‘ਦ ਖ਼ਾਲਸ ਬਿਊਰੋ : ਸੰਯੁਕਤ ਕਿਸਾਨ ਮੋਰਚਾ ਦੀ ਅੱਜ ਇਕ ਅਹਿਮ ਮੀਟਿੰਗ ਲੁਧਿਆਣਾ ਵਿਖੇ ਹੋਈ।ਕਿਸਾਨਾਂ ਨੇ ਇੱਕ ਵੀਡੀਉ ਜਾਰੀ ਕਰਦਿਆਂ ਕਿਹਾ ਕਿ 2 ਮਈ ਨੂੰ ਕਿਸਾਨਾ ਵੱਲੋਂ ਬਿਜਲੀ ਵਿਭਾਗ ਦੇ ਸਾਰੇ ਐਕਸੀਅਨਾਂ ਦੇ ਦਫਤਰਾਂ ਦਾ ਘਿਰਾਉ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਜੋ ਕਿਸਾਨਾ ਦੀਆਂ ਹੋਰ ਮੰਗਾਂ ਨੇ ਜਿਨਾਂ ਨੂੰ ਸਰਕਾਰ ਨੇ ਹਾਲੇ ਤੱਕ ਪੂਰਾ ਨਹੀਂ ਕੀਤਾ।ਜਿਸ ਵਿੱਚ ਕਿਸਾਨਾ ਦੀ ਕਰਜ਼ਾ ਮੁਆਫੀ, ਗੰਨੇ ਦਾ ਬਕਾਇਆ ਅਤੇ ਹੋਰ ਕਈ ਅਹਿਮ ਮੰਗਾ ਸ਼ਾਮਲ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਵਲੋਂ 17 ਮਈ ਤੋਂ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ, ਤਾਂ ਕਿਸਾਨਾਂ ਵਲੋਂ ਦਿੱਲੀ ਦੀ ਤਰਜ਼ ‘ਤੇ ਚੰਡੀਗੜ੍ਹ ਵਿਚ ਪੱਕਾ ਮੋਰਚਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦਾ ਇਕ ਵਫ਼ਦ 5 ਮਈ ਨੂੰ ਲਖੀਮਪੁਰ ਖੀਰੀ ਜਾਵੇਗਾ।