‘ਦ ਖ਼ਾਲਸ ਬਿਊਰੋ :- ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਮੌਤ ਹੋ ਗਈ ਹੈ। ਉਨ੍ਹਾਂ ਉੱਤੇ ਅੱਜ ਸਵੇਰੇ ਜਾ ਨਲੇਵਾ ਹਮ ਲਾ ਹੋਇਆ ਸੀ। ਸ਼ਿੰਜੋ ਜਿਸ ਵੇਲੇ ਆਬੇ ਨਾਰਾ ਸ਼ਹਿਰ ਵਿੱਚ ਇੱਕ ਪ੍ਰਚਾਰ ਸਮਾਗਮ ਦੌਰਾਨ ਭਾਸ਼ਣ ਦੇ ਰਹੇ ਸਨ, ਉਸੇ ਵੇਲੇ ਉਨ੍ਹਾਂ ਉੱਤੇ ਇਹ ਹਮ ਲਾ ਹੋਇਆ ਸੀ। ਮੌਕੇ ‘ਤੇ ਮੌਜੂਦ ਸਥਾਨਕ ਇੱਕ ਪੱਤਰਕਾਰ ਦਾ ਕਹਿਣਾ ਸੀ ਕਿ ਉਸ ਨੇ ਗੋ ਲ਼ੀ ਚੱਲਣ ਦੀ ਆਵਾਜ਼ ਸੁਣੀ ਅਤੇ ਸ਼ਿੰਜੋ ਆਬੇ ਨੂੰ ਖੂਨ ਨਾਲ ਲੱਥ-ਪੱਥ ਦੇਖਿਆ। ਘਟਨਾ ਵਾਲੀ ਥਾਂ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਹਿਰਾ ਸਤ ਵਿੱਚ ਵੀ ਲਿਆ ਗਿਆ ਹੈ। ਸਥਾਨਕ ਅਖਬਾਰਾਂ ਦੀ ਰਿਪੋਰਟ ਮੁਤਾਬਕ ਇਹ ਘਟਨਾ ਸਵੇਰੇ 11:30 ਵਜੇ ਦੇ ਨੇੜੇ ਵਾਪਰੀ ਸੀ।
ਚਸ਼ਮਦੀਦਾਂ ਦੀ ਜ਼ੁਬਾਨੀ ਮੌਕੇ ਦੀ ਘਟ ਨਾ
ਘਟਨਾ ਮੌਕੇ ਮੌਜੂਦ ਚਸ਼ਮਦੀਦਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਇੱਕ ਵਿਅਕਤੀ ਨੂੰ ਵੇਖਿਆ ਸੀ, ਜਿਸ ਨੇ ਆਬੇ ‘ਤੇ ਪਿੱਛੋਂ ਦੀ ਹਮਲਾ ਕੀਤਾ। ਜਾਣਕਾਰੀ ਅਨੁਸਾਰ ਆਬੇ ‘ਤੇ ਦੋ ਗੋ ਲ਼ੀਆਂ ਚਲਾਈਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਦੂਸਰੀ ਗੋ ਲੀ ਨੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਉਹ ਤੁਰੰਤ ਜ਼ਮੀਨ ‘ਤੇ ਡਿੱਗ ਪਏ ਸਨ। ਉਨ੍ਹਾਂ ਨੇ ਦੱਸਿਆ ਕਿ ਹਮ ਲਾਵਰ ਟੀ-ਸ਼ਰਟ ‘ਚ ਸੀ। ਜਿਸ ਵੇਲੇ ਸ਼ਿੰਜੋ ਨੂੰ ਹਸਪਤਾਲ ਲਿਜਾਇਆ ਗਿਆ, ਉਨ੍ਹਾਂ ਦੀ ਛਾਤੀ ‘ਚੋਂ ਖੂਨ ਵਗ ਰਿਹਾ ਸੀ। ਉਨ੍ਹਾਂ ਨੂੰ ਨਾਰਾ ਮੈਡੀਕਲ ਯੂਨੀਵਰਸਿਟੀ ‘ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਜਾਪਾਨ ਦੇ ਸਥਾਨਕ ਮੀਡੀਆ ਮੁਤਾਬਕ ਹਮ ਲਾਵਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਪਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ ਇੱਕ ਪਿਸ ਤੌਲ ਵੀ ਬਰਾਮਦ ਕੀਤੀ ਗਈ ਸੀ। ਪੁਲਿਸ ਨੇ ਹਮ ਲਾਵਰ ਦੀ ਪਛਾਣ ਤੇਤਸੁਯਾ ਯਾਮਾਗਾਮੀ ਦੇ ਤੌਰ ‘ਤੇ ਕਰ ਲਈ ਹੈ ਅਤੇ ਉਸ ਨੂੰ ਨਾਰਾ ਦੇ ਨਿਸ਼ੀ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ। ਹਿਰਾਸਤ ‘ਚ ਲਏ ਗਏ ਇਸ ਸ਼ੱਕੀ ਵਿਅਕਤੀ ਦੀ ਉਮਰ 41 ਸਾਲ ਹੈ ਅਤੇ ਉਹ ਨਾਰਾ ਸ਼ਹਿਰ ਦਾ ਹੀ ਰਹਿਣ ਵਾਲਾ ਹੈ। ਦਰਅਸਲ, ਸ਼ਿੰਜ਼ੋ ਆਬੇ ਐਤਵਾਰ ਨੂੰ ਸੰਸਦ ਦੇ ਉਪਰੀ ਹਾਊਸ ਲਈ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰਚਾਰ ਕਰ ਰਹੇ ਸਨ।
ਕੌਣ ਹਨ ਸ਼ਿੰਜੋ ਆਬੇ ?
- ਸ਼ਿੰਜ਼ੋ ਆਬੇ ਸਭ ਤੋਂ ਲੰਮੇ ਸਮੇਂ ਤੱਕ ਜਪਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਰਹੇ ਸਨ।
- ਪਹਿਲੀ ਵਾਰ ਉਹ 2006 ‘ਚ ਪ੍ਰਧਾਨ ਮੰਤਰੀ ਬਣੇ ਸਨ ਪਰ ਇੱਕ ਸਾਲ ਬਾਅਦ ਹੀ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।
- ਇਸ ਤੋਂ ਬਾਅਦ ਉਹ 2012 ਤੋਂ 2022 ਤੱਕ ਜਪਾਨ ਦੇ ਪ੍ਰਧਾਨ ਮੰਤਰੀ ਰਹੇ ਅਤੇ 2020 ਵਿੱਚ ਵੀ ਉਨ੍ਹਾਂ ਨੇ ਬਿਮਾਰੀ ਕਾਰਨ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
- ਹਾਲਾਂਕਿ ਅਸਤੀਫ਼ਾ ਦੇਣ ਤੋਂ ਬਾਅਦ ਵੀ ਉਹ ਲਿਬਰਲ ਡੈਮੋਕਰੈਟਿਕ ਪਾਰਟੀ ‘ਚ ਕਾਫ਼ੀ ਸਰਗਰਮ ਹਨ।
ਜਪਾਨ ‘ਚ ਗੰਨ ਕਲਚਰ ਦੇ ਹਾਲਾਤ
ਜਪਾਨ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹੈ ਜਿੱਥੇ ਬੰਦੂਕ ਰੱਖਣ ਨੂੰ ਲੈ ਕੇ ਕਾਨੂੰਨ ਬਹੁਤ ਸਖਤ ਹਨ ਅਤੇ ਸਿਆਸੀ ਹਿੰਸਾ ਦੀਆਂ ਘਟਨਾਵਾਂ ਵਿਰਲੀਆਂ ਹੁੰਦੀਆਂ ਹਨ। ਸਾਲ 2014 ਵਿੱਚ ਜਪਾਨ ਵਿੱਚ ਗੋ ਲ਼ੀ ਨਾਲ 6 ਮੌ ਤਾਂ ਹੋਈਆਂ ਸਨ ਜਦਕਿ ਅਮਰੀਕਾ ਵਿੱਚ ਅਜਿਹੀਆਂ ਮੌ ਤਾਂ ਦੀ ਗਿਣਤੀ 33 ਹਜ਼ਾਰ 599 ਸੀ।