India

ਯੂਕ ਰੇਨ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਦੀ ਲਾਸ਼ ਭਾਰਤ ਪਹੁੰਚੀ

‘ਦ ਖ਼ਾਲਸ ਬਿਊਰੋ :ਰੂਸ ਅਤੇ ਯੂਕ ਰੇਨ ਵਿਚਕਾਰ ਚੱਲ ਰਹੀ ਜੰ ਗ ਦੇ ਚੱਲਦਿਆਂ 1 ਮਾਰਚ ਨੂੰ ਯੂਕਰੇਨ ਦੇ ਖਾਰਕੀਵ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਸ਼ੇਕਰੱਪਾ ਗਿਆਨਗੌਡਰ ਦੀ ਮ੍ਰਿਤਕ ਦੇਹ ਬੈਂਗਲੁਰੂ ਏਅਰਪੋਰਟ ਪਹੁੰਚੀ। ਇਸ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਸੂਬਾ ਸਰਕਾਰ ਦੇ ਉੱਚ ਅਧਿਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਮੌਜੂਦ ਸਨ। ਨਵੀਨ ਸ਼ੇਖਰੱਪਾ ਗਿਆਨਗੌਦਰ ਖਾਰਕਿਵ ਵਿੱਚ ਰਹਿੰਦਿਆਂ ਡਾਕਟਰੀ ਦੀ ਪੜ੍ਹਾਈ ਕਰ ਰਿਹਾ ਸੀ।

ਪਰਿਵਾਰਕ ਮੈਂਬਰਾਂ ਨੇ ਨਵੀਨ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਸ ਤੋਂ ਬਾਅਦ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਵੀ ਮ੍ਰਿਤਕ ਦੇਹ ‘ਤੇ ਫੁੱਲ ਮਾਲਾਵਾਂ ਚੜ੍ਹਾ ਕੇ ਸ਼ਰਧਾਂਜਲੀ ਦਿੱਤੀ।ਲਾਸ਼ ਨੂੰ ਲੈ ਕੇ ਜਹਾਜ਼ ਸਵੇਰੇ ਕਰੀਬ 3 ਵਜੇ ਬੈਂਗਲੁਰੂ ਹਵਾਈ ਅੱਡੇ ‘ਤੇ ਉਤਰਿਆ, ਜਿੱਥੋਂ ਉਸ ਦੀ ਦੇਹ ਨੂੰ ਕਰਨਾਟਕ ਦੇ ਹਾਵੇਰੀ ਜ਼ਿਲੇ ‘ਚ ਸਥਿਤ ਉਸ ਦੇ ਜੱਦੀ ਪਿੰਡ ਭੇਜਿਆ ਗਿਆ।