Punjab

ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੀਤਾ ਸੰਗਰੂਰ ਵਿੱਚ ਚੋਣ ਪ੍ਰਚਾਰ

ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਚੋਣ ਪ੍ਰਚਾਰ ਦੇ ਦੌਰਾਨ ਸੂੱਬਾ ਸਰਕਾਰ ਨੂੰ ਘੇਰਿਆ ਹੈ ਤੇ ਸੰਗਰੂਰ ਵਿੱਚ ਇੱਕ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਆਮ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ ਕਿ ਸੂਬੇ ਵਿੱਚ ਕਿਤੇ ਉਹ ਕਾਲੇ ਦਿਨ ਮੁੱੜ ਕੇ ਨਾ ਈ ਜਾਣ।ਉਹਨਾਂ ਪੰਜਾਬ ਵਿੱਚ ਹਾਲ ਵਿੱਤ ਹੀ ਵਾਪਰੀਆਂ ਘਟਨਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਸੂਬੇ ਵਿੱਚ ਅਮਨ ਸ਼ਾਂਤੀ ਕਾਂਗਰਸ ਪਾਰਟੀ ਲੈ ਕੇ ਆਈ ਹੈ ਤੇ ਇਸ ਲਈ ਕਾਂਗਰਸੀ ਮੁੱਖ ਮੰਤਰੀ ਨੇ ਆਪਣੀ ਜਾਨ ਵੀ ਗੁਆਈ ਹੈ।ਉਹਨਾਂ ਲੋਕਾਂ ਨੂੰ ਚੁਣੋਤੀ ਦਿੰਦੇ ਹੋਏ ਕਿਹਾ ਕਿ ਤੁਹਾਡੇ ਪਿੰਡਾ ਦੇ ਇੱਕ ਵੀ ਨੌਜਵਾਨ ਨੂੰ ਨੌਕਰੀ ਮਿਲ ਗਈ ਤਾਂ ਮੈਨੂੰ ਕਹਿ ਦਿਓ, ਕਿਹਾ ਆਪ ਨੇ ਕਿਸੇ ਨੂੰ ਕੋਈ ਰੋਜਗਾਰ ਨੀ ਦੇਣਾ ਹੈ।