Punjab

ਬੇਅ ਦਬੀ ਮਾਮਲਿਆਂ ਦੇ ਮੁੱਖ ਦੋ ਸ਼ੀ ਦੇ ਪਰਿਵਾਰ ਨੂੰ  ਪੰਜਾਬ ਸਰਕਾਰ ਦੇਵੇਗੀ ਮੁਆਵਜ਼ਾ

ਦ ਖ਼ਾਲਸ ਬਿਊਰੋ :  ਬੇਅ ਦਬੀ ਮਾਮਲਿਆਂ ਦੇ ਮੁੱਖ ਦੋਸ਼ੀ ਮਹਿੰਦਰ ਪਾਲ ਬਿੱਟੂ ਦੀ 22 ਜੂਨ ਨੂੰ 2019 ਨੂੰ ਨਾਭਾ ਜੇ ਲ੍ਹ ਵਿੱਚ ਸਾਥੀ ਕੈਦੀਆਂ ਦੁਆਰਾ ਕੀਤੀ ਗਈ ਹੱਤਿਆ ਨੂੰ ਜੇ ਲ੍ਹ ਪ੍ਰਸ਼ਾਸਨ ਦੀ ਅਣਗਹਿਲੀ ਕਰਾਰ ਦਿੰਦਿਆਂ ਹੋਇਆਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਮ੍ਰਿਤਕ ਦੇ ਪਰਿਵਾਰ ਨੂੰ 21 ਲੱਖ 83 ਹਜ਼ਾਰ 581 ਰੁਪਏ  ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ।  ਇਹ ਹੁਕਮ ਜਸਟਿਸ ਰਾਜ ਮੋਹਨ ਸਿੰਘ ਨੇ  ਮ੍ਰਿਤਕ ਮਹਿੰਦਰ ਪਾਲ ਬਿੱਟੂ ਦੇ ਪਿਤਾ ਰਾਮ ਲਾਲ ਵੱਲੋਂ ਐਡਵੋਕੇਟ ਬਲਤੇਜ ਸਿੰਘ ਸਿੱਧੂ ਰਾਹੀਂ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਦੋ ਪੁੱਤਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਸਬੰਧੀ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਦਿੱਤਾ ਗਿਆ ਹੈ। ਇਹ ਵੀ ਜਿਕਰਯੋਗ  ਹੈ ਕਿ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਪਹਿਲਾਂ ਹੀ ਇੱਕ ਲੱਖ ਰੁਪਏ ਜਾਰੀ ਕਰ ਚੁੱਕੀ ਹੈ। 

ਇਸ ਲਈ ਹਾਈਕੋਰਟ ਨੇ ਹੁਣ ਪੰਜਾਬ ਸਰਕਾਰ ਨੂੰ ਬਕਾਇਆ 20 ਲੱਖ 83 ਹਜ਼ਾਰ 581 ਰੁਪਏ ਤਿੰਨ ਮਹੀਨਿਆਂ ਵਿੱਚ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਹ ਰਕਮ ਇਸ ਸਮੇਂ ਦੇ ਅੰਦਰ ਜਾਰੀ ਨਹੀਂ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਰਕਮ 6 ਫੀਸਦੀ ਵਿਆਜ ਨਾਲ ਜਾਰੀ ਕਰਨੀ ਪਵੇਗੀ।
ਮ੍ਰਿ ਤ ਕ ਮਹਿੰਦਰ ਪਾਲ ਬਿੱਟੂ ਦੇ ਪਰਿਵਾਰ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਤੋਂ ਪਹਿਲਾਂ ਉਹ ਕੋਟਕਪੂਰਾ ਵਿੱਚ ਬੇਕਰੀ ਚਲਾਉਂਦਾ ਸੀ ਅਤੇ ਉਸ ਦੀ ਚੰਗੀ ਆਮਦਨ ਸੀ। ਉਸ ਦੀ ਮੌ ਤ ਤੋਂ ਬਾਅਦ ਹੁਣ ਇਹ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ ਅਤੇ ਪਰਿਵਾਰ ਨੂੰ ਰੋਜ਼ੀ-ਰੋਟੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿੱਟੂ ‘ਤੇ ਲੱਗੇ ਦੋ ਸ਼ਾਂ ਕਾਰਨ ਹੁਣ ਉਸ ਦਾ ਪਰਿਵਾਰ ਵੀ ਖਤਰੇ ‘ਚ ਹੈ। ਬਿੱਟੂ ਦੀ ਮੌ ਤ ਜੇ ਲ੍ਹ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੋਈ ਹੈ, ਇਸ ਲਈ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ। ਹਾਲਾਂਕਿ ਪਰਿਵਾਰ ਨੇ ਮੁਆਵਜ਼ੇ ਵਜੋਂ 2 ਕਰੋੜ ਰੁਪਏ ਦੀ ਮੰਗ ਕੀਤੀ ਸੀ।