‘ਦ ਖ਼ਾਲਸ ਬਿਊਰੋ : ਸੰਗਰੂਰ ਪੁਲਿ ਸ ਨੇ ਅਮਰੀਕਾ ਸਥਿਤ ਸਿੱਖਸ ਫਾਰ ਜਸਟਿਸ (SFJ) ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਪੰਨੂ ਖਿਲਾ ਫ ਮਾਮਲਾ ਦਰਜ ਕੀਤਾ ਹੈ। ਉਸ ਉੱਤੇ ਤੇ ਵੱਖ-ਵੱਖ ਭਾਈਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ ਅਤੇ ਪੰਜਾਬ ਸੂਬੇ ਦੀ ਸ਼ਾਂਤੀ ਭੰ ਗ ਕਰਨ ਦੀ ਸਾਜ਼ਿ ਸ਼ ਰਚਣ ਲਈ ਦੇ ਦੋ ਸ਼ ਹਨ। ਦੱਸ ਦਈਏ ਕਿ ਬੀਤੇ ਕੱਲ੍ਹ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਪਹਿਲਾਂ ਸੰਗਰੂਰ ‘ਚ ਕਾਲੀ ਮਾਤਾ ਮੰਦਰ ਦੇ ਪਿਛਲੇ ਗੇਟ ਅਤੇ ਕੰਧ ‘ਤੇ “ਰੈਫਰੈਂਡਮ 26 ਜਨਵਰੀ 2023 ਅਤੇ ਖਾਲਿ ਸਤਾਨ ਦੇ ਨਾਅਰੇ ਲਿਖੇ ਗਏ ਸਨ।
ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕਥਿਤ ਤੌਰ ‘ਤੇ ਇਸ ਗੈਰ-ਕਾਨੂੰਨੀ ਸੰਗਠਨ SFJ ਨੂੰ ਚਲਾਉਣ ਵਾਲੇ ਗੁਰਪਤਵੰਤ ਪੰਨੂ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸੰਗਰੂਰ ਪੁਲਿ ਸ ਨੇ ਪੰਨੂ ਅਤੇ ਅਣਪਛਾਤਿਆਂ ਦੇ ਖਿ ਲਾਫ ਧਾਰਾਵਾਂ 153 A, 153 B, 120 B, ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀ ਧਾਰਾ 13, 18 ਤਹਿਤ ਕੇਸ ਗੁਰ ਪਤਵੰਤ ਪੰਨੂ ਤੇ ਹੋਰ ਅਣਪ ਛਾਤੇ ਲੋਕਾਂ ਖ਼ਿਲਾ ਫ਼ ਦਰਜ ਕੀਤਾ ਗਿਆ। ਇਸ ਮਾਮਲੇ ਵਿਚ ਦੋ ਸ਼ੀਆਂ ਨੂੰ ਛੇਤੀ ਤੋਂ ਛੇਤੀ ਫੜਨ ਲਈ ਜਾਂਚ ਕੀਤੀ ਜਾ ਰਹੀ ਹੈ।