‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਚੋਣਾਂ ਸਿਖਰ ‘ਤੇ ਹਨ। ਸਿਆਸੀ ਪਾਰਟੀਆਂ ਵੱਲੋਂ ਲੋਕਾਂ ਵਿੱਚ ਵੱਖ-ਵੱਖ ਮੁੱਦਿਆਂ ਨੂੰ ਆਧਾਰ ਬਣਾ ਕੇ ਖੂਬ ਚੋਣ ਪ੍ਰਚਾਰ ਕੀਤਾ ਗਿਆ। ਸਿਆਸੀ ਪਾਰਟੀਆਂ ਵੱਲੋਂ ਸਕੂਲ, ਸਿੱਖਿਆ, ਬੇਰੁਜ਼ਗਾਰੀ ਸਮੇਤ ਬੇ ਅਦਬੀ ਦੀਆਂ ਹੋਰ ਘਟ ਨਾਵਾਂ ਨਾ ਹੋਣ ਦੇਣ ਦੇ ਬਹੁਤ ਦਾਅਵੇ ਕੀਤੇ ਗਏ ਪਰ ਸਿੱਖ ਸੰਗਤ ਨੂੰ 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਹੁਰਮਤੀ ਦਾ ਇਨਸਾਫ਼ ਹਾਲੇ ਤੱਕ ਨਹੀਂ ਮਿਲਿਆ ਤੇ ਨਾ ਹੀ ਸਿਆਸੀ ਪਾਰਟੀਆਂ ਵੱਲੋਂ ਕੋਈ ਹੀਲਾ ਕੀਤਾ ਗਿਆ ਹੈ। ਇਸ ਵਾਰ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਕੋਟਕਪੂਰਾ ‘ਚ ਥਾਂ-ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅ ਦਬੀ ਕਾਂਡ ਨੂੰ ਨਾ ਭੁੱਲਣ ਦੇ ਪੋਸਟਰ ਲੱਗੇ ਹੋਏ ਦਿਖਾਈ ਦਿੱਤੇ। ਇਹ ਪੋਸਟਰ ਅਕਤੂਬਰ 2015 ਵਿੱਚ ਕੋਟਕਪੂਰਾ ਗੋ ਲੀਕਾਂਡ ਦੇ ਪੀੜਤ ਗਗਨਪ੍ਰੀਤ ਸਿੰਘ ਵੱਲੋਂ ਜਾਰੀ ਕੀਤੇ ਗਏ ਹਨ।
ਸਾਲ 2015 ‘ਚ ਕੋਟਕਪੂਰਾ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਰੀ ਹੋਣ ਦੀ ਘਟਨਾ ਮਗਰੋਂ ਸ਼ਰਾਰਤੀ ਅਨਸਰਾਂ ਵੱਲੋਂ ਬੀੜ ਤੇ ਅੰਗ ਪਾੜ ਕੇ ਬਰਗਾੜੀ ਵਿਖੇ ਖਿਲਾਰ ਦਿੱਤੇ ਗਏ ਸਨ। ਇਸ ਘਟਨਾ ਦੇ ਰੋਸ ਵਜੋਂ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਸਿੱਖਾਂ ਵੱਲੋਂ ਸ਼ਾਂਤਮਈ ਰੋਸ ਪ੍ਰਦਰ ਸ਼ਨ ਕੀਤੇ ਗਏ ਸਨ। ਪੁਲਿਸ ਨੇ ਰੋਸ ਕਰ ਰਹੇ ਪ੍ਰਦਰਸ਼ ਨਕਾਰੀਆਂ ‘ਤੇ ਗੋ ਲੀਆਂ ਚਲਾਈਆਂ, ਜਿਸ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਦੀ ਮੌ ਤ ਹੋ ਗਈ ਸੀ। ਹੁਣ ਇਸ ਫਲੈਕਸ ਰਾਹੀਂ ਇਲਾਕੇ ਦੇ ਲੋਕਾਂ ਵੱਲੋਂ ਅਕਾਲੀ, ਭਾਜਪਾ ਅਤੇ ਕਾਂਗਰਸ ਪ੍ਰਤੀ ਰੋਸ ਜਤਾਇਆ ਜਾ ਰਿਹਾ ਹੈ।
ਪੋਸਟਰ ‘ਚ ਕੀ ਲਿਖਿਆ ਹੋਇਆ ਹੈ ?
ਪੋਸਟਰ ਵਿੱਚ ਲਿਖਿਆ ਹੋਇਆ ਹੈ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਦੇ ਰੋਸ ਵਜੋਂ ਸ਼ਾਂਤਮਈ ਜਾਪ ਕਰ ਰਹੀ ਸਿੱਖ ਸੰਗਤ ‘ਤੇ ਅਣਮਨੁੱਖੀ ਕਹਿ ਰ ਢਾਹ ਕੇ ਸਿੱਖ ਸੰਗਤ ਨੂੰ ਹੀ ਦੋ ਸ਼ੀ ਠਹਿਰਾਉਣ ਵਾਲੇ ਬਾਦਲ ਦਲ ਵਾਲੇ ਅਤੇ ਪੰਜ ਸਾਲ ਸੱਤਾ ਹੰਢਾਉਣ ਦੇ ਬਾਵਜੂਦ ਇਨਸਾਫ਼ ਨਾ ਦੇ ਸਕਣ ਵਾਲੇ ਕਾਂਗਰਸੀ ਆਗੂ ਅੱਜ ਸਿੱਖ ਸੰਗਤ ਤੋਂ ਵੋਟ ਕਿਸ ਮੂੰਹ ਨਾਲ ਮੰਗ ਰਹੇ ਹਨ ? ਮੈਂ ਤਾਂ ਕਦੇ ਵੀ ਨਹੀਂ ਭੁੱਲ ਸਕਦਾ, ਕੀ ਤੁਸੀਂ ਭੁੱਲ ਗਏ ਹੋ ? ਨਾ ਵਿਕੇ, ਨਾ ਵਿਕਾਂਗੇ। ਜਿਹੜੇ ਬਿਆਨਾਂ ‘ਤੇ ਖੜੇ ਸੀ, ਅੱਜ ਵੀ ਉੱਥੇ ਖੜੇ ਹਾਂ।”