International

ਦੁਨੀਆ ਭਰ ‘ਚ ਮੁਸਲ ਮਾਨ ਹੋ ਰਹੇ ਨੇ ਹਿੰ ਸਾ ਦਾ ਸ਼ਿ ਕਾਰ : ਜੋਅ ਬਾਈਡਨ

ਦ ਖ਼ਾਲਸ ਬਿਊਰੋ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਕਿਹਾ ਕਿ ਦੁਨੀਆ ਭਰ ਵਿੱਚ ਮੁਸਲਮਾਨ ਹਿੰ ਸਾ ਦਾ ਸ਼ਿਕਾ ਰ ਹੋ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰਾ ਅਮਰੀਕਾ ਨੂੰ ਦਿਨ-ਬ-ਦਿਨ ਮਜ਼ਬੂਤ ਕਰ ਰਿਹਾ ਹੈ, ਹਾਲਾਂਕਿ ਇਹ ਖੁਦ ਸਮਾਜ ਵਿੱਚ ਅਸਲ ਚੁਣੌਤੀ ਆਂ ਅਤੇ ਖਤ ਰਿਆਂ ਦਾ ਸਾਹਮਣਾ ਕਰ ਰਿਹਾ ਹੈ।

ਇਹ ਗੱਲ ਉਨ੍ਹਾਂ ਨੇ ਵ੍ਹਾਈਟ ਹਾਊਸ ‘ਚ ਈਦ-ਉਲ-ਫਿਤਰ ਦੇ ਮੌਕੇ ‘ਤੇ ਕਹੀ। ਬਾਇਡਨ ਨੇ ਕਿਹਾ ਕਿ ਉਸ ਨੇ ਪਹਿਲੀ ਵਾਰ ਇੱਕ ਮੁਸਲਮਾਨ ਨੂੰ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੇ ਇੰਚਾਰਜ ਦੇ ਅਹੁਦੇ ‘ਤੇ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ, ”ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਅੱਜ ਪੂਰੀ ਦੁਨੀਆ ਵਿੱਚ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਮੁਸਲਮਾਨ ਹਿੰ ਸਾ ਦਾ ਸ਼ਿਕਾ ਰ ਹੋ ਰਹੇ ਹਨ। ਕਿਸੇ ਨੂੰ ਵੀ ਉਨ੍ਹਾਂ ਦੇ ਧਾਰਮਿਕ ਵਿਸ਼ਵਾਸਾਂ ਲਈ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।