India

ਬੀਰਭੂਮੀ ਹਿੰ ਸਾ ਮਾ ਮਲੇ ਦੀ ਹੋਵੇਗੀ ਸੀਬੀਆਈ ਜਾਂਚ

‘ਦ ਖ਼ਾਲਸ ਬਿਊਰੋ : ਕਲੱਕਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੇ ਜਿਲ੍ਹੇ ਬੀਰਭੂਮ ਵਿੱਚ ਹੋਈ ਹਿੰ ਸਾ ਦੀ ਸੀਬੀਆਈ ਜਾਂਚ ਦੇ ਹੁਕਮ ਦੇ ਦਿੱਤੇ ਹਨ। ਅਦਾ ਲਤ ਨੇ ਅੱਜ ਮਾਮਲੇ ਦੀ ਸੁਣਵਾਈ ਕਰਦਿਆਂ ਰਾਜ ਸਰਕਾਰ ਦੀ ਉਸ ਮੰਗ ਨੂੰ ਠੁਕਰਾ ਦਿੱਤਾ, ਜਿਸ ਵਿੱਚ ਬੀਰਭੂਮ ਹਿੰ ਸਾ ਦੀ ਬੰਗਾਲ ਪੁਲਿ ਸ ਤੋਂ ਜਾਂ ਚ ਕਰਵਾਉਣ ਲਈ ਕਿਹਾ ਗਿਆ ਸੀ।

ਅਦਾਲਤ ਨੇ ਪੱਛਮੀ ਬੰਗਾਲ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੂੰ ਕੇਸ ਦੇ ਕਾਗਜ਼ ਅਤੇ ਗ੍ਰਿਫ਼ ਤਾਰ ਕੀਤੇ ਗਏ ਵਿਅਕਤੀਆਂ ਨੂੰ ਸੀਬੀਆਈ ਨੂੰ ਸੌਂਪਣ ਲਈ ਕਿਹਾ ਹੈ। ਅਦਾਲਤ ਨੇ ਸੀਬੀਆਈ ਨੂੰ 7 ਅਪ੍ਰੈਲ ਤੱਕ ਮਾ ਮਲੇ ਦੀ ਜਾਂਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਪੱਛਮੀ ਬੰਗਾਲ ‘ਚ ਕਾਂਗਰਸ ਦੇ ਪੰਚਾਇਤ ਪੱਧਰੀ ਆਗੂ ਤ੍ਰਿਣਮੂਲ ਦੀ ਹੱਤਿਆ ਤੋਂ ਬਾਅਦ ਬੀਰਭੂਮ ਜਿਲ੍ਹੇ ਦਾ ਬੋਗਾਟੂਈ ਪਿੰਡ ਵਿੱਚ ਕਰੀਬ ਇੱਕ ਦਰਜਨ ਘਰਾਂ ਨੂੰ ਅੱ ਗ ਲਾ ਦਿੱਤੀ, ਜਿਸ ਵਿੱਚ 6 ਔਰਤਾਂ ਅਤੇ 2 ਬੱਚਿਆਂ ਸਮੇਤ ਕੁੱਲ 8 ਲੋਕਾਂ ਦੀ ਦਰਦ ਨਾਕ ਮੌ ਤ ਹੋ ਗਈ ਸੀ।