International

ਕੌਮਾਂਤਰੀ ਜੂਡੋ ਫੈਡਰੇਸ਼ਨ ਤੋਂ ਸਸਪੈਂਡ ਪੁਤਿਨ

ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਵੱਲੋਂ ਯੂਕਰੇਨ ‘ਤੇ ਹਮ ਲਾ ਕਰਨ ਤੋਂ ਬਾਅਦ ਕੌਮਾਂਤਰੀ ਜੂਡੋ ਫੈਡਰੇਸ਼ਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖ਼ਿਲਾਫ਼ ਐਕਸ਼ਨ ਲਿਆ ਹੈ। ਫੈਡਰੇਸ਼ਨ ਨੇ ਪੁਤਿਨ ਨੂੰ ਆਨਰੇਰੀ ਪ੍ਰਧਾਨਗੀ ਤੇ ਅੰਬੈਸਡਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਹੈ। ਇਹ ਫ਼ੈਸਲਾ ਹਾਲ ਦੇ ਦਿਨਾਂ ਦੌਰਾਨ ਰੂਸ ਉੱਪਰ ਲਗਾਈਆਂ ਗਈਆਂ ਖੇਡ ਪਾਬੰਦੀਆਂ ਦਾ ਹਿੱਸਾ ਹੈ। ਰੂਸ ਵਿੱਚ ਹੋਣ ਵਾਲੀ ਫਾਰਮੂਲਾ-1 ਗਰੈਂਡ ਪਰਿਕਸ ਜੋ ਕਿ ਸਤੰਬਰ ਵਿੱਚ ਹੋਣੀ ਸੀ, ਵੀ ਰੱਦ ਕਰ ਦਿੱਤੀ ਗਈ ਹੈ। ਜੂਡੋ ਵਿੱਚ ਬਲੈਕ ਬੈਲਟ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸਾਬਕਾ ਸੋਵੀਅਤ ਸੰਘ ਦੌਰਾਨ ਖੂਫੀਆ ਏਜੰਸੀ ਦੇ ਇੱਕ ਜਾਸੂਸ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।