India

RSS ਦਫ਼ਤਰ ‘ਤੇ ਬੰ ਬ ਨਾਲ ਹਮ ਲਾ ! 5 ਸਾਲਾਂ ‘ਚ ਦੂਜੀ ਵਾਰ ਹਮਲਾ

ਕੇਰਲ ਦੇ ਕੰਨੂਰ ਜ਼ਿਲ੍ਹੇ ਵਿੱਚ ਸਥਿਤ RSS ਦਫ਼ਤਰ ਤੇ ਹ ਮਲਾ ਹੋਇਆ ਹੈ

‘ਦ ਖ਼ਾਲਸ ਬਿਊਰੋ : RSS ਦੇ ਕੇਰਲ ਦਫ਼ਤਰ ‘ਤੇ ਬੰ ਬ ਧਮਾ ਕਾ ਹੋਇਆ ਹੈ। ਇਹ ਦਫ਼ਤਰ ਕੰਨੂਰ ਜ਼ਿਲ੍ਹੇ ਵਿੱਚ ਹੈ। ਪੁਲਿਸ ਮੁਤਾਬਿਕ ਵਾਰਦਾਤ ਸਵੇਰ ਦੀ ਹੈ। ਧ ਮਾਕੇ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਬਿਲਡਿੰਗ ਦੀ ਖੜਕੀਆਂ ਦੇ ਸ਼ੀਸ਼ੇ ਟੁੱਟ ਗਏ ਹਨ । 5 ਸਾਲ ਪਹਿਲਾਂ 2017 ਵਿੱਚ ਵੀ RSS ਦਫ਼ਤਰ ‘ਤੇ ਹ ਮਲਾ ਹੋਇਆ ਸੀ। ਬੀਜੇਪੀ ਆਗੂਆਂ ਨੇ ਇਸ ਹ ਮਲੇ ਲਈ ਪ੍ਰਸ਼ਾਸਨ ਦੀ ਲਾਪਰਵਾਈ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਕੇਰਲ ਦਫ਼ਤਰ ‘ਤੇ ਵੀ ਹ ਮਲਾ ਹੋਇਆ ਸੀ । ਉਨ੍ਹਾਂ ਦਫ਼ਤਰ ਪੂਰੀ ਤਰ੍ਹਾਂ ਨਾਲ ਤੋ ੜ ਦਿੱਤਾ ਗਿਆ ਸੀ

RSS ਦਾ ਦਫ਼ਤਰ ਪੁਲਿਸ ਸਟੇਸ਼ਨ ਦੇ ਨਜ਼ਦੀਕ

ਮਿਲੀ ਜਾਣਕਾਰੀ ਮੁਤਾਬਿਰ RSS ਦੇ ਜਿਸ ਦਫ਼ਤਰ ‘ਤੇ ਬੰਬ ਧਮਾਕੇ ਨਾਲ ਹਮਲਾ ਹੋਇਆ ਉਹ ਪੁਲਿਸ ਸਟੇਸ਼ਨ ਤੋਂ ਕਾਫ਼ੀ ਨਜ਼ਦੀਕ ਸੀ। ਇਸ ਲਈ ਪੁ ਲਿਸ ‘ਤੇ RSS ਦੇ ਆਗੂ ਲਗਾਤਾਰ ਸਵਾਲ ਚੁੱਕ ਰਹੇ ਹਨ । ਇਸ ਤੋਂ ਪਹਿਲਾਂ ਵੀ ਕਈ ਵਾਰ RSS ਆਗੂਆਂ ‘ਤੇ ਸੂਬੇ ਵਿੱਚ ਹ ਮਲਾ ਹੋ ਚੁੱਕਿਆ ਹੈ। RSS ਇਸ ਦੇ ਲਈ ਸਿੱਧਾ CPI ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੀ ਹੈ। ਦਰਾਸਲ ਬੀਜੇਪੀ ਦੱਖਣੀ ਸੂਬਿਆਂ ਵਿੱਚ ਆਪਣੇ ਸਿਆਸੀ ਪੈਰ ਪਸਾਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕੇਰਲਾ ਉਨ੍ਹਾਂ ਲਈ ਅਹਿਮ ਦੱਖਣੀ ਭਾਰਤੀ ਸੂਬਾ ਹੈ। RSS ਬੀਜੇਪੀ ਲਈ ਸਿਆਸੀ ਜ਼ਮੀਨ ਤਲਾਸ਼ ਰਹੀ ਹੈ। ਇੱਥੇ RSS ਲਗਾਤਾਰ ਆਪਣੀਆਂ ਸ਼ਾਖਾਵਾ ਖੋਲ੍ਹ ਰਹੀ ਹੈ,ਤ੍ਰਿਪੁਰਾ, ਅਸਾਮ ਅਤੇ ਪੱਛਮੀ ਬੰਗਾਲ ਵਰਗੇ ਸੂਬਿਆਂ ਵਿੱਚ ਜਿੱਥੇ ਬੀਜੇਪੀ ਦਾ ਇੱਕ ਵੀ ਵਿਧਾਇਕ ਨਹੀਂ ਸੀ । ਉੱਥੇ RSS ਨੇ ਬੀਜੇਪੀ ਲਈ ਸਿਆਸੀ ਜ਼ਮੀਨ ਬਣਾਈ ਅਤੇ ਅਸਾਮ ਅਤੇ ਤ੍ਰਿਪੁਰਾ ਵਿੱਚ ਬੀਜੇਪੀ ਦੀ ਸਰਕਾਰ ਬਣੀ ਜਦਕਿ 2019 ਦੀ ਲੋਕ ਸਭਾ ਚੋਣ ਵਿੱਚ ਪੱਛਮੀ ਬੰਗਾਲ ਵਰਗੇ ਸੂਬੇ ਵਿੱਚ ਬੀਜੇਪੀ ਵੱਡੀ ਤਾਕਤ ਬਣ ਕੇ ਉਬਰੀ ਹੈ, RSS ਦੇ ਨਿਸ਼ਾਨੇ ‘ਤੇ ਪੰਜਾਬ ਵੀ ਹੈ,2027 ਦੀਆਂ ਵਿਧਾਨਸਭਾ ਚੋਣਾਂ ਨੂੰ ਲੈਕੇ ਪਾਰਟੀ ਨੇ ਤਿਆਰੀਆਂ ਖਿੱਚੀਆਂ ਹੋਇਆ ਹਨ ।