ ਹੋਈ ਤਾਂ ਉਸ ਨੂੰ ਵੱਖ ਬੈਰਕ ਵਿੱਚ ਸ਼ਿਫਟ ਕਰ ਦਿੱਤਾ ਗਿ । ਜਿਸ ਤੋਂ ਬਾਅਦ ਉਸ ਨੇ ਸਾਥੀ ਕੈਦੀਆਂ ਨਾਲ ਮਿਲਕੇ ਆਪਣੀ ਪਿੱਠ ‘ਤੇ ਗੈਂ ਗਸਟਰ ਲਿਖਵਾਇਆ ਤਾਂਕਿ ਪੁਲਿਸ ਨੂੰ ਬਦਨਾਮ ਕੀਤਾ ਜਾਵੇ,ਪਰ ਪੁਲਿਸ ਦੇ ਇਹ ਬਿਆਨ ਕਈ ਸਵਾਲ ਖੜੇ ਕਰ ਰਹੇ ਹਨ।
ਪਿਤਾ ਦਾ ਪੁਲਿਸ ‘ਤੇ ਇਲਜ਼ਾਮ
ਕੈਦੀ ਤਰਸੇਮ ਦੇ ਪਿਤਾ ਦਾ ਇਲਜ਼ਾਮ ਹੈ ਕਿ ਉਸ ਦੇ ਪੁੱਤਰ ਨੂੰ ਪੁਲਿਸ ਜੇਲ੍ਹ ਵਿੱਚ ਮਾ ਰਨਾ ਚਾਹੁੰਦੀ ਹੈ ਅਤੇ ਧਮ ਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਆਪਣੀ ਜ਼ੁਬਾਨ ਬੰਦ ਰੱਖੇ। ਹਸਪਤਾਲ ਵਿੱਚ ਮੈਡੀਕਲ ਕਰਵਾਉਣ ਪਹੁੰਚੇ ਤਰਸੇਮ ਨੇ ਵੀ ਇਸ ਦੀ ਤਸਦੀਕ ਕੀਤੀ ਹੈ,। ਗੈਂਗਸਟਰ ਲਿਖਵਾਉਣ ਦਾ ਜਿਹੜਾ ਇਲਜ਼ਾਮ ਲੱਗਾ ਰਹੀ ਹੈ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ ਜੇਲ੍ਹ ਵਿੱਚ ਆਖਿਰ ਰਾਡ ਕਿਵੇਂ ਪਹੁੰਚੀ ? ਅਤੇ ਰਾਡ ਨੂੰ ਕਿਸ ਚੀਜ਼ ਨਾਲ ਗਰਮ ਕੀਤਾ ਗਿਆ ? ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਕਿਉਂ ਨਹੀਂ ਭਨਕ ਲੱਗੀ ? ਇਹ ਉਹ ਸਵਾਲ ਨੇ ਜਿਸ ਦਾ ਜਵਾਬ ਪੁਲਿਸ ਹੁਣ ਤੱਕ ਨਹੀਂ ਦੇ ਸਕੀ ਹੈ।