India

ਡੂੰਘੀ ਖੱਡ ‘ਚ ਕਾਰ ਦੇ ਡਿੱਗਣ ਨਾਲ ਪੰਜ ਦੀ ਮੌ ਤ

ਦ ਖ਼ਾਲਸ ਬਿਊਰੋ : ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ‘ਚ ਇੱਕ ਕਾਰ  ਡੂੰਘੀ ਖੱਡ ‘ਚ ਡਿੱਗਣ ਕਾਰਨ  ਪੰਜ ਲੋਕਾਂ ਦੀ ਮੌ ਤ ਹੋ ਗਈ ਅਤੇ ਇਕ ਹੋਰ ਜ਼ਖ ਮੀ ਹੋ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਗੱਡੀ ‘ਚ ਸਵਾਰ ਲੋਕ ਪੰਜਾਬ ਤੋਂ ਸ੍ਰੀਨਗਰ ਜਾ ਰਹੇ ਸਨ ਅਤੇ ਇਹ ਹਾ ਦਸਾ ਮਾਨਸਰ ਦੇ ਜਮੋਦਾ ਨੇੜੇ ਵਾਪਰਿਆ। ਅਧਿਕਾਰੀਆਂ ਨੇ ਦੱਸਿਆ ਕਿ ਜਮੋਦਾ ਨੇੜੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਇਹ ਖੱਡ ‘ਚ ਡਿੱਗ ਗਈ। ਵਾਹਨ ਵਿੱਚ ਛੇ ਵਿਅਕਤੀ ਸਵਾਰ ਸਨ।