International

ਰੂਸੀ ਫੌਜਾਂ ਕੋਲ ਦਿਲ ਦੀ ਬਜਾਏ ਖਾਲੀਪਣ : ਜ਼ੇਲੇਂਸਕੀ

‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਦੇ ਵਿਚਾਲੇ 27ਵੇਂ ਦਿਨ ਵੀ ਜੰ ਗ ਲਗਾਤਾਰ ਜਾਰੀ ਹੈ। ਰੂਸ ਯੂਕਰੇਨ ‘ਤੇ ਲਗਾਤਾਰ ਮਿਜ਼ਾ ਈਲੀ ਹ ਮਲੇ ਕਰ ਰਿਹਾ ਹੈ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ  ਉਨ੍ਹਾਂ ਦੇ ਦੇਸ਼ ਦੀਆਂ ਫੌ ਜਾਂ ਰੂਸ ਦੀਆਂ ਫੌ ਜਾਂ ਨੂੰ ਦੂਰ ਰੱਖਣ ਲਈ ਕਾਮਯਾਬ ਰਹੀਆਂ ਹਨ। ਉਨ੍ਹਾਂ ਨੇ ਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ  ਰੂਸ ਦੇ ਫੌਜੀ ਹੋਲੀ-ਹੋਲੀ ਯੂਕਰੇਨ ਵੱਲ ਵੱਧਣ ਦੀ ਕੋਸ਼ਿਸਸ਼ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਹੁਣ ਤੱਕ ਯੂਕਰੇਨ ਦਾ ਫੌਜ ਵੱਲੋਂ ਨਾਕਾਮ ਕੀਤਾ ਗਿਆ ਹੈ।

ਜ਼ੇਲੇਂਸਕੀ ਨੇ ਇਹ ਦਾਅਵਾ ਕਰਦਿਆਂ ਕਿਹਾ ਕਿ ਖਾਰਕੀਵ ਖੇਤਰ ਵਿੱਚ ਯੂਕਰੇਨੀ ਬਲਾਂ ਨੇ ਇੱਕ ਹੋਰ ਰੂਸੀ ਜਹਾਜ਼ ਨੂੰ ਮਾ ਰ ਗਿਰਾਇਆ ਹੈ। ਰੂਸੀ ਲ ੜਾਕੂ ਜਹਾਜ਼ ਦੇ ਪਾਇਲਟਾਂ ਦੀ ਗੱਲ ਕਰਦੇ ਹੋਏ ਜ਼ੇਲੇਂਸਕੀ ਕਿਹਾ ਕਿ “ਉਨ੍ਹਾਂ ਕੋਲ ਯਕੀਨਨ ਦਿਲ ਦੀ ਬਜਾਏ ਖਾਲੀਪਣ ਹੈ।

ਦੱਸ ਦਈਏ ਕਿ ਬਿਤੇ ਦਿਨੀ ਜ਼ੇਲੇਂਸਕੀ ਨੇ ਕਿਹਾ ਸੀ ਕਿ ਰੂਸ ਦੇ ਹਮ ਲਿਆਂ ਨੂੰ ਖ਼ਤਮ ਕਰਨ ਦੀ ਗੱਲਬਾਤ ਜੇਕਰ ਅਸਫ਼ਲ ਰਹਿੰਦੀ ਹੈ ਤਾਂ ਇਹ ‘ਤੀਜੀ ਵਿਸ਼ਵ ਜੰ ਗ’ ਵਿੱਚ ਤਬਦੀਲ ਹੋ ਜਾਵੇਗੀ। ਜੇਲੇਂਸਕੀ ਨੇ ਕਿਹਾ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿੱਧੇ ਤੌਰ ‘ਤੇ ਗੱਲਬਾਤ ਲਈ ਤਿਆਰ ਹਨ ਤੇ ਮੰਨਦੇ ਹਨ ਕਿ ਲ ੜਾਈ ਨੂੰ ਖ ਤਮ ਕਰਨ ਲਈ ਗੱਲਬਾਤ ਹੀ ਇੱਕੋ-ਇੱਕ ਰਸਤਾ ਹੈ।