‘ਦ ਖ਼ਾਲਸ ਬਿਊਰੋ : ਯੂਕ ਰੇਨ ‘ਤੇ ਰੂ ਸ ਦੇ ਹਮ ਲੇ ਨੂੰ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ। 30 ਦਿਨਾਂ ਤੋਂ ਬਾਅਦ ਵੀ ਦੋਵਾਂ ਦੇਸ਼ਾ ਦੇ ਵਿਚਕਾਰ ਜੰ ਗ ਲਗਾਤਾਰ ਜਾਰੀ ਹੈ। ਰੂ ਸ ਯੂ ਕਰੇਨ ‘ਤੇ ਲਗਾਤਾਰ ਮਜ਼ਾ ਈਲੀ ਹਮਲੇ ਕਰ ਰਿਹਾ ਹੈ। ਇਸੇ ਦੌਰਾਨ ਪੋਲੈਂਡ ਬਾਰਡਰ ਗਾਰਡ ਏਜੰਸੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੜਾਈ ਸ਼ੁਰੂ ਹੋਣ ਤੋਂ ਬਾਅਦ 22 ਲੱਖ ਲੋਕ ਯੂਕਰੇਨ ਤੋਂ ਪੋਲੈਂਡ ਪਹੁੰਚ ਗਏ ਹਨ। ਬਾਕੀ ਦੂਜੇ ਦੇਸ਼ਾਂ ਵਿੱਚ ਚਲੇ ਗਏ ਹਨ।
ਪੋਲੈਂਡ ਬਾਰਡਰ ਗਾਰਡ ਏਜੰਸੀ ਦੇ ਮੁਤਾਬਿਕ ਪਿਛਲੇ ਕੁਝ ਦਿਨਾਂ ਤੋਂ ਭਾਵੇਂ ਸਰਹੱਦ ਪਾਰ ਕਰਨ ਵਾਲੇ ਲੋਕਾਂ ਵਿੱਚ ਕਮੀ ਆਈ ਹੈ ਪਰ ਵੀਰਵਾਰ ਨੂੰ 32 ਹਜ਼ਾਰ ਤੋਂ ਵੱਧ ਲੋਕਾਂ ਨੇ ਸਰਹੱਦ ਪਾਰ ਕੀਤੀ ਹੈ। ਏਜੰਸੀ ਮੁਤਾਬਕ ਇਨ੍ਹਾਂ ਵਿੱਚ ਵਧੇਰੇ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਹੈ। ਪੋਲੈਂਡ ਦੀ ਸਰਕਾਰ ਵੱਲੋਂ ਸਟੇਡੀਅਮਾਂ ਅਤੇ ਕਾਨਫ਼ਰੰਸ ਸੈਂਟਰਾਂ ਵਿੱਚ ਰਫਿਊਜੀਆਂ ਦੇ ਰੁਕਣ ਲਈ ਆਰਜੀ ਤੌਰ ‘ਤੇ ਕੁਝ ਦਿਨਾਂ ਲਈ ਹੀ ਕੀਤੇ ਗਏ ਸਨ ਪਰ ਹੁਣ ਪੋਲੈਂਡ ਸਰਕਾਰ ਵੱਲੋਂ ਵਧੇਰੇ ਕੌਮਾਂਤਰੀ ਸਹਾਇਤਾ ਦੀ ਮਦਦ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਯੂਕੇ ਨੇ ਵੀ ਯੂਕਰੇਨ ਤੋਂ ਆਉਣ ਵਾਲੇ ਸ਼ਰਨਾਥੀਆਂ ਨੂੰ ਆਪਣੇ ਦੇਸ਼ ਵਿੱਚ ਸ਼ਰਨ ਦੇਣ ਦੀ ਗੱਲ ਕੀਤੀ ਹੈ। ਯੂਕੇ ਵੱਲੋਂ ਅਜਿਹੇ ਲੋਕਾਂ ਨੂੰ ਵੀ ਵੀਜ਼ਾ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਯੂਕਰੇਨ ਤੋਂ ਹਨ ਅਤੇ ਯੂਕੇ ਵਿੱਚ ਰਹਿੰਦੇ ਹਨ।