International

ਬ੍ਰਿਟਿਸ਼ ਕੋਲੰਬੀਆ ‘ਚ ਕਰੋਨਾ ਸਬੰਧੀ ਕਈ ਪਾਬੰਦੀਆਂ ਹਟਾਈਆਂ

‘ਦ ਖ਼ਾਲਸ ਬਿਊਰੋ : ਬ੍ਰਿਟਿਸ਼ ਕੋਲੰਬੀਆਂ ਵਿੱਚ ਕਰੋ ਨਾ ਦੇ ਮਾਮ ਲਿਆਂ ਵਿਚ ਆ ਰਹੀ ਕਮੀ ਨੂੰ ਮੱਦੇਨਜ਼ਰ ਸੂਬਾਈ ਸਿਹਤ ਅਫਸਰ ਡਾ. ਬੌਨੀ ਹੈਨਰੀ ਵੱਲੋਂ ਕਰੋਨਾ ਸਬੰਧੀ ਲੱਗੀਆਂ ਕਈ ਪਾਬੰ ਦੀਆਂ ਨੂੰ ਖ਼ ਤਮ ਕਰਨ ਦਾ ਐ ਲਾਨ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆਂ ਵਿੱਚ ਇਨਡੋਰ ਇਕੱਠਾਂ ਤੇ ਸਭ ਪਾਬੰਦੀਆਂ ਖਤਮ ਹੋ ਜਾਣਗੀਆਂ ਪਰ ਮਾਸਕ ਪਹਿਨਣ ਅਤੇ ਵੈਕਸੀਨ ਕਾਰਡ ਦੀ ਸ਼ਰਤ ਜਾਰੀ ਰਹੇਗੀ।
ਡਾ. ਬੌਨੀ ਹੈਨਰੀ ਨੇ ਕਿਹਾ ਕਿ ਅਜੇ ਇਨਡੋਰ ਅਤੇ ਪਬਲਿਕ ਥਾਵਾਂ ਤੇ ਜਾਣ ਵਾਲਿਆਂ ਲਈ ਮਾਸਿਕ ਪਹਿਨਣਾ ਜ਼ਰੂਰੀ ਹੋਵੇਗਾ ਅਤੇ ਵੈਕਸੀਨ ਕਾਰਡ ਦੀ ਵਰਤੋਂ ਵੀ ਜ਼ਰੂਰੀ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪਾਬੰਦੀਆਂ ਸੰਬੰਧੀ ਅਗਲੀ ਸਮੀਖਿਆ 15 ਮਾਰਚ ਨੂੰ ਕੀਤੀ ਜਾਵੇਗੀ ਅਤੇ ਉਸ ਸਮੇਂ ਦੇ ਹਾਲਾਤ ਅਨੁਸਾਰ ਹਦਾਇਤਾਂ ਦਿੱਤੀਆਂ ਜਾਣਗੀਆਂ।
ਇਸੇ ਤਰ੍ਹਾਂ ਆਊਟਡੋਰ ਕੀਤੇ ਜਾਣ ਵਾਲੇ ਇਕੱਠ ਵਿਚ ਵੀ ਹੁਣ ਪੂਰੀ ਸਮਰੱਥਾ ਅਨੁਸਾਰ ਕਰਨ ਦੀ ਆਗਿਆ ਹੋਵੇਗੀ, ਇਨਡੋਰ ਰੈਸਟੋਰੈਂਟਾਂ ਆਦਿ ਵਿੱਚ ਸੀਟਾਂ ਦੀ ਲਿਮਿਟ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ ਪਰ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਮਾਸਿਕ ਅਜੇ ਲਾਉਣੇ ਪੈਣਗੇ ਅਤੇ ਵੈਕਸੀਨ ਕਾਰਡ ਵੀ ਇਨ੍ਹਾਂ ਇਕੱਠਾਂ ਚ ਸ਼ਾਮਲ ਹੋਣ ਸਮੇਂ ਦਿਖਾਉਣਾ ਜ਼ਰੂਰੀ ਹੋਵੇਗਾ।