Punjab

ਵਾਤਾਵਰਣ ਬਚਾਉਣ ਦਾ ਸੰਘਰਸ਼ : ਕੀ ਤੁਸੀਂ ਵੀ ਕੱਲ੍ਹ ਜਾ ਰਹੇ ਹੋ ਮੱਤੇਵਾੜਾ ਜੰਗਲ ?

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਮੱਤੇਵਾੜਾ ਜੰਗਲ ਨੂੰ ਕੱਟ ਕੇ ਟੈਕਸਟਾਈਲ ਪਾਰਕ ਬਣਾਉਣ ਦਾ ਵਿਰੋਧ ਵਿੱਚ ਵੱਡੇ ਪੱਧਰ ‘ਤੇ ਸੰਘਰਸ਼ ਛਿੜ ਪਿਆ ਹੈ। ਕਿਸਾਨਾਂ ਸਮੇਤ ਦੋ ਦਰਜਨ ਤੋਂ ਵੱਧ ਜਥੇਬੰਦੀਆਂ ਨੇ 10 ਜੁਲਾਈ ਨੂੰ ਮੱਤੇਵਾੜਾ ਵਿਖੇ ਇੱਕ ਵੱਡਾ ਇਕੱਠ ਸੱਦ ਲਿਆ ਹੈ। ਇਕੱਠ ਦੌਰਾਨ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਮੱਤੇਵਾੜਾ ਜੰਗਲ ਨੂੰ ਨਾ ਉਜੜਨ ਦੇਣ ਦਾ ਐਲਾਨ ਕੀਤਾ ਹੈ। ਵੱਖ ਵੱਖ ਥਾਵਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਲਕ ਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ਵਾਤਾਵਰਣ ਪ੍ਰੇਮੀ ਮੱਤੇਵਾੜਾ ਵਿਖੇ ਪਹੁੰਚ ਰਹੇ ਹਨ।