International

ਰੂਸ ਨੇ ਯੂਕਰੇਨ ‘ਤੇ ਵਰਸਾਏ ਗੋ ਲੇ

‘ਦ ਖ਼ਾਲਸ ਬਿਊਰੋ : ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਕਰਾਮਾਤੋਰਸਕ ਅਤੇ ਡੋਨੇਤਸਕ ਵਿੱਚ ਹਮ ਲਾ ਕਰ ਦਿੱਤਾ ਹੈ। ਇਨ੍ਹਾਂ ਇਲਾਕਿਆਂ ਵਿੱਚ ਧਮਾ ਕਿਆਂ ਦੀ ਉੱਚੀ ਅਵਾਜ਼ ਸੁਣੀ ਗਈ ਹੈ। ਸੂਤਰਾਂ ਮੁਤਾਬਕ ਯੂਕਰੇਨ ਦੇ ਹੋਰ ਕਈ ਹਿੱਸਿਆਂ ਵਿੱਚ ਵੀ ਧਮਾ ਕਿਆਂ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਕੀਵ ਵਿੱਚ ਅੱਜ ਸੇਵੇਰੇ ਪੰਜ ਤੋਂ ਛੇ ਧਮਾ ਕਿਆਂ ਦੀਆਂ ਅਵਾਜ਼ਾਂ ਸੁਣੀਆਂ ਗਈਆਂ। ਸਥਾਨਕ ਮੀਡੀਆ ਰਿਪੋਰਟਾਂ ਵਿੱਚ ਕੀਵ ਦੇ ਮੁੱਖ ਬੋਰਿਸਪੋਲ ਹਵਾਈ ਅੱਡੇ ਦੇ ਨਜ਼ਦੀਕੀ ਵੀ ਗੋ ਲੀ ਚੱਲਣ ਦੀਆਂ ਅਵਾਜ਼ਾਂ ਸੁਣੀਆਂ ਗਈਆਂ ਹਨ। ਸੋਸ਼ਲ ਮੀਡੀਆ ‘ਤੇ ਉੱਤਰ-ਪੂਰਬ ਦੇ ਖ਼ਰਕੀਵ, ਦੱਖਣ ਵਿੱਚ ਓਡੇਸਾ ਅਤੇ ਪੂਰਬ ਵਿੱਚ ਡੋਨੇਤਸਕ ਓਬਲਾਸਟ ਖੇਤਰਾਂ ਵਿੱਚ ਵੀ ਧਮਾ ਕਿਆਂ ਦੀਆਂ ਖ਼ਬਰਾਂ ਹਨ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੈਂਸਕੀ ਨੇ ਇਸ ਰਿਪੋਰਟ ਦੀ ਪੁਸ਼ਟੀ ਕੀਤੀ ਹੈ ਕਿ ਦੇਸ਼ ‘ਤੇ ਮਿਜ਼ਾਇਲ ਹਮ ਲਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਰੂਸ ਨੇ ਯੂਕਰੇਨ ਦੇ ਇਨਫਰਾਸਟਰਕਚਰ ਅਤੇ ਸੁਰੱਖਿਆ ਬਲਾਂ ‘ਤੇ ਮਿਜ਼ਾਇਲ ਹਮ ਲਾ ਕੀਤਾ ਹੈ। ਰੂਸੀ ਸਰਹੱਦ ਤੋਂ ਲਗਭਗ 25 ਮੀਲ ਦੂਰ ਖਾਰਕੀਵ ਵਿੱਚ ਵੀ ਫ਼ੌਜੀ ਸਰਹੱਦ ਪਾਰ ਕਰ ਰਹੇ ਹਨ। ਵਾਟਰਹਾਊਸ ਦਾ ਕਹਿਣਾ ਹੈ ਕਿ ਗਵਾਹਾਂ ਅਤੇ ਸਰਕਾਰੀ ਅਧਿਕਾਰੀਆਂ ਦੇ ਅਨੁਸਾਰ ਸ਼ੁਰੂਆਤੀ ਸੰਕੇਤ ਇਹ ਹਨ ਕਿ ਇਹ ਸਾਰੀ ਕਾਰਵਾਈ ਕਾਫ਼ੀ ਵੱਡੇ ਪੱਧਰ ‘ਤੇ ਹੈ।

ਯੂਕਰੇਨ ਦੇ ਗ੍ਰਹਿ ਮੰਤਰਾਲੇ ਦਾ ਹਵਾਲਾ ਦਿੰਦਿਆਂ ਸਥਾਨਕ ਮੀਡੀਆ ਦੀਆਂ ਕਈ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਯੂਕਰੇਨ ਦੇ ਫੌਜੀ ਮਿਜ਼ਾਈਲ ਕਮਾਂਡ ਸੈਂਟਰਾਂ ਅਤੇ ਕੀਵ ਵਿੱਚ ਫੌਜੀ ਹੈੱਡਕੁਆਰਟਰ ‘ਤੇ ਵੀ ਕੁਝ ਮਿਜ਼ਾਈਲ ਹਮ ਲੇ ਕੀਤੇ ਗਏ ਹਨ। ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨ ਦੇ ਸ਼ਹਿਰਾਂ ‘ਤੇ ਹਮ ਲਾ ਕਰਨ ਦੀ ਗੱਲ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਫੌਜੀ ਬੁਨਿਆਦੀ ਢਾਂਚੇ, ਹਵਾਈ ਰੱਖਿਆ ਅਤੇ “ਉੱਚ ਸਮਰੱਥਾ ਵਾਲੇ ਹਥਿ ਆਰਾਂ” ਵਾਲੀਆਂ ਹਵਾਈ ਫੌਜਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਕਈ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬੇਲਾਰੂਸ ਦੇ ਫ਼ੌਜੀ ਰੂਸ ਦੇ ਹਮ ਲੇ ਵਿੱਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ਰਿਪੋਰਟਾਂ ਵਿੱਚ ਯੂਕਰੇਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ। ਫਲਾਈਟਰਡਾਰ24 ਨੇ ਪਾਇਲਟਾਂ ਨੂੰ ਇੱਕ ਨੋਟਿਸ ਜਾਰੀ ਕਰਕੇ ਯੂਕਰੇਨ ਦੇ ਅਕਾਸ਼ ਵਿੱਚ ਨਾਗਰਿਕ ਉਡਾਣਾਂ ਨੂੰ ”ਸੰਭਾਵੀ ਖ਼ਤਰੇ ਕਾਰਨ” ਜਾਣ ਤੋਂ ਰੋਕ ਦਿੱਤਾ ਹੈ। ਹਾਲਾਂਕਿ, ਹਾਲੇ ਤੱਕ ਇਸ ਬਾਰੇ ਜ਼ਿਆਦਾ ਵੇਰਵੇ ਸਾਨੂੰ ਨਹੀਂ ਮਿਲੇ ਹਨ। ਪਰ ਯੂਕਰੇਨ ਦੇ ਪ੍ਰਮੁੱਖ ਹਵਾਈ ਅੱਡਿਆਂ ਉੱਪਰ ਜਹਾਜ਼ਾਂ ਦਾ ਆਉਣਾ-ਜਾਣਾ ਸਮਾਂ-ਸਾਰਨੀ ਮੁਤਾਬਕ ਚੱਲ ਰਿਹਾ ਹੈ।

ਹਮ ਲੇ ਤੋਂ ਬਾਅਦ ਰਾਜਧਾਨੀ ਕੀਵ ਵਿੱਚ ਲੋਕ ਸ਼ਹਿਰ ਵਿੱਚ ਭੱਜਦੇ ਹੋਏ ਨਜ਼ਰ ਆਏ। ਐਕਸਪ੍ਰੈਸ ਵੇਅ ‘ਤੇ ਵੱਡੀ ਗਿਣਤੀ ਵਿੱਚ ਕਾਰਾਂ ਦਾ ਜਾਮ ਲੱਗਾ ਹੋਇਆ ਸੀ। ਕੀਫ਼ ਵਿੱਚ ਲੋਕਾਂ ਵਿੱਚ ਕਾਫ਼ੀ ਘਬਰਾਹਟ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਰੂਸ ਨਾਲ ਨਿਪਟਣ ਲਈ ਪੰਜ ਸੁਝਾਅ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਆਪਣਾ ਬਚਾਅ ਕਰੇਗਾ ਅਤੇ ਜਿੱਤੇਗਾ। ਦੁਨੀਆ ਪੁਤਿਨ ਨੂੰ ਬਿਲਕੁਲ ਰੋਕ ਸਕਦੀ ਹੈ। ਹੁਣ ਕਾਰਵਾਈ ਦਾ ਸਮਾਂ ਆ ਗਿਆ ਹੈ। ਕੁਲੇਬਾ ਨੇ ਦੁਨੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰੂਸ ਦੇ ਖ਼ਿਲਾਫ਼ ਤੁਰੰਕ ਕਾਰਵਾਈ ਕਰੇ। ਉਨ੍ਹਾਂ ਨੇ ਇਸ ਤੋਂ ਬਚਣ ਲਈ ਪੰਜ ਸੰਭਾਵਿਤ ਸੁਝਾਵਾਂ ਦੀ ਇੱਕ ਲਿਸਟ ਵੀ ਜਾਰੀ ਕੀਤੀ ਹੈ।

SWIFT ਸਮੇਤ ਰੂਸ ‘ਤੇ ਸਖਤ ਪਾਬੰਦੀਆਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ, ਇਸ ਵਿਚ ਰੂਸ ਦੇ ਵਿੱਤੀ ਲੈਣ-ਦੇਣ ਨੂੰ ਵੀ ਰੋਕਿਆ ਜਾਣਾ ਚਾਹੀਦਾ ਹੈ।

ਰੂਸ ਨੂੰ ਹਰ ਤਰੀਕੇ ਨਾਲ ਅਲੱਗ-ਥਲੱਗ ਕੀਤਾ ਜਾਣਾ ਚਾਹੀਦਾ ਹੈ

ਯੂਕਰੇਨ ਲਈ ਹਥਿਆਰ ਅਤੇ ਰੱਖਿਆ ਉਪਕਰਨ

ਵਿੱਤੀ ਸਹਾਇਤਾ

ਮਨੁੱਖੀ ਸਹਾਇਤਾ

SWIFT ਇੱਕ ਗਲੋਬਲ ਮੈਸੇਜਿੰਗ ਸਰਵਿਸ ਹੈ। 200 ਦੇਸ਼ਾਂ ਵਿੱਚ ਹਜ਼ਾਰਾਂ ਵਿੱਤੀ ਸੰਸਥਾਵਾਂ ਇਸਦਾ ਇਸਤੇਮਾਲ ਕਰਦੀਆਂ ਹਨ। ਇਸ ਨਾਲ ਰੂਸੀ ਬੈਂਕਾਂ ਦੇ ਲਈ ਵਿਦੇਸ਼ ਵਿੱਚ ਕਾਰੋਬਾਰ ਕਰਨਾ ਕਾਫ਼ੀ ਮੁਸ਼ਕਿਲ ਹੋ ਜਾਵੇਗਾ।

ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਾਅਵਾ ਕੀਤਾ ਹੈ ਕਿ ਰੂਸ ਦੀ ਯੂਕਰੇਨ ‘ਤੇ ਕਬਜ਼ਾ ਕਰਨ ਦੀ ”ਕੋਈ ਯੋਜਨਾ ਨਹੀਂ” ਹੈ। ਵਿਸ਼ੇਸ਼ ਫ਼ੌਜੀ ਕਾਰਵਾਈ ਦਾ ਐਲਾਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਯੂਕਰੇਨ ਦੇ ਲੋਕ ਅਜ਼ਾਦੀ ਨਾਲ ਚੋਣ ਕਰ ਸਕਣਗੇ ਕਿ ਦੇਸ਼ ਨੂੰ ਕੌਣ ਚਲਾਵੇ। ਪੁਤਿਨ ਨੇ ਯੂਕਰੇਨ ਦੇ ਫੌਜੀਆਂ ਨੂੰ ਹਥਿ ਆਰ ਸੁੱਟ ਦੇਣ ਤੇ ਆਪਣੇ ਘਰਾਂ ਨੂੰ ਪਰਤ ਜਾਣ ਬਾਰੇ ਕਿਹਾ ਸੀ। ਉਨ੍ਹਾਂ ਨੇ ਚਿ ਤਾਵਨੀ ਦਿੱਤੀ ਕਿ ਜੇ ਖੂਨ ਬਹੇਗਾ ਤਾਂ ਉਸ ਦਾ ਇਲ ਜ਼ਾਮ ਯੂਕਰੇਨ ‘ਤੇ ਲੱਗੇਗਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਯੂਕਰੇਨ ਉੱਪਰ ਰੂਸ ਦੀ ਕਾਰਵਾਈ ਨੂੰ ”ਘੋਰ ਭਿਅੰ ਕਰ ਹਮਲੇ” ਕਰਾਰ ਦਿੰਦਿਆਂ ਇਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਟਰੂਡੋ ਨੇ ਕਿਹਾ ਕਿ ਇਹ ਅਣਭ ੜਕਾਈਆਂ ਕਾਰਵਾਈਆਂ ਯੂਕਰੇਨ ਦੀ ਪ੍ਰਭੂਸੱਤਾ ਅਤੇ ਭੂਗੋਲਿਕ ਅਖੰਡਤਾ ਅਤੇ ਰੂਸ ਦੀ ਕੌਮਾਂਤਰੀ ਕਾਨੂੰਨਾਂ ਅਧੀਨ ਜ਼ਿੰਮੇਵਾਰੀ ਦੀ ਸਪੱਸ਼ਟ ਉਲੰਘਣਾ ਹਨ।’ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ”ਰੂਸੀ ਫ਼ੌਜਾਂ ਦੀ ਕਾਰਵਾਈ ਨੂੰ ਅਣਭ ੜਕਾਈ ਅਤੇ ਨਾਵਾਜਬ” ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ, ”ਪੂਰੀ ਦੁਨੀਆ ਦੀਆਂ ਅਰਦਾਸਾਂ ਯੂਕਰੇਨ ਵਾਸੀਆਂ ਦੇ ਨਾਲ ਹਨ। ਰਾਸ਼ਟਰਪਤੀ ਪੁਤਿਨ ਨੇ ਇੱਕ ਸੋਚੀ ਸਮਝੀ ਜੰ ਗ ਚੁਣੀ ਹੈ, ਜੋ ਮਨੁੱਖੀ ਦੁੱ ਖਾਂ ਅਤੇ ਜ਼ਿੰਦਗੀ ਦਾ ਵਿਨਾ ਸ਼ਕਾਰੀ ਘਾਟਾ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਇਹ ਹਮ ਲਾ, ਜੋ ਵੀ ਮੌ ਤ ਅਤੇ ਤਬਾ ਹੀ ਲੈ ਕੇ ਆਵੇਗਾ, ਉਸ ਲਈ ਇਕੱਲਾ ਰੂਸ ਹੀ ਜ਼ਿੰਮੇਵਾਰ ਹੈ। ਅਮਰੀਕਾ ਅਤੇ ਇਸ ਦੇ ਸਾਥੀ ਇੱਕਜੁਟਤਾ ਨਾਲ ਅਤੇ ਫ਼ੈਸਲਾਕੁੰਨ ਤਰੀਕੇ ਨਾਲ ਜਵਾਬ ਦੇਣਗੇ। ਦੁਨੀਆਂ ਰੂਸ ਦੀ ਜਵਾਬਦੇਹੀ ਤੈਅ ਕਰੇਗੀ। ਬਾਇਡਨ ਨੇ ਕਿਹਾ ਕਿ ਅਮਰੀਕੀਆਂ ਨੂੰ ਆਪਣੇ ਸੰਬੋਧਨ ਵਿੱਚ ਦੱਸਣਗੇ ਕਿ ਰੂਸ ਨੂੰ ਇਸ ਦੇ ਕੀ ਸਿੱਟੇ ਭੁਗਤਣੇ ਪੈਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਥਿਤੀ ਉੱਪਰ ਨਜ਼ਰ ਹੈ ਅਤੇ ਉਹ ਰੂਸ ਲਈ ”ਅਗਲੇਰੇ ਸਿੱਟੇ” ਐਲਾਨਣ ਤੋਂ ਪਹਿਲਾਂ ਜੀ7 ਆਗੂਆਂ ਨਾਲ ਚਰਚਾ ਕਰਨਗੇ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਐਮਰਜੈਂਸੀ ਬੈਠਕ ਵਿੱਚ ਚੀਨ ਨੇ ਕਿਹਾ ਕਿ ਯੂਕਰੇਨ ਦੇ ਮੁੱਦੇ ‘ਤੇ ਸ਼ਾਂਤੀਪੂਰਨ ਹੱਲ ਦਾ ਰਸਤਾ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਹੈ। ਸੰਯੁਕਤ ਰਾਸ਼ਟਰ ਵਿੱਚ ਚੀਮ ਦੇ ਰਾਜਦੂਜ ਜਾਂਗ ਜੂਨ ਨੇ ਕਿਹਾ ਕਿ ਇਹ ਰਸਤਾ ਬੰਦ ਵੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਚੀਨ ਹਰ ਉਸ ਕੂਟਨੀਟਿਕ ਕਦਮ ਦਾ ਸਵਾਗਤ ਕਰਦਾ ਹੈ ਜੋ ਯੂਕਰੇਨ ਸੰਕਟ ਦੇ ਹੱਲ ਲਈ ਹੋਵੇ। ਪਰ ਉੱਧਰ ਦੂਜੇ ਪਾਸੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਬ੍ਰਿਟੇਨ ਅਤੇ ਉਸਦੇ ਸਹਿਯੋਗੀ ਦੇਸ਼ ਰੂਸ ਦੀ ਕਾਰਵਾਈ ਦਾ ਫੈਸਲਾਕੁੰਨ ਜਵਾਬ ਦੇਣਗੇ। ਉਨ੍ਹਾਂ ਨੇ ਕਿਹਾ ਕਿ ਪੁਤਿਨ ਨੇ ਇਸ ਬਿਨਾਂ ਵਜ੍ਹਾਂ ਦੇ ਹਮ ਲੇ ਨੂੰ ਸ਼ੁਰੂ ਕਰਕੇ ਖੂਨ ਵਹਾਉਣ ਅਤੇ ਵਿ ਨਾਸ਼ ਦੇ ਰਸਤੇ ਨੂੰ ਚੁਣਿਆ ਹੈ।

ਨਾਟੋ ਦੇ ਜਨਰਲ ਸਕੱਤਰ ਜੇਨਸ ਸਟੋਲਨਬਰਗ ਨੇ ਯੂਕਰੇਨ ‘ਤੇ ਰੂਸ ਦੇ ਗੈਰ ਜ਼ਿੰਮੇਵਾਰਾਨਾ ਹਮ ਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਣਗਿਣਤ ਲੋਕਾਂ, ਬੇਕਸੂਰ ਨਾਗਰਿਕਾਂ ਦੀ ਜਾਨ ਖ਼ਤਰੇ ਵਿੱਚ ਪਵੇਗੀ। ਰੂਸ ਦੀ ਕਾਰਵਾਈ ਅੰਤਰਰਾਸ਼ਟਰੀ ਕਾਨੂੰਨਾਂ ਦੀ ਘੋਰ ਉਲੰਘਣਾ ਹੈ ਅਤੇ ਯੂਰੋ-ਅਟਲਾਂਟਿਕ ਸੁਰੱਖਿਆ ਦੇ ਲਈ ਗੰਭੀਰ ਖ਼ਤਰਾ ਹੈ। ਨਾਟੋ ਦੇ ਸਹਿਯੋਗੀ ਦੇਸ਼ ਰੂਸ ਦੀ ਇਸ ਕਾਰਵਾਈ ਦਾ ਜਵਾਬ ਦੇਣ ਲਈ ਬੈਠਕ ਕਰਨਗੇ।

ਉੱਧਰ ਦੂਜੇ ਪਾਸੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਸਨ ਵਿੱਚ ਇਹ ਨਹੀਂ ਹੋਣਾ ਸੀ। ਟਰੰਪ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਯਕੀਨ ਨਹੀਂ ਹੈ ਕਿ ਪੁਤਿਨ ਪਹਿਲਾਂ ਇਸ ਤਰ੍ਹਾਂ ਕਰਨਾ ਚਾਹੁੰਦੇ ਸਨ। ਮੈਨੂੰ ਲੱਗਦਾ ਹੈ ਕਿ ਉਹ ਪਹਿਲਾਂ ਗੱਲਬਾਤ ਕਰਨਾ ਚਾਹੁੰਦੇ ਸਨ ਪਰ ਇਹ ਮਾਮਲਾ ਵਿਗੜਦਾ ਗਿਆ ਅਤੇ ਫਿਰ ਪੁਤਿਨ ਨੇ ਇਸ ਵਿੱਚ ਕਮਜ਼ੋਰੀ ਵੇਖੀ। ਟਰੰਪ ਨੇ ਇਹ ਵੀ ਕਿਹਾ ਕਿ ਯੂਕਰੇਨ ‘ਤੇ ਰੂਸੀ ਹਮਲਾ ਅੰਸ਼ਕ ਤੌਰ ‘ਤੇ ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਤੋਂ ਜ਼ਾਹਿਰ ਹੋਈ “ਕਮਜ਼ੋਰੀ” ਨਾਲ ਸ਼ੁਰੂ ਹੋਇਆ।