‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਚੰਡੀਗੜ੍ਹ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਚੰਡੀਗੜ੍ਹ ਅਦਾਲਤ ਵੱਲੋਂ ਉਹਨਾਂ ਵਿਰੁੱਧ ਦਾਇਰ ਮਾਣਹਾਨੀ ਦਾ ਕੇਸ ਖਾਰਜ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਚੋਣਾਂ ਦੌਰਾਨ ਪੁਲਿਸ ਮੁਲਾਜ਼ਮਾਂ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਚੰਡੀਗੜ੍ਹ ਪੁਲੀਸ ਦੇ ਡੀਐਸਪੀ ਦਿਲਸ਼ੇਰ ਚੰਦੇਲ ਵੱਲੋਂ ਇਹ ਕੇਸ ਦਰਜ ਕੀਤਾ ਗਿਆ ਸੀ ।
ਵਿਧਾਨ ਸਭਾ ਚੋਣਾਂ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਪਾਰਟੀ ਦੇ ਇੱਕ ਸਿੰਟਿੰਗ ਐਮਐਲਏ ਨਵਤੇਜ ਸਿੰਘ ਚੀਮਾ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਸ ਦੀ ਸਿਫਤ ਵਿੱਚ ਦਿੱਤਾ ਇੱਕ ਬਿਆਨ ਵਿ ਵਾਦਾਂ ਵਿੱਚ ਘਿਰ ਗਿਆ ਸੀ । ਸਿੱਧੂ ਨੇ ਚੀਮਾ ਨੂੰ ਥਾਪੜਾ ਦਿੰਦਿਆਂ ਕਿਹਾ ਸੀ ਕਿ ਜਦੋਂ ਉਹ ਦੱਬਕਾ ਮਾ ਰ ਦਾ ਹੈ ਤਾਂ ਥਾਣੇਦਾ ਰ ਦੀ ਪੈਂਟ ਗਿੱਲੀ ਹੋ ਜਾਂਦੀ ਹੈ । ਸਿੱਧੂ ਦੇ ਇਸ ਬਿਆਨ ਦਾ ਪੰਜਾਬ ਪੁਲਿਸ ਵੱਲੋਂ ਦੱਬਵੀਂ ਜ਼ੁਬਾਨ ਵਿੱਚ ਵਿ ਰੋਧ ਕੀਤਾ ਗਿਆ ਸੀ ਪਰ ਚੰਡੀਗੜ੍ਹ ਦੇ ਡੀਐਸਪੀ ਚੰਦੇਲ ਵੱਲੋਂ ਉਨ੍ਹਾਂ ਖ਼ਿ ਲਾਫ ਅ ਦਾਲਤ ਵਿੱਚ ਕੇ ਸ ਪਾ ਦਿੱਤਾ ਗਿਆ ਸੀ। ਉਂਝ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਸਿੱਧੂ ਦੇ ਇਸ ਬਿਆਨ ਦੀ ਭਰਵੀਂ ਆਲੋ ਚਨਾ ਕੀਤੀ ਗਈ ਸੀ।
ਇਹ ਪਟੀਸ਼ਨ ਚੰਡੀਗੜ੍ਹ ਪੁਲੀਸ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਵੱਲੋਂ ਫਰਵਰੀ 2022 ਵਿੱਚ ਸਿੱਧੂ ਖ਼ਿਲਾਫ਼ ਦਾਇਰ ਕੀਤੀ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਿੱਧੂ ਨੇ ਪੁਲਿਸ ਖ਼ਿਲਾਫ਼ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿੱਧੂ ਨੇ ਇਹ ਕਥਿਤ ਟਿੱਪਣੀਆਂ 18 ਦਸੰਬਰ 2021 ਨੂੰ ਸੁਲਤਾਨਪੁਰ ਲੋਧੀ ਵਿਖੇ ਕੀਤੀ ਗਈ ਰੈਲੀ ਦੌਰਾਨ ਕੀਤੀਆਂ ਸਨ। ਚੰਦੇਲ ਨੇ ਕਿਹਾ ਸੀ ਕਿ ਸਿੱਧੂ ਦੇ ਬਿਆਨ ਨਾਲ ਪੁਲਿਸ ਫੋਰਸ ਦਾ ਮਨੋਬਲ ਡਿੱਗਿਆ ਹੈ। ਜਦੋਂ ਇਹ ਗੱਲ ਕਹੀ ਗਈ ਤਾਂ ਸੁਰੱਖਿਆ ਲਈ ਕਾਫੀ ਪੁਲਸ ਮੁਲਾਜ਼ਮ ਮੌਜੂਦ ਸਨ। ਇਨ੍ਹਾਂ ਵਿੱਚ ਮਹਿਲਾ ਪੁਲੀਸ ਮੁਲਾਜ਼ਮ ਵੀ ਸਨ। ਸਿੱਧੂ ਦੀਆਂ ਗੱਲਾਂ ‘ਤੇ ਭੀੜ ਹੱਸ ਪਈ ਅਤੇ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਮਾਮਲੇ ਵਿੱਚ ਨਵਜੋਤ ਸਿੱਧੂ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ ਕਿ ਉਨ੍ਹਾਂ ਨੇ ਪੁਲਿਸ ਬਾਰੇ ਇਤਰਾਜ਼ਯੋਗ ਗੱਲਾਂ ਕਹੀਆਂ ਸਨ। ਹਾਲਾਂਕਿ, ਸਿੱਧੂ ਨੇ ਕਿਹਾ ਕਿ ਇਹ ਆਮ ਤੌਰ ‘ਤੇ ਬੋਲਿਆ ਗਿਆ ਸੀ, ਕਿਸੇ ਖਾਸ ਲਈ ਨਹੀਂ। ਉਸ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਸਮੇਂ ਨਵਜੋਤ ਸਿੰਘ ਸਿੱਧੂ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹਨ । ਉਹ ਰੋਡ ਰੇਜ ਦੇ ਮਾਮਲੇ ਵਿੱਚ 1 ਸਾਲ ਦੀ ਸ ਜ਼ਾ ਕੱਟ ਰਹੇ ਹਨ।