International

ਰੂਸ ਦੇ ਆਮ ਲੋਕ ਯੁੱ ਧ ਦੇ ਖਿਲਾ ਫ਼ ਸੜਕਾਂ ‘ਤੇ

ਦ ਖ਼ਾਲਸ ਬਿਊਰੋ : ਰੂਸ ਦਾ ਯੂਕਰੇਨ ਉੱਤੇ ਹ ਮਲੇ ਦਾ ਅੱਜ 12ਵਾਂ ਦਿਨ ਹੈ। ਯੂਕਰੇਨ ਵਿੱਚ ਹਾਲਾਤ ਕਾਫ਼ੀ ਚਿੰਤਾਜਨਕ ਬਣੇ ਹੋਏ ਹਨ। ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰ ਗ ਦੇ ਵਿ ਰੋਧ ਵਿੱਚ ਰੂਸੀ ਲੋਕ ਕਈ ਜਗ੍ਹਾ ਪ੍ਰਦਰ ਸ਼ਨ ਕਰ ਰਹੇ ਹਨ। ਰੂਸ ਵਿੱਚ ਐਤਵਾਰ ਨੂੰ ਪ੍ਰਦਰਸ਼ ਨ ਕਰ ਰਹੇ 3500 ਲੋਕਾਂ ਨੂੰ ਹਿਰਾ ਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਮਾਸਕੋ ਅਤੇ ਸੇਂਟ ਪੀਟਰਸਬਰਗ ਵਿੱਚ ਪ੍ਰਦਰ ਸ਼ਨ ਕਰ ਰਹੇ ਸਨ।

ਉੱਧਰ ਬ੍ਰਿਟੇਨ ਦੇ ਉੱਪ ਪ੍ਰਧਾਨ ਮੰਤਰੀ ਡੋਮਿਨਿਕ ਰਾਬ ਨੇ ਕਿਹਾ ਕਿ ਯੂਕਰੇਨ ਉੱਤੇ ਹ ਮਲੇ ਰੋਕਣ ਲਈ ਭਾਰਤ ਅਤੇ ਚੀਨ ਦੋਹਾਂ ਨੂੰ ਰੂਸ ਉੱਤੇ ਕੂਟਨੀਤਕ ਦਬਾਅ ਪਾਉਣਾ ਚਾਹੀਦਾ ਹੈ। ਰਾਬ ਨੇ ਕਿਹਾ ਕਿ ਚੀਨ ਅਤੇ ਭਾਰਤ ਦੋਹਾਂ ਦੇ ਰੂਸ ਨਾਲ ਚੰਗੇ ਰਿਸ਼ਤੇ ਹਨ। ਦੋਹਾਂ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਵਿੱਚ ਰੂਸ ਦੇ ਖ਼ਿਲਾ ਫ਼ ਮਤੇ ਉੱਤੇ ਵੋਟਿੰਗ ਨਹੀਂ ਕੀਤੀ ਅਤੇ ਨਾ ਹੀ ਹਮ ਲਿਆਂ ਦੀ ਨਿਖੇਧੀ ਕੀਤੀ ਹੈ। ਰੂਸ ਦੇ ਪਰ ਮਾਣੂ ਹ ਥਿਆਰਾਂ ਦੀ ਵਰਤੋਂ ਉੱਤੇ ਉਨ੍ਹਾਂ ਕਿਹਾ ਕਿ ਇਹ ਸਿਰਫ਼ ਬਿਆ ਨਬਾਜ਼ੀ ਹੈ।

ਦੂਜੇ ਪਾਸੇ ਅਮਰੀਕੀ ਅਖ਼ਬਾਰ ‘ ਦਿ ਵਾਲ ਸਟਰੀਟ ਜਨਰਲ’ ਵਿੱਚ ਛਪੀ ਖ਼ਬਰ ਮੁਤਾਬਕ ਰੂਸ ਯੂਕਰੇਨ ਨਾਲ ਲੜ ਨ ਲਈ ਸੀਰੀਆ ਤੋਂ ਕਿਰਾਏ ਉੱਪਰ ਲੜਨ ਬਾਰੇ ਲੋਕਾਂ ਨੂੰ ਭਰਤੀ ਕਰ ਰਿਹਾ ਹੈ। ਇਨ੍ਹਾਂ ਲੜਾਕਿਆਂ ਨੂੰ ਲੜਾਈ ਲਈ ਤਿਆਰ ਕੀਤਾ ਗਿਆ ਹੈ। ਖ਼ਬਰ ਵਿੱਚ ਇਹ ਖੁਲਾਸਾ ਨਹੀਂ ਹੋਇਆ ਕਿ ਕਿੰਨੇ ਸੀਰਿਆਈ ਲੜਾਕੇ ਜੰਗ ਵਿੱਚ ਸ਼ਾਮਲ ਹੋਣਗੇ। ਖਬਰ ਮੁਤਾਬਕ ਕਈ ਲੜਾ ਕੇ ਰੂਸ ਪਹੁੰਚ ਗਏ ਹਨ ਅਤੇ ਤਾਇਨਾਤੀ ਦੀ ਤਿਆਰੀ ਕਰ ਰਹੇ ਹਨ। ਰੂਸੀ ਅਧਿਕਾਰੀਆਂ ਮੁਤਾਬਕ ਸੀਰੀਆ ਵਿੱਚ ਲਗਭਗ ਇੱਕ ਦਹਾਕੇ ਤੱਕ ਚੱਲੇ ਗ੍ਰਹਿ ਯੁੱ ਧ ਕਾਰਨ ਲੋਕਾਂ ਨੂੰ ਲੜਨ ਦਾ ਤਜਰਬਾ ਹੈ ਅਤੇ ਉਸ ਵਿੱਚ ਰੂਸ ਦੀ ਸਹਾਇਤਾ ਕਰ ਸਕਦੇ ਹਨ।

ਉੱਧਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇੱਕ ਵਾਰ ਫਿਰ ਯੂਕਰੇਨ ਵਿੱਚ ‘ਨੋ ਫਲਾਈ ਜ਼ੋਨ’ ਐਲਾਨਣ ਦੀ ਮੰਗ ਦੁਹਰਾਈ ਹੈ। ਇੱਕ ਵੀਡੀਓ ਸੁਨੇਹੇ ਵਿੱਚ ਉਨ੍ਹਾਂ ਨੇ ਕਿਹਾ ,”ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਅਤੇ ਸਾਡੀ ਰੱਖਿਆ ਕਰਨ ਲਈ ਸਾਨੂੰ ਹੋਰ ਲੜਾ ਕੂ ਜਹਾਜ਼ ਨਹੀਂ ਦਿੰਦੇ ਤਾਂ ਇਸ ਦਾ ਇੱਕ ਹੀ ਮਤਲਬ ਕੱਢਿਆ ਜਾ ਸਕਦਾ ਹੈ ਅਤੇ ਉਹ ਇਹ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਹੌਲੀ ਹੌਲੀ ਮਾ ਰ ਦਿੱਤਾ ਜਾਵੇ।” ਨਾਟੋ ਦੇਸ਼ ਹੁਣ ਤੱਕ ਯੂਕਰੇਨ ਉੱਪਰ ‘ਨੋ ਫਲਾਈ ਜ਼ੋਨ’ ਬਣਾਉਣ ਦੀ ਗੱਲ ਨੂੰ ਖਾਰਜ ਕਰਦੇ ਹਨ। ਜੇਕਰ ਅਜਿਹਾ ਹੋਇਆ ਤਾਂ ਯੂਕਰੇਨ ਦੇ ਅਸਮਾਨ ਵਿੱਚ ਉੱਡਣ ਵਾਲੇ ਕਿਸੇ ਵੀ ਰੂਸੀ ਜਹਾਜ਼ ਨੂੰ ਨਾਟੋ ਨੂੰ ਰੋਕਣਾ ਪਵੇਗਾ। ਲੋੜ ਪੈਣ ‘ਤੇ ਰੂਸੀ ਜਹਾਜ਼ਾਂ ਨੂੰ ਤਬਾਹ ਵੀ ਕਰਨਾ ਪੈ ਸਕਦਾ ਹੈ। ਨਾਟੋ ਦੇਸ਼ਾਂ ਦਾ ਕਹਿਣਾ ਹੈ ਕਿ ਇਸ ਨਾਲ ਰੂਸ ਨਾਲ ਸਿੱਧਾ ਸੰਘਰਸ਼ ਸ਼ੁਰੂ ਹੋਵੇਗਾ ਜੋ ਕਿ ਸਹੀ ਨਹੀਂ ਹੈ।