‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕ ਤਲ ਨਾਲ ਜੁੜੀਆਂ ਨਿੱਤ ਨਵੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਦੇ ਕਾਤ ਲਾਂ ਵੱਲੋਂ ਅਚਨਚੇਤ ਹ ਮਲਾ ਕਰਨ ਦੀ ਗੱਲ ਤੁਰਦੀ ਹੈ ਅਤੇ ਕਦੇ ਇਹ ਕਹਿ ਜਾਂਦਾ ਰਿਹਾ ਕਿ ਉਹਦਾ ਬਾਪ ਦੁਨਾਲੀ ਲੈ ਕੇ ਮਗਰੇ ਭੱਜ ਆਇਆ ਸੀ। ਪਰ ਮੂਸੇਵਾਲਾ ਦੀ ਥਾਰ ਵਿੱਚ ਬੈਠੇ ਉਹਦੇ ਇੱਕ ਦੋਸਤ ਨੇ ਕਤ ਲ ਕਾਂ ਡ ਦੀ ਵੱਖਰੀ ਕਹਾਣੀ ਬਿਆਨ ਕਰ ਦਿੱਤੀ ਹੈ। ਆਪ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਕੱਲ੍ਹ ਜਦੋਂ ਜ਼ ਖ਼ਮੀਆਂ ਦੀ ਖਬਰ ਲੈਣ ਲਈ ਹਸਪਤਾਲ ਗਏ ਤਾਂ ਮੂਸੇਵਾਲਾ ਦੇ ਦੋਸਤ ਨੇ ਵੱਖਰਾ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਥਾਰ ਦਾ ਪਿੱਛਾ ਕਰ ਰਹੀਆਂ ਗੱਡੀਆਂ ਦੀ ਭਿਣਕ ਪੈ ਗਈ ਸੀ ਪਰ ਉਹ ਭੋਲਾ ਪੰਛੀ ਉਨ੍ਹਾਂ ਨੂੰ ਆਪਣੇ ਪ੍ਰਸ਼ੰਸਕ ਸਮਝਦਾ ਰਹਿ ਗਿਆ।
ਉਸਨੇ ਦੱਸਿਆ ਕਿ ਮੂਸੇਵਾਲਾ ਨੇ ਉਸ ਦਿਨ ਘਰੋਂ ਨਿਕਲਣ ਵੇਲੇ ਪਹਿਲਾਂ ਪਜੈਰੋ ਗੱਡੀ ਕੱਢੀ ਸੀ ਪਰ ਉਸਦਾ ਟਾਇਰ ਪੰਕਚਰ ਹੋਣ ਕਰਕੇ ਥਾਰ ਨੂੰ ਸੈਲਫ਼ ਮਾ ਰ ਲਈ। ਉਸ ਦਿਨ ਮੂਸੇਵਾਲਾ ਦੀ ਬੇਬੇ ਘਰ ਨਹੀਂ ਸੀ ਅਤੇ ਬੁਲਟ ਪਰੂਫ ਫਾਰਚੂਨਰ ਦੀ ਚਾਬੀ ਉਹਦੇ ਵੱਲੋਂ ਕਿਤੇ ਰੱਖੀ ਗਈ ਸੀ। ਉਸਨੇ ਅੱਗੇ ਦੱਸਿਆ ਕਿ 500 ਮੀਟਰ ਤੱਕ ਕਾਤ ਲ ਉਹਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਰਹੇ। ਫਿਰ ਉਲਟ ਪਾਸੇ ਤੋਂ ਗੱਡੀ ਮੂਹਰੇ ਖੜਾ ਦਿੱਤੀ। ਉਨ੍ਹਾਂ ਨੇ ਪਹਿਲਾਂ ਗੋ ਲੀਆਂ ਟਾਇਰਾਂ ਵਿੱਚ ਦਾਗੀਆਂ। ਮੂਸੇਵਾਲਾ ਘਬ ਰਾਇਆ ਨਾ ਅਤੇ ਵਾਰ ਵਾਰ ਕਹਿੰਦਾ ਰਿਹਾ ਕਿ ਡਰੋ ਨਾ ਹੌਂਸ ਲਾ ਰੱਖੋ। ਉਹਨੇ ਵੀ ਦੋ ਫਾਇਰ ਦਾਗੇ ਕਿਉਂਕਿ ਉਹਦੇ ਪਿਸ ਤੌਲ ਵਿੱਚ ਸਿਰਫ਼ ਗੋ ਲੀਆਂ ਹੀ ਦੋ ਸਨ।
ਮੌਕੇ ਦੀ ਬਿਆਨਬਾਜ਼ੀ ਕਰਦਿਆਂ ਉਹਨੇ ਕਿਹਾ ਕਿ ਮਿੰਟਾਂ ਵਿੱਚ ਹੀ ਥਾਰ ਵਿੱਚ ਧੂੰਆਂ – ਧੂੰਆਂ ਹੋ ਗਿਆ। ਫਾਇ ਰਿੰਗ ਦੋ ਵਾਰ ਹਟ ਹਟ ਕੇ ਕੀਤੀ ਗਈ ਜਦੋਂ ਤੱਕ ਹ ਮਲਾਵਰਾਂ ਨੂੰ ਪੱਕਾ ਨਹੀਂ ਹੋ ਗਿਆ ਕਿ ਮੂਸੇਵਾਲਾ ਵਿੱਚ ਸਾਹ ਸਤ ਨਹੀਂ ਬਚਿਆ। ਉਸਨੇ ਕਿਹਾ ਕਿ ਜੇ ਭੋਲਾ ਪੰਛੀ ਹਮ ਲਾਵਰਾਂ ਅਤੇ ਆਪਣੇ ਪ੍ਰਸ਼ੰਸਕਾਂ ਵਿਚਲਾ ਫਰਕ ਪਹਿਲਾਂ ਹੀ ਤਾੜ ਜਾਂਦਾ ਤਾਂ ਸ਼ਾਇਦ ਉਹਦੀ ਜਾਨ ਬਚ ਜਾਂਦੀ। ਉਸਨੇ ਕਿਹਾ ਕਿ ਮੂਸੇਵਾਲਾ ਜੇ ਰਾਹ ਬਦਲ ਲੈਂਦਾ ਤਾਂ ਸ਼ਾਇਦ ਕਿਸਮਤ ਵਿੱਚ ਕੁੱਝ ਚੰਗਾ ਲਿਖਿਆ ਹੁੰਦਾ।
ਪਿੰਡ ਮੂਸੇਵਾਲਾ ਦੇ ਵਾਸੀਆਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਯਾਦਗਾਰ ਬਣਾਉਣ ਦੀ ਮੰਗ ਉਠਾਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਸਟੇਡੀਅਮ ਬਣਾਉਣਾ ਗਾਇਕ ਦਾ ਸੁਪਨਮਈ ਪ੍ਰਾਜੈਕਟ ਸੀ ਅਤੇ ਕੁਝ ਸਮਾਂ ਪਹਿਲਾਂ ਸਰਕਾਰੀ ਫੰਡਾਂ ਦੀ ਘਾਟ ਕਾਰਨ ਅੱਧ ਵਿਚਾਲੇ ਹੀ ਰੁਕ ਗਿਆ ਸੀ। ਉਹ ਚਾਹੁੰਦੇ ਹਨ ਕਿ ਸਟੇਡੀਅਮ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਕੇ ਗਾਇਕ ਦੇ ਨਾਂ ’ਤੇ ਰੱਖਿਆ ਜਾਵੇ। ਇਸ ਦੇ ਨਾਲ ਹੀ ਪਿੰਡ ਦੇ ਪ੍ਰਵੇਸ਼ ਦੁਆਰ ’ਤੇ ਮੂਸੇਵਾਲਾ ਦੇ ਨਾਂ ’ਤੇ ਗੇਟ ਬਣਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਮੀਡੀਆ ਨੂੰ ਦਿੱਤੇ ਬਿਆਨ ਵਿੱਚ ਬਾਬਾ ਸਿੱਧ ਸਪੋਰਟਸ ਐਂਡ ਕਲਚਰਲ ਕਲੱਬ ਮਾਨਸਾ ਦੇ ਸਾਬਕਾ ਪ੍ਰਧਾਨ ਗੁਰਸ਼ਰਨ ਸਿੰਘ ਮੂਸੇਵਾਲਾ ਨੇ ਕਿਹਾ ਕਿ ਪਿੰਡ ਵਿੱਚ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਬੁੱਤ ਉਸਾਰਿਆ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਸਾਡੇ ਪਿੰਡ ਦਾ ਨਾਂ ਮਸ਼ਹੂਰ ਕੀਤਾ ਹੈ। ਇੱਕ ਵਾਰ ਬਣਾਇਆ ਗਿਆ ਬੁੱਤ ਪੀੜ੍ਹੀਆਂ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਅਨਮੋਲ ਯੋਗਦਾਨ ਬਾਰੇ ਯਾਦ ਦਿਵਾਉਂਦਾ ਹੈ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰੇਗਾ। ਪਿੰਡ ਵਾਸੀ ਆਪਣੇ ਪੱਧਰ ਉੱਤੇ ਮਰਹੂਮ ਦੀ ਯਾਦ ਵਿੱਚ ਸਾਲਾਨਾ ਸਮਾਗਮ ਕਰਵਾਏ ਜਾਣ ਬਾਰੇ ਵੀ ਸੋਚਣ ਲੱਗੇ ਹਨ।