ਗਿਆਨ ਪ੍ਰਕਾਸ਼ ਨੇ ਮਹੰਤ ਸੁਰਮੁਖ ਦਾਸ ਦੇ ਬੇਅਦਬੀ ਇਲਜ਼ਾਮਾਂ ਨੂੰ ਖਾਰਜ ਕੀਤਾ
‘ਦ ਖ਼ਾਲਸ ਬਿਊਰੋ : ਮਾਨਸਾ ਦੇ ਪਿੰਡ ਰੱਲਾ ਦੇ ਡੇਰਾ ਬਾਬਾ ਮਸਤ ਰਾਮ ਜੀ ਉਦਾਸੀਨ ਵਿੱਚ ਸਰੂਪਾਂ ਦੀ ਬੇਅ ਦਬੀ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਮਹੰਤ ਗੋਪਾਲ ਦਾਸ ਦੇ ਚੇਲੇ ਗਿਆਨ ਪ੍ਰਕਾਸ਼ ‘ਤੇ ਮਹੰਤ ਸੁਰਮੁਖ ਦਾਸ ਵੱਲੋਂ ਜਿਹੜਾ ਬੇਅ ਦਬੀ ਦਾ ਇਲ ਜ਼ਾਮ ਲਗਾਇਆ ਗਿਆ ਸੀ ਉਸ ਨੂੰ 5 ਪਿਆਰਿਆਂ ਨੇ ਆਪਣੀ ਰਿਪੋਰਟ ਵਿੱਚ ਖਾਰਜ ਕਰ ਦਿੱਤਾ ਹੈ। ਗਿਆਨ ਪ੍ਰਕਾਸ਼ ਨੇ ਇਲ ਜ਼ਾਮ ਲਗਾਇਆ ਹੈ ਕਿ ਸੁਰਮੁਖ ਦਾਸ ਕਰੋੜਾਂ ਦੀ ਜ਼ਮੀਨ ਨੂੰ ਹੜੱਪਣਾ ਚਾਹੁੰਦਾ ਹੈ ਇਸ ਲਈ ਉਸ ਨੇ ਝੂਠੀ ਬੇਅ ਦਬੀ ਦੀ ਸਾਜਿਸ਼ ਰਚੀ। ਸਿਰਫ਼ ਇੰਨਾ ਹੀ ਨਹੀਂ ਗਿਆਨ ਪ੍ਰਕਾਸ਼ ਵੱਲੋਂ ਅਦਾਲਤ ਦੇ ਹੁਕਮਾਂ ਦੀ ਉਹ ਕਾਪੀ ਵੀ ਪੇਸ਼ ਕੀਤੀ ਗਈ ਜਿਸ ਵਿੱਚ ਜਿੰਦਾ ਰਹਿੰਦੇ ਹੋਏ ਮਹੰਤ ਗੋਪਾਲ ਦਾਸ ਨੇ ਡੇਰੇ ਦੀ ਜ਼ਮੀਨ ਦੀ ਕਾਨੂੰਨੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਸੀ। ਉਧਰ ਸੁਰਮੁਖ ਦਾਸ ਹੁਣ ਵੀ ਗਿਆਨ ਪ੍ਰਕਾਸ਼ ‘ਤੇ ਡੇਰੇ ਵਿੱਚ ਬੇਅਦਬੀ ਦਾ ਇਲਜ਼ਾਮ ਲੱਗਾ ਰਹੇ ਹਨ ਅਤੇ ਇਨਸਾਫ਼ ਦੀ ਮੰਗ ਕਰ ਰਹੇ ਹਨ।
ਗਿਆਨ ਪ੍ਰਕਾਸ਼ ਦਾ ਇਲਜ਼ਾਮ
ਮੌਜੂਦਾ ਮੁੱਖ ਸੇਵਾਦਾਰ ਮਹੰਤ ਗਿਆਨ ਪ੍ਰਕਾਸ਼ ਨੇ ਦੱਸਿਆ ਕਿ ਗੱਦੀ ਨੂੰ ਲੈ ਕੇ ਉਨ੍ਹਾਂ ਦੇ ਗੁਰੂ ਮਹੰਤ ਗੋਪਾਲ ਦਾਸ ਦਾ ਸੁਰਮੁਖ ਦਾਸ ਨਾਲ ਵਿਵਾਦ ਚੱਲ ਰਿਹਾ ਸੀ। ਮਹੰਤ ਗੋਪਾਲ ਦਾਸ ਨੇ ਸੁਰਮੁਖ ਦਾਸ ਨੂੰ ਡੇਰੇ ਤੋਂ ਬਾਹਰ ਕੱਢ ਦਿੱਤਾ ਸੀ ਪਰ ਮਹੰਤ ਗੋਪਾਲ ਦਾਸ ਦੀ ਮੌ ਤ ਤੋਂ ਬਾਅਦ ਸੁਰਮੁਖ ਦਾਸ ਬੇ ਅਦਬੀ ਦੀ ਸਾਜਿਸ਼ ਕਰਕੇ ਜ਼ਮੀਨ ਹੜੱਪਣਾ ਚਾਹੁੰਦਾ ਹੈ।
ਗਿਆਨ ਪ੍ਰਕਾਸ਼ ਨੇ ਦੱਸਿਆ 5 ਪਿਆਰਿਆਂ ਦੀ ਅਗਵਾਈ ਵਿੱਚ ਜਦੋਂ ਤਾਲਾ ਤੋੜਿਆ ਗਿਆ ਤਾਂ ਕਿਸੇ ਤਰ੍ਹਾਂ ਦੀ ਵੀ ਬੇ ਅਦਬੀ ਸਾਹਮਣੇ ਨਹੀਂ ਆਈ। ਉਸ ਨੇ ਇਲ ਜ਼ਾਮ ਲਗਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅ ਦਬੀ ਦੀ ਆੜ ਵਿੱਚ ਮਹੰਤ ਸੁਰਮੁਖ ਦਾਸ ਨੇ ਆਪਣੇ ਚੇਲਿਆਂ ਦੀ ਮਦਦ ਨਾਲ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ‘ਤੇ ਹ ਮਲਾ ਵੀ ਕਰਵਾਇਆ।
ਗਿਆਨ ਪ੍ਰਕਾਸ਼ ਮੁਤਾਬਕ ਸਾਡਾ ਡੇਰਾ ਸਿੱਖ ਸਮਾਜ ਨਾਲ ਜੁੜਿਆ ਹੈ, ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਅਜਿਹੇ ਲੋਕ ਬਹੁਤ ਮਾੜੇ ਹੁੰਦੇ ਹਨ ਜੋ ਬੇਅਦਬੀ ਕਰਾ ਕੇ ਡੇਰੇ ਦੀ ਜ਼ਮੀਨ ਹੜਪਣਾ ਚਾਹੁੰਦੇ ਹਨ ।
ਗਿਆਨ ਪ੍ਰਕਾਸ਼ ਨੇ ਅਦਾਲਤੀ ਹੁਕਮਾਂ ਦੇ ਉਹ ਦਸਤਾਵੇਜ਼ ਵੀ ਵਿਖਾਏ ਜਿਸ ਵਿੱਚ ਮਹੰਤ ਗੋਪਾਲ ਦਾਸ ਨੇ 31-08-2021 ਨੂੰ ਆਪਣੇ ਚੇਲੇ ਗਿਆਨ ਪ੍ਰਕਾਸ਼ ਦੇ ਨਾਂ ‘ਤੇ ਡੇਰੇ ਦੀ ਜ਼ਮੀਨ ਦੀ ਜਨਰਲ ਪਾਵਰ ਆਫ ਅਟਾਰਨੀ ਕਰਵਾਈ ਅਤੇ ਇਸੇ ਦਿਨ ਹੀ ਮਹੰਤ ਗੋਪਾਲ ਦਾਸ ਨੇ ਆਪਣੀ ਵਸੀਅਤ ਵੀ ਰਜਿਸਟਰਡ ਕਰਵਾਉਂਦੇ ਹੋਏ ਗਿਆਨ ਪ੍ਰਕਾਸ਼ ਨੂੰ ਡੇਰਾ ਉਦਾਸੀ ਡੇਰਾ ਬਾਬਾ ਮਸਤ ਰਾਮ ਚੰਦਰ ਮੰਦਰ ਹਰਿਦੁਆਰ ਦੀ ਜ਼ਿੰਮੇਵਾਰੀ ਸੌਂਪੀ।
ਮਾਨਸਾ ਅਦਾਲਤ ਨੇ ਇੰਨਾਂ ਦਸਤਾਵੇਜ਼ਾਂ ਨੂੰ ਵੇਖਣ ਤੋਂ ਬਾਅਦ 28 ਜੁਲਾਈ 2022 ਨੂੰ ਗਿਆਨ ਪ੍ਰਕਾਸ਼ ਦੇ ਹੱਕ ਵਿੱਚ ਫੈਸਲਾ ਸੁਣਾਇਆ ਜਦਕਿ ਮਹੰਤ ਸੁਰਮੁਖ ਦਾਸ ਨੇ ਕੁੱਝ ਹੋਰ ਹੀ ਕਹਾਣੀ ਬਿਆਨ ਕੀਤੀ।
ਸੁਰਮੁਖ ਦਾਸ ਦਾ ਇਲਜ਼ਾਮ
ਮਹੰਤ ਸੁਰਮੁਖ ਦਾਸ ਦਾ ਇਲਜ਼ਾਮ ਹੈ ਕਿ ਮਹੰਤ ਗੋਪਾਲ ਦਾਸ ਨਾਲ ਵਿਵਾਦ ਤੋਂ ਬਾਅਦ ਉਹ ਤਕਰੀਬਨ 2 ਸਾਲ ਤੱਕ ਡੇਰੇ ਨਹੀਂ ਆਏ । 27 ਅਪ੍ਰੈਲ 2022 ਨੂੰ ਜਦੋਂ ਡੇਰੇ ਵਿੱਚ ਦਾਖਲ ਹੋਏ ਤਾਂ ਉਸੇ ਦਿਨ ਮਹੰਤ ਗੋਪਾਲ ਦਾਸ ਦੀ ਮੌ ਤ ਹੋ ਗਈ।
15 ਮਈ 2022 ਨੂੰ ਮਹੰਤ ਗੋਪਾਲ ਦਾਸ ਦੀ ਉਦਾਸੀਨ ਭਾਈਚਾਰੇ ਮੁਤਾਬਿਕ ਅੰਤਿਮ ਅਰਦਾਸ ਹੋਈ। ਪਿੰਡ ਵਾਲਿਆਂ ਅਤੇ ਪੰਚਾਇਤ ਨੇ ਅਗਲੇ ਮਹੰਤ ਵਜੋਂ ਉਨ੍ਹਾਂ ਦੀ ਪੱਗ ਦੀ ਰਸਮ ਅਦਾਇਗੀ ਕਰ ਦਿੱਤੀ, ਮਹੰਤ ਸੁਰਮੁਖ ਦਾਸ ਮੁਤਾਬਿਕ ਜਦੋਂ ਉਨ੍ਹਾਂ ਨੇ ਡੇਰੇ ਦਾ ਕੰਮ-ਕਾਜ ਸੰਭਾਲਿਆ ਤਾਂ ਮੌਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 1 ਸਰੂਪ ਗਾਇਬ ਸੀ ਪਹਿਲਾਂ 11 ਸਰੂਪਾਂ ਦਾ ਪ੍ਰਕਾਸ਼ ਸੀ, ਪਰ ਹੁਣ 10 ਸਰੂਪ ਹੀ ਮੌਜੂਦ ਸਨ ਜਦੋਂ ਉਨ੍ਹਾਂ ਨੇ ਗਿਆਨ ਪ੍ਰਕਾਸ਼ ਤੋਂ ਅਲਮਾਰੀ ਦੀ ਚਾਬੀ ਮੰਗੀ ਤਾਂ ਉਸ ਵੱਲੋਂ ਨਹੀਂ ਦਿੱਤੀ ਗਈ, ਮਹੰਤ ਸੁਰਮੁਖ ਦਾਸ ਨੇ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਾ ਮਿਲਣ ਦਾ ਰੋਸਾ ਜਤਾਇਆ ਤੇ ਇਸੇ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਰਜ਼ੀ ਦਿੱਤੀ ਗਈ।
5 ਪਿਆਰਿਆਂ ਦੀ ਅਗਵਾਈ ਵਿੱਚ ਜਦੋਂ ਅਲਮਾਰੀ ਖੋਲ੍ਹੀ ਗਈ ਤਾਂ ਸਰੂਪਾਂ ਦੇ 2 ਵੱਖ-ਵੱਖ ਭਾਗ ਬੁਰੀ ਹਾਲਤ ਵਿੱਚ ਮਿਲੇ ਇਸ ਤੋਂ ਇਲਾਵਾ ਗੁਰਬਾਣੀ ਦੇ ਗੁਟਕਾਂ ਸਾਹਿਬ ਅਤੇ ਹੋਰ ਲਿਟਰੇਚਰ ਵੀ ਮਾੜੀ ਹਾਲਤ ‘ਚ ਮਿਲੇ, ਮਹੰਤ ਸੁਰਮੁਖ ਦਾਸ ਜਾ ਇਲਜ਼ਾਮ ਉਹੀ ਹੈ ਕਿ 1 ਸਰੂਪ ਹੁਣ ਵੀ ਗਾਇਬ ਹੈ ਅਤੇ ਇਸ ਮਾਮਲੇ ‘ਤੇ ਗਿਆਨ ਪ੍ਰਕਾਸ਼ ਤੋਂ ਪੁਲਿਸ ਪ੍ਰਸ਼ਾਸਨ ਵੱਲੋਂ ਪੁੱਛ-ਗਿੱਛ ਕਰਨ ਦੀ ਮੰਗ ਕੀਤੀ ਹੈ।
ਪਿੰਡ ਵਾਲਿਆਂ ਦੀ ਰਾਏ
ਵੱਡੀ ਗਿਣਤੀ ਵਿੱਚ ਮੌਜੂਦ ਪਿੰਡ ਵਾਲੇ ਡੇਰਾ ਬਾਬਾ ਮਸਤ ਰਾਮ ਜੀ ਉਦਾਸੀਨ ਨਾਲ ਜੁੜੇ ਹੋਏ ਨੇ ਪਰ ਮੌਜੂਦਾ ਵਿਵਾਦ ਨੂੰ ਲੈਕੇ ਉਹ ਵੀ ਮਹੰਤ ਗਿਆਨ ਪ੍ਰਕਾਸ਼ ਅਤੇ ਸੁਰਮੁਖ ਦਾਸ ਦੇ ਵਿੱਚ ਵੰਡੇ ਹੋਏ ਨਜ਼ਰ ਆ ਰਹੇ ਹਨ।
ਕੁਝ ਲੋਕ ਮਹੰਤ ਸੁਰਮੁਖ ਦਾਸ ਦੇ ਹੱਕ ਵਿੱਚ ਬੋਲ ਰਹੇ ਅਤੇ ਡੇਰਾ ਦੀ ਗੱਦੀ ਦਾ ਅਸਲੀ ਹੱਕਦਾਰ ਉਨ੍ਹਾਂ ਨੂੰ ਦੱਸ ਰਹੇ ਹਨ। ਜਦਕਿ ਕੁਝ ਮਹੰਤ ਗੋਪਾਲ ਦਾਸ ਦੇ ਚੇਲੇ ਗਿਆਨ ਪ੍ਰਕਾਸ਼ ਦੇ ਹੱਕ ਵਿੱਚ ਨਿਤਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹੰਤ ਗੋਪਾਲ ਦਾਸ ਨੇ ਗਿਆਨ ਪ੍ਰਕਾਸ਼ ਨੂੰ ਡੇਰੇ ਦੀ ਜਿ਼ੰਮੇਵਾਰੀ ਦਿੱਤੀ ਸੀ ਤੇ ਮਹੰਤ ਸੁਰਮੁਖ ਦਾਸ ਇਸ ਨੂੰ ਹੜੱਪਣਾ ਚਾਹੁੰਦਾ ਹੈ।
5 ਪਿਆਰਿਆਂ ਦੀ ਰਿਪੋਰਟ
ਇਸ ਪੂਰੇ ਮਸਲੇ ‘ਤੇ ਮੌਕੇ ‘ਤੇ ਮੌਜੂਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਭੇਜੇ ਗਏ 5 ਪਿਆਰਿਆਂ ਦੀ ਰਿਪੋਰਟ ਕਾਫੀ ਅਹਿਮ ਹੈ। 5 ਪਿਆਰਿਆਂ ਵਿੱਚ ਸ਼ਾਮਲ ਹਰਜੀਤ ਸਿੰਘ ਨਾਲ ਜਦੋਂ ‘ਦ’ ਖਾਲਸ ਨਿਊਜ਼ ਨੇ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵਿਸਤਾਰ ਨਾਲ ਇਸ ਦੀ ਜਾਣਕਾਰੀ ਦਿੱਤੀ। ਹਰਜੀਤ ਸਿੰਘ ਨੇ ਦੱਸਿਆ ਕਿ 2 ਵਾਰ ਮਹੰਤ ਸੁਰਮੁਖ ਦਾਸ ਵੱਲੋਂ ਤਖ਼ਤ ਦਮਦਮਾ ਸਾਹਿਬ ਨੂੰ ਸ਼ਿਕਾਇਤ ਮਿਲੀ ਪਹਿਲੀ ਵਾਰ ਉੁਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 1 ਸਰੂਪ ਚੋਰੀ ਹੋਣ ਦੀ ਸ਼ਿਕਾਇਤ ਕਰਦਿਆਂ ਆਪਣੇ ਕਮਰੇ ਦੀ ਅਲਮਾਰੀ ਵਿੱਚ ਸਰੂਪ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਅਤੇ ਚਾਬੀ ਮਹੰਤ ਗਿਆਨ ਪ੍ਰਕਾਸ਼ ਕੋਲ ਹੋਣ ਦਾ ਦਾਅਵਾ ਕੀਤਾ ਜਦੋਂ ਤਖ਼ਤ ਦਮਦਮਾ ਸਾਹਿਬ ਦੀ ਧਰਮ ਪ੍ਰਚਾਰਕ ਕਮੇਟੀ ਵੱਲੋਂ ਉਨ੍ਹਾਂ ਨੂੰ ਡੇਰੇ ਭੇਜਿਆ ਗਿਆ ਤਾਂ ਅਲਮਾਰੀ ਖੋਲ੍ਹੀ ਗਈ ਤਾਂ ਉਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਅਤੇ ਕੁਝ ਪੁਰਾਤਮ ਪੋਥੀਆਂ ਮਿਲੀਆਂ। ਜਿਸ ‘ਤੇ ਮਿੱਟੀ ਪਈ ਸੀ, ਹਰਜੀਤ ਸਿੰਘ ਮੁਤਾਬਿਕ ਕਾਫੀ ਸਮੇਂ ਤੋਂ ਅਲਮਾਰੀ ਬੰਦ ਹੋਣ ਦੀ ਵਜ੍ਹਾ ਕਰਕੇ ਮਿੱਟੀ ਪੋਥੀਆਂ ‘ਤੇ ਜ਼ਰੂਰ ਪਈ ਹੋਈ ਸੀ।
ਜੋ ਕਿ ਅਵੱਗਿਆ ਹੈ ਕੁਤਾਹੀ ਹੈ ਪਰ ਬੇਅ ਦਬੀ ਨਹੀਂ ਹੈ। ਭਾਈ ਹਰਜੀਤ ਸਿੰਘ ਨੇ ਦੱਸਿਆ ਸੁਰਮੁਖ ਦਾਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1 ਪਾਵਨ ਸਰੂਪ ਗਾਇਬ ਹੋਣ ਦੇ ਖਦਸ਼ੇ ਦੀ ਤਖਤ ਸਾਹਿਬ ਪਹੁੰਚੀ ਦੂਜੀ ਸ਼ਿਕਾਇਤ ‘ਤੇ ਸਿੰਘ ਸਾਹਿਬਾਨ ਦੇ ਆਦੇਸ਼ਾਂ ‘ਤੇ ਮੁੜ ਤੋਂ 5 ਪਿਆਰੇ ਉਕਤ ਡੇਰੇ ਪਹੁੰਚੇ, ਮੌਕੇ ‘ਤੇ ਮੌਜੂਦ SDM ਸਮੇਤ ਪੁਲਿਸ ਫੋਰਸ ਅਤੇ ਪਿੰਡ ਦੇ ਸਰਪੰਚ ਤੇ ਹੋਰਨਾਂ ਲੋਕਾਂ ਦੀ ਮੌਜੂਦਗੀ ‘ਚ ਪੰਜੋਂ ਕਮਰਿਆਂ ਦੀ ਤਲਾਸ਼ੀ ਲਈ ਗਈ, ਪਰ ਬੇਅ ਦਬੀ ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਗੁਰੂ ਸਾਹਿਬ ਦਾ ਡੇਰੇ ਵਿੱਚ ਪੂਰਨ ਤੌਰ ‘ਤੇ ਸਤਿਕਾਰ ਕੀਤਾ ਹੋਇਆ ਸੀ, ਹਰਜੀਤ ਸਿੰਘ ਨੇ ਦੱਸਿਆ ਕਿ ਜਿਸ ਵੇਲੇ ਤਲਾਸ਼ੀ ਹੋ ਰਹੀ ਸੀ ਉਸ ਵਕਤ ਮਹੰਤ ਸੁਰਮੁਖ ਦਾਸ ਵੀ ਨਾਲ ਹੀ ਸਨ ਅਤੇ ਉਨ੍ਹਾਂ ਨੇ ਲਿਖਿਤ ਵਿੱਚ ਮੰਨਿਆ ਦੀ ਪੜਤਾਲ ਦੌਰਾਨ ਕੁਝ ਨਹੀਂ ਮਿਲਿਆ ਹੈ। ਜਿਹੜੇ ਗ੍ਰੰਥ ਨੂੰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣ ਦਾ ਖਦਸ਼ਾ ਜਤਾ ਰਹੇ ਸੀ ਉਹ ਸਾਖੀਆਂ ਵਾਲਾ ਗ੍ਰੰਥ ਸੀ। ‘ਦ’ਖਾਲਸ ਟੀਵੀ ਨਾਲ ਹੋਈ ਗੱਲਬਾਤ ਦੌਰਾਨ ਹਰਜੀਤ ਸਿੰਘ ਨੇ ਕਿਹਾ ਡੇਰੇ ਦੀ ਜ਼ਮੀਨ ਅਤੇ ਗੱਦੀ ਦਾ ਵਿਵਾਦ ਲੰਮੇ ਵਕਤ ਤੋਂ ਚੱਲ ਰਿਹਾ ਹੈ ਜਿਸ ਦੇ ਨਤੀਜੇ ਵੱਜੋਂ ਇਹ ਵਿਵਾਦ ਸਾਹਮਣੇ ਆਇਆ ਸੀ, ਪਰ ਇਸ ਪੂਰੇ ਵਿਵਾਦਾ ਦੀ ਘੋਖ ਗਹਿਰਾਈ ਨਾਲ ਹੋਣੀ ਚਾਹੀਦੀ ਹੈ ਅਤੇ ਪ੍ਰਸ਼ਾਸਨ ਨੂੰ ਇਸ ਵਿੱਚ ਅਹਿਮ ਰੋਲ ਅਦਾ ਕਰਨਾ ਹੋਵੇਗਾ ਕਿਉਂਕਿ ਇੱਕ ਚੰਗਿਆੜੀ ਪੰਜਾਬ ਦੇ ਭਾਈਚਾਰਕ ਮਹੌਲ ਨੂੰ ਖ਼ਰਾਬ ਕਰ ਸਕਦੀ ਹੈ।
ਪੂਰੇ ਮਾਮਲੇ ਨੂੰ ਲੈ ਕੇ ‘ਦ’ ਖਾਲਸ ਟੀਵੀ ਦੀ ਮਾਨਸਾ ਪੁਲਿਸ ਨਾਲ ਵੀ ਗੱਲਬਾਤ ਹੋਈ ਹੈ। ਮਾਨਸਾ ਦੀ ਡੀਐੱਸਪੀ ਮਨਮੀਤ ਕੌਰ ਨੇ ਪੁਸ਼ਟੀ ਕੀਤੀ ਹੈ ਕਿ ਡੇਰੇ ਵਿੱਚ ਬੇਅਦਬੀ ਵਰਗੀ ਕੋਈ ਘ ਟਨਾ ਨਹੀਂ ਵਾਪਰੀ ਹੈ। ਜੋਗਾ ਦੇ SHO ਮੁਤਾਬਕ ਪੁਲਿਸ ਪੰਜ ਪਿਆਰਿਆਂ ਦੀ ਰਿਪੋਰਟ ਦੀ ਉਡੀਕ ਕਰ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਕਿਸੇ ਨਤੀਜੇ ‘ਤੇ ਪਹੁੰਚੇਗੀ। ਉਂਝ ਤਲਾਸ਼ੀ ਦਰਮਿਆਨ ਕੋਈ ਇਤਰਾਜ਼ਯੋਗ ਵਸਤੂ ਡੇਰੇ ਵਿੱਚੋਂ ਨਹੀਂ ਮਿਲੀ ਹੈ। ਇਹਤਿਆਤ ਵਜੋਂ ਡੇਰੇ ਵਿੱਚ ਪੁਲਿਸ ਬਲ ਤੈਨਾਤ ਹੈ, ਉਧਰ ਪੁਲਿਸ ਨੂੰ ਮਹੰਤ ਗਿਆਨ ਦਾਸ ਅਤੇ ਮਹੰਤ ਸੁਰਮੁਖ ਦਾਸ ਨੇ ਲਿਖਿਤ ਵਿੱਚ ਦਿੱਤਾ ਹੈ ਕਿ ਡੇਰੇ ਦੇ ਵਿਵਾਦ ਨੂੰ ਲੈ ਕੇ ਅਦਾਲਤ ਵਿੱਚ ਸੁਣਵਾਈ ਹੋ ਰਹੀ ਹੈ ਪਰ ਦੋਵੇਂ ਹੀ ਡੇਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਲੈ ਕੇ ਜ਼ਿੰਮਵਾਰ ਨੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਬਣਾਇਆ ਜਾਵੇਗਾ, 8 ਅਗਸਤ ਨੂੰ ਲਿਖਿਤ ਬਿਆਨ ਵਿੱਚ ਦੋਵਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਹਾਜ਼ਰੀ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਪੰਜ ਪਿਆਰੇ ਡੇਰੇ ਵਿੱਚ ਪਹੁੰਚ ਸਨ।