HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਚਿੱਠੀ ਲਿੱਖੀ
‘ਦ ਖ਼ਾਲਸ ਬਿਊਰੋ : HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਗਰਮਾ-ਗਰਮ ਚਿੱਠੀ ਲਿੱਖੀ ਹੈ। ਜਿਸ ਵਿੱਚ ਉਨ੍ਹਾਂ ਨੇ ਬਾਦਲ ਪਰਿਵਾਰ ‘ਤੇ ਤਿੱਖੇ ਹਮ ਲਿਆਂ ਦੇ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਘੇਰਿਆ । ਉਨ੍ਹਾਂ ਨੇ ਚਿੱਠੀ ਦੀ ਸ਼ੁਰੂਆਤ ਜਥੇਦਾਰ ਦੇ ਉਸ ਫੈਸਲੇ ਦੀ ਤਾਰੀਫ ਕਰਦੇ ਹੋਏ ਕੀਤੀ ਜਿਸ ਵਿੱਚ ਉਨ੍ਹਾਂ ਨੇ ਅਜ਼ਾਦੀ ਤੋਂ ਪਹਿਲਾਂ ਬਟਵਾਰੇ ਵੇਲੇ ਹੋਏ ਖੂਨ ਖਰਾਬੇ ਵਿੱਚ ਮਾਰੇ ਗਏ ਸਿੱਖਾਂ,ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਲਈ ਗੁਰਦੁਆਰਿਆਂ ਵਿੱਚ ਅਰਦਾਸ ਕਰਨ ਦੀ ਅਪੀਲ ਕੀਤੀ ਸੀ। ਦਾਦੂਵਾਲ ਨੇ ਕਿਹਾ ਇਹ ਚੰਗਾ ਕਦਮ ਹੈ ਅਤੇ ਉਹ ਇਸ ਦਾ ਸੁਆਗਤ ਕਰਦੇ ਹਨ ਪਰ ਇਸ ਦੇ ਬਾਅਦ ਦਾਦੂਵਾਲ ਨੇ ਇੱਕ ਤੋਂ ਬਾਅਦ ਇੱਕ ਸ਼ਬਦੀ ਹ ਮਲੇ ਕਰਦੇ ਹੋਏ ਜਥੇਦਾਰ ਸ੍ਰੀ ਅਕਾਲ ਤਖ਼ਤ ਅਤੇ ਬਾਦਲ ਪਰਿਵਾਰ ‘ਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ।
ਦਾਦੂਵਾਲ ਨੇ ਜਥੇਦਾਰ ਨੂੰ ਘੇਰਿਆ
ਬਲਜੀਤ ਸਿੰਘ ਦਾਦੂਵਾਲ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪਿਛਲੇ 4 ਮਹੀਨੇ ਦੇ ਬਿਆਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੈਂ ਵੇਖ ਰਿਹਾ ਹਾਂ ਕਿ ਤੁਸੀਂ ਬਾਦਲ ਪਰਿਵਾਰ ਨੂੰ ਪੰਥਕ ਬਣਾ ਕੇ ਸੱਤਾ ਵਿੱਚ ਲਿਆਉਣ ਦੀ ਕੋਸ਼ਿਸ਼ਾਂ ਕਰ ਰਹੇ ਹੋ। ਜਿਸ ਤਰ੍ਹਾਂ ਬਾਦਲ ਪਰਿਵਾਰ ਨੇ ਪੰਥ ਅਤੇ ਪੰਜਾਬ ਨਾਲ ਗੱਦਾਰੀਆਂ ਕੀਤੀਆਂ ਹਨ, ਤੁਹਾਡੇ ਬਿਆਨ ਵੀ ਉਨ੍ਹਾਂ ਦੇ ਡਿੱਗ ਦੇ ਮਹਿਲ ਨੂੰ ਨਹੀਂ ਬਚਾ ਸਕਣਗੇ। ਦਾਦੂਵਾਲ ਨੇ ਕਿਹਾ ਆਕਸੀਨਜ਼ਨ ਜਿਉਂਦੇ ਬੰਦਿਆ ਦੇ ਕੰਮ ਆਉਂਦੀ ਹੈ,ਜੇਕਰ ਕੋਈ ਮੁਰਦਾ ਹੋਵੇ ਤਾਂ ਆਕਸੀਨਜ਼ਰ ਵਿਅਰਥ ਜਾਂਦੀ ਹੈ। ਸਮਾਂ ਲੱਗ ਚੁੱਕੀ ਦਵਾਈ ਵੀ ਕੋਈ ਨਹੀਂ ਵਰਤਦਾ ਹੈ। ਇਸੇ ਲਈ ਅਕਾਲੀ ਦਲ ਦੇ ਵਰਕਰ ਅਤੇ ਟਕਸਾਲੀ ਆਗੂ ਵੀ ਉਨ੍ਹਾਂ ਨੂੰ ਪਰਵਾਨ ਨਹੀਂ ਕਰਦੇ ਹਨ ਅਤੇ ਇੱਕ ਤੋਂ ਬਾਅਦ ਇੱਕ ਕਰਕੇ ਬਾਦਲਾਂ ਤੋਂ ਵੱਖ ਹੋ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਐੱਸਜੀਪੀਸੀ ਨੂੰ ਮਜਬੂਤ ਕਰਨ ਦਾ ਸੋਚ ਰਹੇ ਹਨ। ਦਾਦੂਵਾਲ ਨੇ ਕਿਹਾ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਪੁਰਾਣੇ ਜਥੇਦਾਰਾਂ ਵਾਂਗ ਬਾਦਲਾਂ ਨੂੰ ਬਚਾਉਣ ਵਾਲੇ ਗੁਨਾਹਗਾਰਾਂ ਦੀ ਲਿਸਟ ਵਿੱਚ ਸ਼ਾਮਲ ਨਾ ਹੋਵੋ। ਉਨ੍ਹਾਂ ਕਿਹਾ ਇੱਕ ਵਾਰ ਮੁੜ ਤੋਂ ਡਾਇਨਾਸੋਰ ਧਰਤੀ ‘ਤੇ ਆ ਸਕਦਾ ਹੈ ਪਰ ਬਾਦਲ ਪਰਿਵਾਰ ਮੁੜ ਤੋਂ ਸੱਤਾ ‘ਤੇ ਕਾਬਜ਼ ਨਹੀਂ ਹੋ ਸਕਦਾ ਹੈ। ਤੁਸੀਂ ਐੱਸਜੀਪੀਸੀ ਵੱਲੋਂ ਲਗਾਏ ਗਏ ਜਥੇਦਾਰ ਹੋ ਪੰਥ ਨੇ ਤੁਹਾਨੂੰ ਪਰਵਾਨ ਨਹੀਂ ਕੀਤਾ ਸੀ। ਤੁਸੀਂ ਆਪਣੇ ਅਹੁਦੇ ਦੀ ਅਹਿਮੀਅਤ ਸਮਝੋ ਅਤੇ ਇਸ ਨੂੰ ਦਾਗ਼ ਨਾ ਲਾਓ। ਬੰਦੀ ਸਿੰਘਾਂ ਦੀ ਰਿਹਾਈ ਲ਼ਈ ਆਪੋ ਆਪਣੀ ਡਬਲੀ ਵਜਾਉਣ ਦੀ ਥਾਂ ਇਕੱਠੇ ਹੋਵੋ। ਤੁਹਾਡੀ ਇਹ ਵੀ ਜ਼ਿੰਮੇਵਾਰੀ ਹੈ ਕਿ ਸਿੱਖ ਮਾਨਸਿਕ ਬਹਿਕਾਵਿਆ ਵਿੱਚ ਆ ਕੇ ਕੋਈ ਗਲਤ ਕਦਮ ਨਾ ਚੁੱਕਣ, ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਦਾਦੂਵਾਲ ਨੇ ਸੀਐੱਮ ਮਾਨ ਨਾਲ ਮੀਟਿੰਗ ਕਰਕੇ SGPC ਚੋਣਾਂ ਨੂੰ ਲੈ ਕੇ ਵੱਡੀ ਮੰਗ ਕੀਤੀ ਸੀ।
CM ਮਾਨ ਨਾਲ ਦਾਦੂਵਾਲ ਦੀ ਮੀਟਿੰਗ
ਦਾਦੂਵਾਲ ਨੇ ਮੁੱਖ ਮੰਤਰੀ ਮਾਨ ਨਾਲ ਮੀਟਿੰਗ ਦੌਰਾਨ ਮੰਗ ਰੱਖੀ ਕਿ ਹਰਿਆਣਾ ਸਰਕਾਰ ਨੇ ਸਾਲ 2014 ਵਿੱਚ ਗੁਰਦੁਆਰਾ ਐਕਟ ਹੋਂਦ ਵਿੱਚ ਲਿਆਂਦਾ ਸੀ ਜਿਸਨੂੰ ਸ਼੍ਰੋਮਣੀ ਕਮੇਟੀ ਨੇ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਹੋਇਆ ਹੈ। ਇਸ ਲਈ ਅਸੀਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਜੋ ਵਕੀਲ ਨਿਯੁਕਤ ਹਨ, ਉਨ੍ਹਾਂ ਦੀ ਪੱਕੀ ਜ਼ਿੰਮੇਵਾਰੀ ਲਾਈ ਜਾਵੇ ਕਿ ਉਹ ਸੁਪਰੀਮ ਕੋਰਟ ਵਿੱਚ ਸਾਡੇ ਹੱਕ ਵਿੱਚ ਪੈਰਵਾਈ ਕਰਨ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਦੇ ਲਈ ਮੁੱਖ ਮੰਤਰੀ ਕੇਂਦਰ ਨਾਲ ਗੱਲ਼ ਕਰਨ