International

ਜੰਗ ਸ਼ੁਰੂ ਹੀ ਨਾ ਹੁੰਦਾ ਜੇ ਰੂਸ ‘ਤੇ ਪਾਬੰ ਦੀਆਂ ਪਹਿਲਾਂ ਹੀ ਲੱਗ ਜਾਦੀਆਂ : ਜ਼ੇਲੇਂਸਕੀ

‘ਦ ਖ਼ਾਲਸ ਬਿਊਰੋ : ਅੱਜ ਯੂ ਕਰੇਨ ‘ਤੇ ਰੂ ਸ ਦੇ ਹਮ ਲੇ ਨੂੰ ਪੂਰਾ ਇੱਕ ਮਹੀਨਾ ਹੋ ਗਿਆ ਹੈ। ਇੱਕ ਮਹੀਨੇ ਬਾਅਦ ਵੀ ਦੋਹਾਂ ਦੇਸ਼ਾ ਵਿਚਾਲੇ ਜੰ ਗ ਲਗਾਤਾਰ ਜਾਰੀ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਸਕੀ ਨੇ ਯੂਰਪੀ ਕੌਂਸਲ ਸੰਮੇਲਨ ਨੂੰ ਸੰਬੋਧਨ ਕਰਦੇ ਜੰ ਗ ਦੌਰਾਨ ਯੂਕਰੇਨ ਦੇ ਸਮਰਥਨ ਵਿੱਚ ਇੱਕਜੁਟ ਹੋਣ ਲਈ ਯੂਰਪੀ ਦੇਸ਼ਾਂ ਦਾ ਧੰਨਵਾਦ ਕੀਤਾ ਹੈ। ਜ਼ੇਲੇਂਸਕੀ ਨੇ ਆਪਣੀ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਯੂਰਪੀ ਨੇਤਾਵਾਂ ਨੇ ਰੂਸ ਨੂੰ ਰੋਕਣ ਦੇ ਲਈ ਬਹੁਤ ਦੇਰੀ ਨਾਲ ਕੰਮ ਸ਼ੁਰੂ ਕੀਤਾ ਹੈ । ਜ਼ੇਲੇਸਕੀ ਨੇ ਕਿਹਾ ਕਿ ਜੇਕਰ ਰੂਸ ਉੱਤੇ ਲਗਾਈਆਂ ਲਗੀਆਂ ਪਾਬੰਦੀਆਂ ਪਹਿਲਾਂ ਹੀ ਲੱਗ ਜਾਦੀਆਂ ਤਾਂ ਰੂਸ ਇਹ ਯੁੱਧ ਸ਼ੁਰੂ ਹੀ ਨਹੀਂ ਕਰਦਾ।

ਇਸ ਤੋਂ ਬਾਅਦ ਜ਼ੇਲੇਂਸਕੀ ਨੇ ਗੁਆਂਢੀ ਦੇਸ਼ਾਂ ਨੂੰ ਯੂਕਰੇਨ ਨੂੰ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ।