International

ਇਮਰਾਨ ਖਾਨ ਨੂੰ ਵਿਧਾਇਕ ਨੇ ਮਰ ਕੇ ਦਿੱਤੀ ਆਕਸੀਜਨ

ਦ ਖ਼ਾਲਸ ਬਿਊਰੋ : ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖਾਨ ਨੂੰ ਮੁਲਕ ਦੀ ਕੌਮੀ ਅਸੈਂਬਲੀ ਵਿੱਚ ਭਰੋਸੇ ਦਾ ਵੋਟ ਜਿੱਤਣ ਲਈ ਦੋ ਦਿਨ ਦਾ ਹੋਰ ਸਮਾਂ ਮਿਲ ਗਿਆ ਹੈ। ਪਾਕਿਸਤਾਨ  ਨੈਸ਼ਨਲ ਅਸੈਂਬਲੀ ਦੀ ਅੱਜ ਵਿਸ਼ੇਸ਼ ਬੈਠਕ ਤਾਂ ਹੋਈ ਪਰ ਬੇਭਰੋਸਗੀ ਮਤੇ ‘ਤੇ ਬਿਨਾਂ ਕਿਸੇ ਬਹਿਸ ਅਤੇ ਚਰਚਾ ਦੇ 28 ਮਾਰਚ ਭਾਵ ਸੋਮਵਾਰ ਤੱਕ ਉੱਠਾ ਦਿੱਤੀ ਗਈ ਹੈ। ਪਾਕਿਸਤਾਨ  ਨੈਸ਼ਨਲ ਅਸੈਂਬਲੀ ਵੱਲੋਂ ਇੱਕ ਸੰਸਦ ਮੈਂਬਰ ਦੀ ਮੌਤ ‘ਤੇ ਸੋਗ ਪ੍ਰਗਟ ਕਰਨ ਤੋਂ ਬਾਅਦ ਕਾਰਵਾਈ ਨੂੰ 28 ਤਰੀਕ ਤੱਕ ਵਧਾ ਦਿੱਤਾ ਗਿਆ ਸੀ।

ਇਸ ਦੌਰਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਲੋਕਾਂ ਨੂੰ 27 ਮਾਰਚ ਦੀ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਮਰਾਨ ਖਾਨ ਸੰਸਦ ਵਿੱਚ ਭਰੋਸੇ  ਦੀ ਪ੍ਰੀਖਿਆ ਤੋਂ ਪਹਿਲਾਂ ਸੜਕ ‘ਤੇ ਸ਼ਕਤੀ ਪ੍ਰਦ ਰਸ਼ਨ ਕਰਨਾ ਚਾਹੁੰਦੇ ਹਨ।

ਅੱਠ ਮਾਰਚ ਨੂੰ ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਨੈਸ਼ਨਲ ਅਸੈਂਬਲੀ ‘ਚ ਇਮਰਾਨ ਖਾਨ ਸਰਕਾਰ ਨੂੰ ਭਰੋਸੇ ਦਾ ਮਤਾ ਪ੍ਰਾਪਤ ਕਰਨ ਦੀ ਚੁਣੌਤੀ ਦਿੱਤੀ ਸੀ । ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ  ਮੈਂਬਰਾਂ ਦੀ ਗਿਣਤੀ 342 ਹੈ ਅਤੇ ਇਮਰਾਨ ਖਾਨ ਨੂੰ ਆਪਣੀ ਕੁਰਸੀ ਬਚਾਉਣ ਲਈ ਇਮਰਾਨ ਖਾਨ ਨੂੰ 342 ਮੈਂਬਰੀ ਨੈਸ਼ਨਲ ਅਸੈਂਬਲੀ ਵਿੱਚ ਆਪਣੀ ਸਰਕਾਰ ਬਚਾਉਣ ਲਈ 172 ਮੈਂਬਰਾਂ ਦੀ ਲੋੜ ਹੈ। ਇਸ ਤੋਂ ਪਹਿਲਾਂ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਸਰਕਾਰ ਖ਼ਿਲਾ ਫ਼ ਬੇਭਰੋਸਗੀ ਮਤਾ ਅੱਜ ਲਿਆਇਆ ਜਾਣਾ ਸੀ ਪਰ ਸਪੀਕਰ ਨੇ ਸੈਸ਼ਨ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ।

ਲੰਘੇ ਕੱਲ ਪਾਕਿਸਤਾਨ ਗੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਖਿਲਾਫ ਬੇਭਰੋਸਗੀ ਮਤੇ ਕਾਰਨ ਪੈਦਾ ਹੋਈ ਮੌਜੂਦਾ ਸਿਆਸੀ ਅਸਥਿਰਤਾ ਨੂੰ ਖਤ ਮ ਕਰਨ ਲਈ ਦੇਸ਼ ‘ਚ ਜਲਦੀ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਗ੍ਰਹਿ ਮੰਤਰੀ ਨੇ ਪਾਰਟੀ ਦੇ ਬਾਗੀਆਂ ਨੂੰ ਚੇ ਤਾਵਨੀ ਦਿੱਤੀ ਕਿ ਉਨ੍ਹਾਂ ਦਾ ਪੱਖ ਬਦਲਣਾ ਠੀਕ ਨਹੀਂ ਹੋਵੇਗਾ।

ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਸਰਕਾਰ ਦੇਸ਼ ਵਿੱਚ ਆਰਥਿਕ ਸੰਕਟ ਅਤੇ ਵਧਦੀ ਮਹਿੰਗਾਈ ਲਈ ਜ਼ਿੰਮੇਵਾਰ ਹੈ।

ਇਮਰਾਨ ਖਾਨ (69) ਗਠਜੋੜ ਸਰਕਾਰ ਚਲਾ ਰਹੇ ਹਨ ਅਤੇ ਜੇਕਰ ਕੋਈ ਸਾਥੀ ਸਮਰਥਨ ਵਾਪਸ ਲੈਣ ਦਾ ਫੈਸਲਾ ਕਰਦਾ ਹੈ ਤਾਂ ਉਨ੍ਹਾਂ ਦੀ ਕੁਰਸੀ ਨਹੀਂ ਬਚੇਗੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਸ ਸਮੇਂ ਮੁਸੀਬਤ ਵਿੱਚ ਫਸ ਗਏ ਸਨ ਜਦੋਂ ਉਨ੍ਹਾਂ ਦੇ ਸਹਿਯੋਗੀ ਦਲਾਂ ਦੇ 23 ਮੈਂਬਰਾਂ ਨੇ ਬੇਭਰੋਸਗੀ ਮਤੇ ਦੌਰਾਨ ਉਨ੍ਹਾਂ ਦੇ ਸਮਰਥਨ ਦਾ ਸਪੱਸ਼ਟ ਸੰਕੇਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਤੋਂ ਬਿਨਾਂ ਖਾਨ ਦੀਆਂ ਮੁਸ਼ਕਲਾਂ ਉਦੋਂ ਵੱਧ ਗਈਆਂ ਜਦੋਂ ਉਨ੍ਹਾਂ ਦੀ ਆਪਣੀ ਪਾਰਟੀ ਦੇ ਦੋ ਦਰਜਨ ਦੇ ਕਰੀਬ ਮੈਂਬਰਾਂ ਨੇ ਬ ਗਾ ਵਤ ਦਾ ਰੁਖ ਅਪਣਾ ਲਿਆ। ਹਾਲਾਂਕਿ, ਖਾਨ ਅਤੇ ਉਨ੍ਹਾਂ ਦੇ ਮੰਤਰੀ ਇਹ ਦਿਖਾਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਭ ਠੀਕ ਹੈ ਅਤੇ ਉਨ੍ਹਾਂ ਦੇ ਖਿਲਾ ਫ ਅਵਿਸ਼ਵਾਸ ਪ੍ਰਸਤਾਵ ਡਿੱਗ ਜਾਵੇਗਾ।