Punjab

ਮੋਗਾ ਦੇ ਬੰਬੀਹਾ ਪਿੰਡ ‘ਚ ਚੱਲੀਆਂ ਗੋ ਲੀਆਂ

ਦ ਖ਼ਾਲਸ ਬਿਊਰੋ : ਗੈਂ ਗਸਟਰ ਦਵਿੰਦਰ ਬੰਬੀਹਾ ਦੇ ਪਿੰਡ ‘ਚ ਅਣਪਛਾਤੇ ਹਮ ਲਾ ਵਰਾਂ ਵੱਲੋਂ ਗੋ ਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਮੋਗਾ ਦੇ ਪਿੰਡ ਬੰਬੀਹਾ ਵਿਖੇ ਇਕ ਕਿਸਾਨ ਦੇ ਘਰ ਦੇ ਬਾਹਰ ਅਣਪਛਾਤੇ ਹਮ ਲਾਵ ਰਾਂ ਵੱਲੋਂ ਗੋ ਲੀਆਂ ਚਲਾਈਆਂ ਗਈਆਂ ਹਨ। ਕੁਝ ਦਿਨ ਪਹਿਲਾਂ ਕਿਸਾਨ ਤੋਂ 5 ਲੱਖ ਰੁਪਏ ਪੈਸੇ ਮੰਗੇ ਗਏ ਸਨ। ਬੰਬੀਹਾ ਪਿੰਡ ਦੇ ਵਿੱਚ ਇਸ ਵੇਲੇ ਦਹਿਸ਼ ਤ ਦਾ ਮਾਹੌਲ ਹੈ।

ਦੱਸ ਦਈਏ ਕਿ ਪਿੰਡ ਬੰਬੀਹਾ ਗੈਂ ਗਸਟਰ ਦਵਿੰਦਰ ਸਿੰਘ ਬੰਬੀਹਾ ਦਾ ਪਿੰਡ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਹੁਣ ਗੈਂ ਗਸਟਰ ਦਵਿੰਦਰ ਬੰਬੀਹਾ ਗੈਂ ਗ ਵੀ ਸਾਹਮਣੇ ਆਇਆ ਸੀ। ਦਵਿੰਦਰ ਬੰਬੀਹਾ ਗੈਂ ਗ ਨੇ ਮੂਸੇਵਾਲਾ ਦੇ ਕ ਤਲ ਦਾ ਬਦਲਾ ਦੋ ਦਿਨਾਂ ਵਿੱਚ ਲੈਣ ਦੀ ਧਮ ਕੀ ਦਿੱਤੀ ਸੀ। ਇਸ ਗਰੁੱਪ ਨੇ ਫੇਸਬੁਕ ਪੋਸਟ ਪਾ ਕੇ ਕਿਹਾ ਹੈ ਕਿ ‘ਮੂਸੇਵਾਲਾ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਫਿਰ ਵੀ ਉਸਦਾ ਨਾਮ ਸਾਡੇ ਨਾਲ ਜੋੜਿਆ ਜਾ ਰਿਹਾ ਹੈ। ਇਸ ਲਈ ਉਹ ਇਸ ਦਾ ਬਦ ਲਾ ਲਵੇਗਾ ਅਤੇ 2 ਦਿਨਾਂ ਦੇ ਅੰਦਰ ਨਤੀਜਾ ਦੇਵੇਗਾ।