Punjab

ਪੰਜਾਬ ਵਿੱਚ ਲੰਪੀ ਸਕਿਨ ਦਾ ਪ੍ਰਕੋਪ ਵਧਿਆ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਲੰਪੀ ਸਕਿਨ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਜਿਸ ਕਾਰਨ ਮਰਨ ਵਾਲੇ ਪਸ਼ੂਆਂ ਦੀ ਗਿਣਤੀ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿੱਚ ਬੀਤੇ 24 ਘੰਟਿਆਂ ਦੌਰਾਨ ਕੁੱਲ 1414 ਪਸ਼ੂਆਂ ਦੀ ਮੌ ਤ ਹੋ ਗਈ ਹੈ। ਜਦਕਿ ਇਸ ਦੌਰਾਨ 11 ਹਜ਼ਾਰ 43 ਨਵੇਂ ਪਸ਼ੂ ਇਸ ਬਿਮਾਰੀ ਨਾਲ ਪੀੜਤ ਹੋਏ ਹਨ । ਇਸ ਸਬੰਧੀ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ 3 ਦਿਨਾਂ ਵਿੱਚ 789 ਪਸ਼ੂਆਂ ਦੀ ਮੌ ਤ ਹੋਈ ਹੈ।

ਇਹ ਅੰਕੜਾ ਪਿਛਲੇ 3 ਦਿਨਾਂ ਦੇ ਮੁਕਾਬਲੇ 44 ਫੀਸਦ ਜ਼ਿਆਦਾ ਹੈ । ਬੁੱਧਵਾਰ ਤੱਕ ਸੂਬੇ ਵਿੱਚ ਕੁੱਲ 85 ਹਜ਼ਾਰ 968 ਪਸ਼ੂ ਇਸ ਬਿਮਾਰੀ ਦੀ ਲਪੇਟ ਵਿੱਚ ਆ ਚੁੱਕੇ ਹਨ ਜਦਕਿ 4773 ਪਸ਼ੂਆਂ ਦੀ ਮੌ ਤ ਹੋ ਚੁੱਕੀ ਹੈ।

ਇਸ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਵਿਭਾਗ ਕੋਲ ਗੋਟ ਪੌਕਸ ਦਵਾਈ ਦੀਆਂ 43,000 ਹੋਰ ਡੋਜ਼ ਪਹੁੰਚ ਚੁੱਕੀਆਂ ਹਨ, ਜਿਨਾਂ ਨੂੰ ਜ਼ਿਲ੍ਹਿਆਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਵਿਭਾਗ ਕੋਲ ਹੁਣ ਤੱਕ ਕਰੀਬ 3.60 ਲੱਖ ਡੋਜ਼ ਪਹੁੰਚ ਚੁੱਕੀਆਂ ਹਨ।

ਸੂਬੇ ਦਾ ਹਲਾਤ ਇਹ ਬਣ ਗਏ ਹਨ ਕਿ ਮਰੇ ਪਸ਼ੂਆਂ ਨੂੰ ਹੱਡਾ ਰੋੜੀਆਂ ਵਿੱਚ ਰੱਖਣ ਲਈ ਥਾਂ ਛੋਟੀ ਪੈ ਗਈ ਹੈ। ਲੋਕ ਜੇਸੀਬੀ ਮਸ਼ੀਨਾਂ ਨਾਲ ਟੋਏ ਪੁੱਟ ਕੇ ਮ ਰੇ ਪਸ਼ੂ ਦੱਬਣ ਲੱਗੇ ਹਨ। ਨਹਿਰਾਂ ਅਤੇ ਰਜਬਾਹਿਆਂ ਵਿੱਚ ਮਰੇ ਪਸ਼ੂ ਰੁੜਦੇ ਦਿੱਸਣ ਲੱਗੇ ਹਨ। ਪੰਜਾਬ ਵਿੱਚ ਲੰਪੀ ਸਕਿਨ ਡਜ਼ੀਜ਼ ਦੀ ਕਹਿਰ ਵੱਧ ਰਿਹਾ ਹੈ।