Punjab

ਸ਼ਹੀਦ ਊਧਮ ਸਿੰਘ ਦੇ ਸ਼ ਹੀਦੀ ਦਿਹਾੜੇ ‘ਤੇ CM ਮਾਨ ਨੇ ਇਤਿਹਾਸ ਨਾਲ ਜੁੜੇ ਗਲਤ ਤੱਥ ਪੇਸ਼ ਕੀਤੇ !

ਸੇਵਾ ਸਿੰਘ ਠੀਕਰੀਵਾਲਾ ਦੀ ਜੇਲ੍ਹ ਵਿੱਚ ਭੁੱਖ ਹੜਤਾਲ ਦੇ ਦੌਰਾਨ ਸ਼ਹੀ ਦ ਹੋਏ

ਦ ਖ਼ਾਲਸ ਬਿਊਰੋ : ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਵਿੱਚ ਹੋਏ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਸੰਗੂਰਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੂਰਵਜਾਂ ‘ਤੇ ਨਿਸ਼ਾਨਾ ਲਗਾਉਂਦੇ ਹੋਏ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਮਾਨ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਹਿਲਾਂ ਮੁਗਲਾ ਨਾਲ ਸੀ ਫਿਰ ਅੰਗਰੇਜ਼ਾ ਨਾਲ ਹੋਇਆ ਅਤੇ ਹੁਣ ਵੀ ਉਨ੍ਹਾਂ ਦੇ ਮਹਿਲ ਵਿੱਚ ਅਜ਼ਾਦੀ ਗੁਲਾਟਿਆਂ ਦੀ ਥਾਂ ਅੰਗਰੇਜ਼ਾਂ ਦੀ ਫੋਟੋ ਲੱਗੀ ਹੈ। ਇਸ ਦੌਰਾਨ ਸੀਐੱਮ ਮਾਨ ਨੇ ਸੇਵਾ ਸਿੰਘ ਠੀਕਰੀਵਾਲਾ ਦੀ ਸ਼ ਹੀਦੀ ਦੇ ਲਈ ਕੈਪਟਨ ਦੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਤਿਹਾਸ ਨਾਲ ਜੁੜੇ ਗਲਤ ਤੱਥ ਪੇਸ਼ ਕੀਤੇ ਹਨ।

ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ‘ਤੇ CM ਮਾਨ ਦਾ ਬਿਆਨ

ਸ਼ਹੀਦ ਸੇਵਾ ਸਿੰਘ ਠੀਕਰੀਵਾਲਾ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀ ਦੀ ਦਿਹਾੜੇ ਕੈਪਟਨ ਅਮਰਿੰਦਰ ਸਿੰਘ ‘ਤੇ ਇਲ ਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਦੇ ਪੂਰਵਜਾਂ ਦੇ ਹਸਤਾਖ਼ਰ ਨੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਫਾਂ ਸੀ ਦੀ ਸ ਜ਼ਾ ਦੇ ਹੁਕਮਾ ‘ਤੇ ਅਤੇ ਉਨ੍ਹਾਂ ਦੀ ਜੇਲ੍ਹ ਵਿੱਚ ਹੀ ਫਾਂ ਸੀ ਦਿੱਤੀ ਗਈ ਹੈ। ਸੀਐੱਮ ਮਾਨ ਦਾ ਇਹ ਬਿਆਨ ਇਤਿਹਾਸ ਨਾਲ ਮੇਲ ਨਹੀਂ ਖਾਂਦਾ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੂੰ ਪਟਿਆਲਾ ਰਿਆਸਤ ਨੇ ਹੀ ਗ੍ਰਿਫਤਾਰ ਕੀਤਾ ਸੀ ਅਤੇ ਸੇਵਾ ਸਿੰਘ ਠੀਕਰੀਵਾਲਾ ਦੀ ਮੌ ਤ ਫਾਂ ਸੀ ਨਾਲ ਨਹੀਂ ਹੋਈ ਸੀ ਬਲਕਿ 9 ਮਹੀਨੇ ਦੀ ਲੰਮੀ ਭੁੱਖ ਹੜਤਾਲ ਦੀ ਵਜ੍ਹਾ ਕਰਕੇ ਹੋਈ ਸੀ। ਸੇਵਾ ਸਿੰਘ ਠੀਕਰੀਵਾਲਾ ਨੂੰ ਖਡਿਆਲ ਦੀ ਅਕਾਲੀ ਕਾਨਫਰੰਸ ਦੇ ਕੇਸ ਵਿੱਚ ਤਿੰਨ ਸਾਲ ਦੀ ਸਜ਼ਾ ਹੋਈ ਸੀ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਜੇਲ੍ਹ ਵਿੱਚ ਮਾੜੇ ਵਤੀਰੇ ਦੇ ਖਿਲਾਫ਼ ਉਨ੍ਹਾਂ ਨੇ ਭੁੱਖ ਹੜਤਾਲ ਕੀਤੀ ਸੀ । ਰਾਜ ਅਧਿਕਾਰੀਆਂ ਵੱਲੋਂ ਆਪ ਦੀਆਂ ਅਸਥੀਆਂ ਪੁਲਿਸ ਨਿਗਰਾਨੀ ਹੇਠ ਪਟਿਆਲਾ ਦੇ ਗੁਰਦੁਆਰਾ ਸਾਹਿਬ ਨਿਹੰਗਾਂ ਦੀ ਬਗੀਚੇ ਵਿੱਚ ਰੱਖੀਆਂ ਗਈਆਂ ਸਨ । ਕਿਹਾ ਜਾਂਦਾ ਹੈ ਕਿ ਪਟਿਆਲਾ ਰਿਆਸਤ ਦੇ ਰਾਜੇ ਮਹਾਰਾਜਾ ਯਾਦਵਿੰਦਰ ਸਿੰਘ ਨੇ 1938 ਵਿੱਚ ਇਨ੍ਹਾਂ ਦੀਆਂ ਅਸਥੀਆਂ ਪੂਰੇ ਸਰਕਾਰੀ ਸਨਮਾਨਾਂ ਨਾਲ ਉਹਨਾਂ ਦੇ ਜੱਦੀ ਪਿੰਡ ਠੀਕਰੀਵਾਲ ਵਿਖੇ ਭੇਜੀਆਂ ਇਸੇ ਲਈ ਹਰ ਸਾਲ ਬਰਨਾਲਾ ਦੇ ਪਿੰਡ ਠੀਕਰੀਵਾਲਾ ਵਿੱਚ 18, 19 ਅਤੇ 20 ਜਨਵਰੀ ਨੂੰ ਸਮਾਗਮ ਕਰਵਾਇਆ ਜਾਂਦਾ ਹੈ।

ਸੇਵਾ ਸਿੰਘ ਠੀਕਰੀਵਾਲਾ ਦਾ ਜੀਵਨ

ਸੇਵਾ ਸਿੰਘ ਠੀਕਰੀਵਾਲਾ ਦਾ ਜਨਮ 1882 ਵਿੱਚ ਹੋਇਆ ਸੀ, ਪਟਿਆਲਾ ਰਿਆਸਤ ਵਿੱਚ ਪਲੇਗ ਅਫਸਰ ਦੇ ਤੌਰ ‘ਤੇ ਠੀਕਰੀਵਾਲਾ ਤਾਇਨਾਤ ਸਨ ਪਰ ਜਲ੍ਹਿਆਵਾਲਾ ਬਾਗ ਅਤੇ ਨਨਕਾਣਾ ਸਾਹਿਬ ਦੇ ਸਾਕੇ ਦੀ ਘਟ ਨਾ ਨੇ ਉਨ੍ਹਾਂ ਦਿਲ ‘ਤੇ ਕਾਫੀ ਅਸਰ ਕੀਤਾ ਅਤੇ ਉਹ ਅਕਾਲੀ ਦਲ ਨਾਲ ਜੁੜ ਗਏ ਬਾਅਦ ਵਿੱਚੋਂ ਉਹ ਪਰਜਾ ਮੰਡਲ ਲਹਿਰ ਦੇ ਮੁੱਢਲੇ ਆਗੂਆਂ ਵਿੱਚ ਸ਼ੁਮਾਰ ਹੋ ਗਏ ਸੀ,ਆਪਣੇ ਸੰਘਰਸ਼ੀ ਜੀਵਨ ਵਿੱਚ ਉਹ ਤਕਰੀਬਨ 11 ਸਾਲ ਜੇਲ੍ਹ ਵਿੱਚ ਰਹੇ ਸਨ।