International

ਜੇ ਸਮਝੌਤਾ ਨਾਂ ਹੋਇਆ ਤਾਂ ਹੋਵੇਗਾ ਤੀਜਾ ਵਿਸ਼ਵ ਯੁੱ ਧ : ਜ਼ੇਲੇਂਸਕੀ

‘ਦ ਖ਼ਾਲਸ ਬਿਊਰੋ : ਯੂਕ ਰੇਨ ‘ਤੇ ਰੂ ਸ ਦੇ ਹ ਮਲੇ ਦੇ ਅੱਜ 26ਵੇਂ ਦਿਨ ਵੀ ਜੰ ਗ ਲਗਾਤਾਰ ਜਾਰੀ ਹੈ। ਰੂਸ ਵੱਲੋਂ ਯੂਕਰੇਨ ਦੇ ਸ਼ਹਿਰਾਂ ‘ਤੇ ਲਗਾਤਾਰ ਮਿਜ਼ਾ ਈਲੀ ਹ ਮਲੇ ਕੀਤੇ ਜਾ ਰਹੇ ਹਨ। ਇਸੇ ਦੌਰਾਨ ਯੂਕਰੇਮ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ  ਕਿਹਾ ਕਿ ਰੂਸ ਦੇ ਹਮ ਲਿਆਂ ਨੂੰ ਖ਼ਤਮ ਕਰਨ ਦੀ ਗੱਲਬਾਤ ਜੇਕਰ ਅਸਫ਼ਲ ਰਹਿੰਦੀ ਹੈ ਤਾਂ ਇਹ ‘ਤੀਜੀ ਵਿ ਸ਼ਵ ਜੰ ਗ’ ਵਿੱਚ ਤਬਦੀਲ ਹੋ ਜਾਵੇਗੀ। ਜੇਲੇਂਸਕੀ ਨੇ ਕਿਹਾ ਕਿ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿੱਧੇ ਤੌਰ ‘ਤੇ ਗੱਲਬਾਤ ਲਈ ਤਿਆਰ ਹਨ ਅਤੇ ਮੰਨਦੇ ਹਨ ਕਿ ਲੜਾਈ ਨੂੰ ਖਤਮ ਕਰਨ ਲਈ ਗੱਲਬਾਤ ਹੀ ਇੱਕੋ-ਇੱਕ ਰਸਤਾ ਹੈ।

ਹਾਲਾਂਕਿ, ਜ਼ੇਲੇਂਸਕੀ ਨੇ ਇਹ ਵੀ ਕਿਹਾ ਹੈ ਕਿ ਉਹ ਅਜਿਹੇ ਕਿਸੇ ਵੀ ਸਮਝੌਤੇ ਨੂੰ ਨਹੀਂ ਮੰਨਦੇ ਜਿਸ ਵਿੱਚ ਯੂਕਰੇਨ ਨੂੰ ਰੂਸ ਦੁਆਰਾ ਸਪਾਂਸਰ ਕੀਤੇ ਵੱਖਵਾਦੀ ਖੇਤਰਾਂ ਨੂੰ ਸੁਤੰਤਰ ਵਜੋਂ ਮਾਨਤਾ ਦੇਣੀ ਪਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਨਾਟੋ ਦਾ ਮੈਂਬਰ ਹੁੰਦਾ, ਤਾਂ ਜੰਗ ਸ਼ੁਰੂ ਨਹੀਂ ਹੁੰਦੀ। ਉਨ੍ਹਾਂ ਕਿਹਾ, “ਜੇ ਨਾਟੋ ਮੈਂਬਰ ਸਾਨੂੰ ਗੱਠਜੋੜ ਵਿੱਚ ਦੇਖਣਾ ਚਾਹੁੰਦੇ ਹਨ ਤਾਂ ਤੁਰੰਤ ਅਜਿਹਾ ਕਰ ਲੈਣ, ਕਿਉਂਕਿ ਲੋਕ ਹਰ ਰੋਜ਼ ਮਰ ਰਹੇ ਹਨ।