Punjab

ਦੂਜੇ ਨੰਬਰ ‘ਤੇ ਰਹੀ ਅਰਸ਼ਪ੍ਰੀਤ ਨੇ ਖੋਲ੍ਹਿਆ ਸਫਲਤਾ ਦਾ ਰਾਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੱਲ੍ਹ 12ਵੀਂ ਜਮਾਤ ਦੇ ਨਜੀਤਿਆਂ ਦਾ ਐਲਾਨ ਕੀਤਾ ਗਿਆ ਸੀ। ਇਸ ਵਾਰ ਵੀ ਕੁੜੀਆਂ ਨੇ ਮੁੰਡਿਆਂ ਨੂੰ ਪਛਾੜਦੇ ਹੋਏ ਬਾਜ਼ੀ ਮਾਰੀ ਹੈ। ਨਤੀਜਾ 96.96 ਫ਼ੀਸਦੀ ਦੱਸਿਆ ਜਾ ਰਿਹਾ ਹੈ। ਪਹਿਲੇ ਤਿੰਨ ਸਥਾਨ ਲੜਕੀਆਂ ਦੀ ਝੋਲੀ ਪਏ ਹਨ। ਮਾਨਸਾ ਜਿਲ੍ਹੇ ਦੀ ਰਹਿਣ ਵਾਲੀ ਅਰਸ਼ਪ੍ਰੀਤ ਕੌਰ ਬੱਛੂਆਣਾ ਨੇ ਪੰਜਾਬ ਭਰ ਵਿੱਚੋਂ ਦੂਸਰਾ ਸਥਾਨ ਹਾਸਲ ਕਰ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਅਰਸ਼ਪ੍ਰੀਤ ਕੌਰ ਦੀ ਇਸ ਸਫਲਤਾ ‘ਤੇ ਜ਼ਿਲ੍ਹੇ ਭਰ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਅਰਸ਼ਪ੍ਰੀਤ ਕੌਰ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ ਤੇ ਅਧਿਆਪਕਾਂ ਤੇ ਰਿਸ਼ਤੇਦਾਰਾਂ ਵੱਲੋਂ ਉਸ ਦਾ ਮੂੰਹ ਮਿੱਠਾ ਕਰਵਾਇਆ ਗਿਆ। ਅਰਸ਼ਪ੍ਰੀਤ ਕੌਰ ਦੇ ਪਰਿਵਾਰ ਵਾਲਿਆਂ ਨੂੰ ਪਿੰਡ ਸਮੇਤ ਪੂਰੇ ਜ਼ਿਲ੍ਹੇ ਤੋਂ ਵਧਾਈਆਂ ਮਿਲ ਰਹੀਆਂ ਹਨ।

ਅਰਸ਼ਪ੍ਰੀਤ ਕੌਰ ਨੇ ਆਪਣੀ ਇਸ ਉਪਲੱਬਧੀ ਉੱਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਸਦੀ ਪ੍ਰਾਪਤੀ ਵਿੱਚ ਉਸਦੇ ਮਾਪਿਆਂ ਦਾ ਵੱਡਾ ਯੋਗਦਾਨ ਰਿਹਾ ਹੈ। ਸਕੂਲ ਸਟਾਫ ਵੱਲੋਂ ਵੀ ਉਸ ਨੂੰ ਸਖਤ ਮਿਹਨਤ ਕਰਵਾਈ ਗਈ, ਜਿਸ ਦਾ ਨਤੀਜਾ ਅੱਜ ਸਾਹਮਣੇ ਹੈ।

ਅਰਸ਼ਪ੍ਰੀਤ ਕੌਰ ਦੇ ਪਿਤਾ ਖੇਤੀ ਕਰਦੇ ਹਨ। ਅਰਸ਼ਪ੍ਰੀਤ ਕੌਰ ਸਖ਼ਤ ਮਿਹਨਤ ਕਰਕੇ ਅੱਜ ਪੰਜਾਬ ਭਰ ਵਿੱਚ ਛਾ ਗਈ ਹੈ। 12ਵੀਂ ਜਮਾਤ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਪੱਧਰ ‘ਤੇ ਪਠਾਨਕੋਟ ਨੇ ਟਾਪ ਕੀਤਾ ਹੈ। 3 ਲੱਖ 1 ਹਜ਼ਾਰ 700 ਵਿਦਿਆਰਥੀਆਂ ਨੇ PSEB ਦੀ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਜਿਨ੍ਹਾਂ ਵਿੱਚੋਂ 96.96 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਜਦਕਿ 15 ਹਜ਼ਾਰ 204 ਫੀਸਦੀ ਵਿਦਿਆਰਥੀ 12ਵੀਂ ਦਾ ਇਮਤਿਹਾਨ ਪਾਸ ਨਹੀਂ ਕਰ ਸਕੇ। ਇਸਦੇ ਨਾਲ ਹੀ 8 ਹਜ਼ਾਰ 697 ਫੀਸਦੀ ਬੱਚਿਆਂ ਦੀ COMPARTMENT ਆਈ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਪਾਸ ਫੀਸਦ ਵਜੋਂ ਨੰਬਰ ਇੱਕ ਉੱਤੇ ਰਹੇ।