India International Punjab

ਕੈਪਟਨ ਨੇ ਸੋਨ ਤਮਗਾ ਜਿੱਤਣ ਲਈ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਦਿੱਤੀ ਵਧਾਈ

ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ (CWG 2022) ਵਿੱਚ ਸੋਨ ਤਮਗਾ ਜਿੱਤਣ ਲਈ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਵਧਾਈ ਦਿੱਤੀ। ਟੋਕੀਓ ਓਲੰਪਿਕ ਚਾਂਦੀ ਦਾ ਤਮਗਾ ਜੇਤੂ ਮੀਰਾਬਾਈ ਚਾਨੂ ਨੇ ਸ਼ਨੀਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਔਰਤਾਂ ਦੇ 49 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ਵਿੱਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ।

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕਿਹਾ ਕਿ ਔਰਤਾਂ ਦੇ 49kg ਵੇਟਲਿਫਟਿੰਗ ਫਾਈਨਲ ਵਿੱਚ ਪਹਿਲਾ ਸਥਾਨ ਹਾਸਲ ਕਰ CWG2022 ਵਿੱਚ ਸੋਨ ਤਮਗਾ ਜਿੱਤਣ ਲਈ ਮੀਰਾਬਾਈ ਚਾਨੂ ਨੂੰ ਵਧਾਈਆਂ। ਤੁਸੀਂ ਇੱਕ ਸੱਚੀ ਪ੍ਰੇਰਣਾ ਹੋ ਅਤੇ ਪੂਰੇ ਦੇਸ਼ ਨੂੰ ਤੁਹਾਡੇ ‘ਤੇ ਮਾਣ ਹੈ।  

ਮੀਰਾਬਾਈ ਨੇ ਕਾਮਨਵੈਲਥ ਖੇਡਾਂ ਵਿੱਚ ਗੋਲਡ ਜਿੱਤ ਕੇ ਟੋਕਿਓ ਵਰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਭ ਤੋਂ ਵੱਧ 113 ਕਿਲੋ ਵੇਟ ਚੁੱਕਿਆ ਜਦਕਿ ਮੀਰਾਬਾਈ ਨੇ ਕੁੱਲ 201 ਕਿਲੋ ਵੇਟ ਚੁੱਕਿਆ। ਵੇਟਲਿਫਟਿੰਗ ਵਿੱਚ ਉਨ੍ਹਾਂ ਦਾ ਹੁਣ ਤੱਕ ਸਭ ਤੋਂ ਵਧੀਆਂ ਪ੍ਰਦਰਸ਼ਨ ਸੀ। ਮੀਰਾਬਾਈ ਨੇ ਤਕਰੀਬਨ- ਤਕਰੀਬਨ ਓਲੰਪਿਕ ਦਾ ਪ੍ਰਦਰਸ਼ਨ ਦੋਹਰਾਉਣ ਵਿੱਚ ਕਾਮਯਾਬ ਰਹੀ। ਟੋਕਿਓ ਵਿੱਚ ਉਨ੍ਹਾਂ ਨੇ 202 ਕਿਲੋ ਭਾਰ ਚੁੱਕ ਕੇ ਸਿਲਵਰ ਮੈਡਲ ਆਪਣੇ ਨਾਂ ਕੀਤਾ ਸੀ ।