Punjab

ਅਧਿਆਪਕ ਵੱਲੋਂ ਵਿਸ਼ੇਸ਼ ਬੱਚੇ ਨਾਲ ਕੁੱਟ ਮਾਰ

ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਬੱਚਿਆਂ ਲਈ ਸਪੈਸ਼ਲ ਸਕੂਲ ਖੋਲ੍ਹੇ ਗਏ ਹਨ। ਜਿਸ ਵਿੱਚ ਇਨ੍ਹਾਂ ਦੀ ਪੜ੍ਹਾਈ ਦਾ ਅਤੇ ਇਨ੍ਹਾਂ ਦੀ ਦੇਖਭਾਲ ਦਾ ਖਾਸ ਇੰਤਜਾਮ ਕੀਤਾ ਜਾਂਦਾ ਹੈ। ਉੱਥੇ ਹੀ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਵਿਸ਼ੇਸ਼ ਬੱਚਿਆਂ ਦੇ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕ ਵੱਲੋਂ  ਵਿਸ਼ੇਸ਼ ਬੱਚੇ ਨਾਲ ਕੁੱ ਟਮਾ ਰ ਦਾ ਮਾਮ ਲਾ ਸਾਹਮਣੇ ਆਇਆ ਹੈ। ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਹ ਇਲ ਜ਼ਾਮ ਲਗਾਇਆ ਜਾ ਰਿਹਾ ਕਿ ਬੱਚੇ ਨਾਲ ਉਸ ਦੀ ਅਧਿਆਪਕ ਨੇ ਬਹੁਤ ਬੁਰੀ ਤਰ੍ਹਾਂ ਕੁੱ ਟਮਾ ਰ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਧਿਆਪਕ ਸ਼ਿਕਾਇਤ ਸਕੂਲ ਪ੍ਰਸ਼ਾਸਨ ਕੋਲ ਕੀਤੀ ਤੇ ਸਕੂਲ ਪ੍ਰਸ਼ਾਸਨ ਨੇ ਇਸ ਗੱਲ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ । ਵਿਸ਼ੇਸ਼ ਬੱਚੇ ਦਾ ਨਾਮ ਜਤਿਨ ਹੈ ਅਤੇ ਉਸਦੇ ਅਧਿਆਪਕ ਦਾ ਨਾਮ ਤਰੁਨ ਕੁਮਾਰ ਹੈ।

ਸਕੂਲ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਜਿਸ ਅਧਿਆਪਕ ਦਾ ਨਾਂ ਲਿਆ ਜਾ ਰਿਹਾ ਹੈ ਉਹ ਉਸ ਦਿਨ ਛੁੱਟੀ ‘ਤੇ ਸੀ। ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ਤੇ ਅਸੀਂ ਜਾਂਚ ਕਮੇਟੀ ਬਿਠਾ ਰਹੇ ਹਾਂ ਜੋ ਵੀ ਦੋ ਸ਼ੀ ਹੋਇਆ ਉਸਦੇ ਖ਼ਿ ਲਾਫ਼ ਸਕੂਲ ਪ੍ਰਸ਼ਾਸਨ ਕਾਰਵਾਈ ਕਰੇਗਾ ਪਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਉਹ ਟੀਚਰ ਛੁੱਟੀ ਤੇ ਸੀ ਤੇ ਸਾਡੇ ਬੱਚੇ ਨੂੰ ਕਿਸ ਨੇ ਕੁੱਟ ਮਾਰ ਕੀਤੀ। ਪੁ ਲਿਸ ਵੱਲੋਂ ਇਸ ਮਾਮ ਲੇ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਪੁਲਿ ਸ ਇਸ ਮਾਮ ਲੇ ਦੀ ਗੰਭੀ ਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।