India Punjab

ਤਿਓਹਾਰ ਬਣਿਆ ਕਿਸੇ ਲਈ ਜ਼ਿੰਦਗੀ ਦੀ ਉਮੀਦ, ਕਿਸੇ ਲਈ ਹਨੇਰਾ

‘ਦ ਖ਼ਾਲਸ ਬਿਊਰੋ :- ਰੱਖੜੀ ਦਾ ਤਿਓਹਾਰ ਭਾਵੇਂ ਸਿੱਖ ਧਰਮ ਵਿੱਚ ਮਨਾਇਆ ਨਹੀਂ ਜਾਂਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਕਿਧਰੇ ਨਾ ਕਿਧਰੇ ਇਹ ਬੀਬੀਆਂ ਨੂੰ ਕਮਜ਼ੋਰੀ ਦਾ ਅਹਿਸਾਸ ਕਰਵਾਉਂਦਾ ਹੈ। ਸਿੱਖ ਇਤਿਹਾਸ ਵਿੱਚ ਅਜਿਹੇ ਕਈ ਉਦਾਰਣ ਹਨ, ਜਿੱਥੇ ਬੀਬੀਆਂ ਨੇ ਉਸ ਵੇਲੇ ਪੰਥ ਦੀ ਅਗਵਾਈ ਕੀਤੀ ਜਦੋਂ ਪੁਰਸ਼ਾਂ ਨੇ ਹਥਿ ਆਰ ਸੁੱਟ ਦਿੱਤੇ ਸਨ, ਪਰ ਜੇਕਰ ਭੈਣ-ਭਰਾ ਦੇ ਮਜ਼ਬੂਤ ਰਿਸ਼ਤੇ ਅਤੇ ਪਿਆਰ ਦੇ ਅਹਿਸਾਸ ਵਜੋਂ ਰੱਖੜੀ ਨੂੰ ਵੇਖਿਆ ਜਾਵੇ ਤਾਂ ਇਸ ਵਿੱਚ ਕੋਈ ਮਾੜਾ ਨਹੀਂ ਹੈ। ਪੰਜਾਬ ਅਤੇ ਹਰਿਆਣਾ ਤੋਂ ਵੀਰਵਾਰ ਨੂੰ ਅਜਿਹੀਆਂ ਤਿੰਨ ਘਟ ਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚੋ 2 ਹਰ ਭੈਣ ਦੇ ਹਿਰਦੇ ਨੂੰ ਵਲੂੰਧਰਣ ਵਾਲੀਆਂ ਹਨ ਜਦਕਿ ਇੱਕ ਖ਼ਬਰ ਭੈਣ ਲਈ ਭਰਾ ਨੂੰ ਜ਼ਿੰਦਗੀ ਦੀ ਉਮੀਦ ਦੇਣ ਵਾਲੀ ਹੈ।

ਸਭ ਤੋਂ ਪਹਿਲਾਂ ਤੁਹਾਨੂੰ ਪਾਜ਼ੀਟਿਵ ਖ਼ਬਰ ਦੱਸਦੇ ਹਾਂ। ਗੁਰੂਗ੍ਰਾਮ ਵਿੱਚ ਇੱਕ ਭੈਣ ਨੇ ਤਿਉਹਾਰ ਮੌਕੇ ਆਪਣੇ ਵੀਰ ਨੂੰ ਕਿਡਨੀ ਦੇ ਰੂਪ ਵਿੱਚ ਜ਼ਿੰਦਗੀ ਦਾ ਤੋਹਫ਼ਾ ਦਿੱਤਾ ਹੈ। ਦਰਅਸਲ, ਗੁੜਗਾਓਂ ਦਾ ਰਹਿਣ ਵਾਲਾ 29 ਸਾਲਾ ਸਕ੍ਰਿਪਟ ਲੇਖਕ ਅਮਨ 2013 ਤੋਂ ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਸੀ । ਉਸ ਦੇ ਮਾਤਾ-ਪਿਤਾ ਗੁਰਦਾ ਦਾਨ ਕਰਨ ਤੋਂ ਅਸਮਰੱਥ ਸਨ, ਜਿਸ ਤੋਂ ਬਾਅਦ ਉਸ ਦੀ ਭੈਣ ਚੰਦਰਾ ਗਰੋਵਰ ਨੇ ਆਪਣੇ ਭਰਾ ਨੂੰ ਕਿਡਨੀ ਦੇਣ ਦਾ ਫ਼ੈਸਲਾ ਕੀਤਾ। ਭੈਣ ਆਪਣੇ ਪਤੀ ਨਾਲ ਨਿਊਜ਼ੀਲੈਂਡ ਵਿੱਚ ਰਹਿੰਦੀ ਹੈ।ਚੰਦਰਾ ਗਰੋਵਰ ਨੇ ਦੱਸਿਆ ਕਿ ਉਹ 9 ਸਾਲਾਂ ਤੋਂ ਆਪਣੇ ਭਰਾ ਨੂੰ ਕਿਡਨੀ ਲੈਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਚੰਦਰਾ ਨੇ ਆਕਲੈਂਡ ਤੋਂ ਫੋਨ ਕਰ ਕੇ ਦੱਸਿਆ ਕਿ ਇਸ ਸਾਲ ਫਰਵਰੀ ਵਿੱਚ ਮੈਂ ਕਿਸੇ ਤਰ੍ਹਾਂ ਉਸ ਨੂੰ ਮਨਾ ਲਿਆ ਕਿ ਸਾਨੂੰ ਇਹ ਕਰਨਾ ਪਵੇਗਾ ਕਿਉਂਕਿ ਜੇ ਉਹ ਇੰਨੀ ਮੁਸੀਬਤ ਵਿੱਚੋਂ ਲੰਘ ਰਿਹਾ ਹੈ ਤਾਂ ਮੈਂ ਕਦੇ ਖੁਸ਼ ਨਹੀਂ ਹੋਵਾਂਗੀ। ਉਹ ਆਖਰ ਸਹਿਮਤ ਹੋ ਗਿਆ ਅਤੇ ਮੈਂ ਉਸ ਨੂੰ ਆਪਣੀ ਕਿਡਨੀ ਦਾਨ ਕਰ ਦਿੱਤੀ।

ਗੁਰੂਗਰਾਮ ਤੋਂ ਭੈਣ ਦੀ ਭਰਾ ਦੀ ਇਹ ਕੁਰਬਾਨੀ ਹੀ ਰਿਸ਼ਤਿਆਂ ਦੀ ਅਸਲੀ ਡੋਰ ਨੂੰ ਮਜ਼ਬੂਤ ਕਰਦੀ ਹੈ। ਦੂਜੇ ਪਾਸੇ ਪੰਜਾਬ ਤੋਂ 2 ਅਜਿਹੀਆਂ ਘਟ ਨਾਵਾਂ ਸਾਹਮਣੇ ਆਈਆਂ ਹਨ, ਜਿਸ ਨੂੰ ਸੁਣ ਕੇ ਹਰ ਭੈਣ ਦਾ ਦਿਲ ਪਸੀਜ ਜਾਏ। ਰੱਖੜੀ ਮੌਕੇ ਮੁੱਲਾਂਪੁਰ ਦਾਖਾ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਤਿਉਹਾਰ ਵਾਲੇ ਦਿਨ 2 ਭੈਣਾਂ ਦੇ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤ ਲ ਕਰ ਦਿੱਤਾ ਗਿਆ ਹੈ।

ਪਿੰਡ ਰਕਬਾ ਦੇ ਰਹਿਣ ਵਾਲੇ 30 ਸਾਲਾ ਨੌਜਵਾਨ ਜਤਿੰਦਰ ਸਿੰਘ ਦਾ ਬੀਤੇ ਦਿਨੀਂ ਬੇਰਹਿਮੀ ਦੇ ਨਾਲ ਕਤ ਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੇਵਾ ਕਰਨ ਮਗਰੋਂ ਜਤਿੰਦਰ ਸਿੰਘ ਘਰ ਪਰਤ ਰਿਹਾ ਸੀ ਤਾਂ ਰਾਹ ਵਿੱਚ ਸ਼ਰਾਬੀ ਹੋਏ ਤਿੰਨ ਮੋਟਰਸਾਈਕਲ ਸਵਾਰ ਪਰਵਾਸੀ ਮਜ਼ਦੂਰਾਂ ਨੇ ਤਕਰਾਰ ਦੌਰਾਨ ਉਸ ’ਤੇ ਲੋਹੇ ਦੇ ਭਾਰੀ ਸੰਦਾਂ ਨਾਲ ਕਈ ਵਾ ਰ ਕੀਤੇ, ਜਿਸ ਕਾਰਨ ਜਤਿੰਦਰ ਦੀ ਮੌਕੇ ’ਤੇ ਹੀ ਮੌ ਤ ਹੋ ਗਈ। ਮ੍ਰਿ ਤਕ ਨੌਜਵਾਨ ਦੀ ਮਾਤਾ ਸਵਰਨ ਕੌਰ ਨੇ ਕਿਹਾ ਕਿ ਉਹ ਘਰੇਲੂ ਕੰਮ-ਕਾਰ ਕਰਦੀ ਹੈ ਅਤੇ ਉਸ ਦੇ ਦੋ ਧੀਆਂ ਤੇ ਇੱਕ ਪੁੱਤਰ ਸੀ। ਦੋਵੇਂ ਧੀਆਂ ਵਿਆਹੀਆਂ ਹੋਈਆਂ ਹਨ ਅਤੇ ਪੁੱਤਰ ਜਤਿੰਦਰ ਸਿੰਘ ਸਭ ਤੋਂ ਛੋਟਾ ਸੀ ਅਤੇ ਖੇਤੀਬਾੜੀ ਕਰਦਾ ਸੀ।

ਜਤਿੰਦਰ ਸਿੰਘ


ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਗੁਰਦੁਆਰਾ ਸਾਹਿਬ, ਪਿੰਡ ਰਕਬਾ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਜਾਂਦਾ ਸੀ। ਬੀਤੀ ਰਾਤ ਵੀ ਉਹ ਘਰ ਤੋਂ ਬਾਹਰ ਆਪਣੇ ਮੋਟਰਸਾਈਕਲ ‘ਤੇ ਮੱਥਾ ਟੇਕਣ ਲਈ ਗਿਆ ਸੀ ਪਰ ਰਾਤ ਹੋਣ ਤੱਕ ਵਾਪਸ ਨਹੀਂ ਆਇਆ। ਪੁੱਤ ਦੀ ਭਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਪੁੱਤ ਦੀ ਲਾ ਸ਼ ਗੁਰਦੁਆਰਾ ਸਾਹਿਬ ਦੇ ਰਸਤੇ ‘ਚ ਸਟੇਡੀਅਮ ਦੇ ਗੇਟ ਕੋਲ ਸੜਕ ‘ਤੇ ਪਈ ਹੈ। ਜਦੋਂ ਉੱਥੇ ਜਾ ਕੇ ਦੇਖਿਆ ਤਾਂ ਜਤਿੰਦਰ ਸਿੰਘ ਦੇ ਸਿਰ ‘ਚ ਸੱ ਟ ਲੱਗੀ ਹੋਈ ਸੀ ਤੇ ਉਸਦੇ ਸਿਰ ‘ਚੋਂ ਕਾਫ਼ੀ ਖੂ ਨ ਵਹਿ ਕੇ ਸੜਕ ‘ਤੇ ਡੁੱਲ੍ਹਿਆ ਹੋਇਆ ਸੀ।ਥਾਣਾ ਦਾਖਾ ਦੇ ਮੁਖੀ ਅਜੀਤਪਾਲ ਸਿੰਘ ਦੀ ਟੀਮ ਨੇ ਘਟਨਾ ਸਥਾਨ ਤੋਂ ਬਰਾਮਦ ਹੋਏ ਹਮ ਲਾਵਰਾਂ ਦੇ ਮੋਟਰਸਾਈਕਲ ਦੇ ਆਧਾਰ ’ਤੇ ਪਿੰਡ ਦੇ ਇੱਕ ਐੱਨਆਰਆਈ ਦੇ ਘਰ ਰਹਿ ਰਹੇ ਪਰਵਾਸੀ ਮਜ਼ਦੂਰ ਰਾਜੇਸ਼ ਸ਼ਰਮਾ ਨੂੰ ਗ੍ਰਿਫ਼ ਤਾਰ ਕੀਤਾ ਹੈ, ਜਿਸ ਕੋਲੋਂ ਖ਼ੂ ਨ ਨਾਲ ਲੱਥ-ਪੱਥ ਕੱਪੜੇ ਬਰਾਮਦ ਕੀਤੇ ਗਏ ਹਨ, ਜਦ ਕਿ ਪਿੰਡ ਪੰਡੋਰੀ ਰਹਿੰਦੇ ਉਸ ਦੇ ਦੋ ਸਾਥੀ ਫ਼ਰਾਰ ਹਨ।

ਨੌਜਵਾਨ ਦੀਪਕ

ਉਧਰ ਮਲੋਟ ਸ਼ਹਿਰ ਵਿੱਚ ਭੈਣ -ਭਰਾ ਦੇ ਰਿਸ਼ਤੇ ਨੂੰ ਨਸ਼ੇ ਦੀ ਅਜਿਹੀ ਨਜ਼ਰ ਲੱਗੀ ਕਿ ਨਸ਼ਾ ਭਰਾ ਨੂੰ ਖਾ ਗਿਆ। ਨੌਜਵਾਨ ਦੀਪਕ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਮ੍ਰਿਤਕ ਦੇ ਭਰਾ ਰਾਜੂ ਨੇ ਦੱਸਿਆ ਕਿ ਦੀਪਕ ਡੇਢ ਸਾਲ ਤੋਂ ਨਸ਼ਾ ਕਰਦਾ ਸੀ