‘ਦ ਖਾਲਸ ਬਿਊਰੋ:- 27 ਜੂਨ ਨੂੰ ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਤੇ ਬਿਆਨ ਦਿੱਤਾ ਸੀ ਕਿ ਉਹ 29 ਜੂਨ ਨੂੰ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਿੱਖ ਸ਼ਰਧਾਲੂਆਂ ਲਈ ਲਾਂਘਾ ਖੋਲ੍ਹਣ ਲਈ ਤਿਆਰ ਹਨ।
ਜਿਸ ਦੀ ਜਾਣਕਾਰੀ ਵਿਦੇਸ਼ ਮੰਤਰੀ ਸ਼ਾਹ ਮੁਹਮੂਦ ਕੁਰੈਸ਼ੀ ਨੇ ਆਪਣੇ ਟਵੀਟ ਅਕਾਉਂਟ ਜ਼ਰੀਏ ਭਾਰਤ ਸਰਕਾਰ ਨੂੰ ਦਿੱਤੀ ਸੀ।ਪਰ ਭਾਰਤ ਨੇ ਲਾਂਘਾ ਖੋਲਣ ਦੇ ਇਹ ਪੇਸ਼ਕਸ਼ ਤਕਨੀਕੀ ਅਤੇ ਕੋਵਿਡ-19 ਨੂੰ ਅਧਾਰ ਬਣਾਉਂਦਿਆਂ ਰੱਦ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਪਾਕਿਸਤਾਨ ਸਰਕਾਰ 29 ਜੂਨ ਨੂੰ ਕਰਤਾਰਪੁਰ ਲਾਂਘਾ ਮਹਿਜ਼ ਦੋ ਦਿਨਾਂ ਦੇ ਸ਼ੌਰਟ ਨੋਟਿਸ ਨਾਲ ਮੁੜ ਖੋਲ੍ਹਣ ਦੀ ਪੇਸ਼ਕਸ਼ ਕਰ ਕੇ “ਸਦਭਾਵਨਾ ਦੀ ਮਰਿਗ-ਤ੍ਰਿਸ਼ਨਾ” ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪਰ ਅਜਿਹਾ ਕਰਨਾ ਕਰਤਾਰਪੁਰ ਲਾਂਘੇ ਬਾਰੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੇ ਲਾਂਘੇ ਦੀ ਉਲੰਘਣਾ ਹੈ। ਜਿਸ ਤਹਿਤ ਦੋਵਾਂ ਮੁਲਕਾਂ ਨੇ ਕਿਸੇ ਵੀ ਕਦਮ ਦੀ ਜਾਣਕਾਰੀ ਇਕ-ਦੂਸਰੇ ਦੇਸ਼ ਨੂੰ ਘੱਟੋ-ਘੱਟ ਸੱਤ ਦਿਨ ਪਹਿਲਾਂ ਦੇਣੀ ਹੁੰਦੀ ਹੈ।
ਭਾਰਤ ਦਾ ਤਰਕ ਹੈ ਕਿ ਕੋਵਿਡ-19 ਮਹਾਂਮਾਰੀ ਕਾਰਨ ਕੌਮਾਂਤਰੀ ਆਵਾਜਾਈ ਬੰਦ ਹੈ।