India

ਐਨਐਸਈ ਦੀ ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ ਕੀਤਾ ਸੀਬੀਆਈ ਨੇ ਗ੍ਰਿਫ਼ਤਾ ਰ

‘ਦ ਖ਼ਾਲਸ ਬਿਊਰੋ :ਨੈਸ਼ਨਲ ਸਟਾਕ ਐਕਸਚੇਂਜ ਦੀ ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ ਨੂੰ ਘੁਟਾ ਲੇ ਦੇ ਮਾਮਲੇ ਵਿੱਚ ਸੀਬੀਆਈ ਨੇ ਗ੍ਰਿਫਤਾ ਰ ਕਰ ਲਿਆ ਹੈ।ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਰਾਮਕ੍ਰਿਸ਼ਨ ਤੋਂ ਲਗਾਤਾਰ ਤਿੰਨ ਦਿਨ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਪਰ ਉਸਦੇ ਜਾਂਚ ਵਿਚ ਸਹਿਯੋਗ ਨਾ ਦੇਣ ਤੇ ਕੋਈ ਵੀ ਸਹੀ ਜਵਾਬ ਨਾ ਦੇਣ ਤੇ ਏਜੰਸੀ ਕੋਲ ਉਸ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਸੀ। ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਵੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਸ਼ਨੀਵਾਰ ਨੂੰ ਰੱਦ ਕਰ ਦਿੱਤੀ।ਜ਼ਿਕਰਯੋਗ ਹੈ ਕਿ ਇਸ ਘੋਟਾਲੇ ਦੀ ਜਾਂਚ 2018 ਤੋਂ ਚੱਲ ਰਹੀ ਹੈ। ਨੈਸ਼ਨਲ ਸਟਾਕ ਐਕਸਚੇਂਜ ਦੇ ਉੱਚ ਅਧਿਕਾਰੀਆਂ ਦੁਆਰਾ ਅਹੁਦੇ ਦੀ ਦੁਰਵਰਤੋਂ ਸੰਬੰਧੀ ਇੱਕ ਰਿਪੋਰਟ ਤੋਂ ਬਾਅਦ ਸੀਬੀਆਈ ਨੇ ਐਨਐਸਈ ਦੇ ਸਾਬਕਾ ਸੰਚਾਲਨ ਅਧਿਕਾਰੀ ਆਨੰਦ ਸੁਬਰਾਮਨੀਅਮ ਨੂੰ ਵੀ ਗ੍ਰਿਫਤਾਰ ਕੀਤਾ ਸੀ।