India

ਚੋਣ ਕਮਿਸ਼ਨ ਨੇ ਭਾਜਪਾ ਨੂੰ ਦਿੱਤੀ ਚੇਤਾਵਨੀ

‘ਦ ਖ਼ਾਲਸ ਬਿਊਰੋ : ਚੋਣ ਕਮਿਸ਼ਨ ਨੇ ਕਾਂਗਰਸ ਨੇਤਾ ਹਰੀਸ਼ ਰਾਵਤ ਦੀ ਤਸਵੀਰ ਨਾਲ ਛੇੜਛਾ ੜ ਦੇ ਮਾਮਲੇ ‘ਚ ਭਾਜਪਾ ਨੂੰ ਚਿਤਾ ਵਨੀ ਦਿੱਤੀ ਹੈ। ਚੋਣ ਕਮਿਸ਼ਨ ਨੇ ਭਾਜਪਾ ਨੂੰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਭੜ ਕਾਉਣ ਦੀਆਂ ਕੋਸ਼ਿਸ਼ਾਂ ਪ੍ਰਤੀ ਵਧੇਰੇ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਦਰਅਸਲ, ਕਾਂਗਰਸ ਨੇਤਾ ਹਰੀਸ਼ ਰਾਵਤ ਦੀ ਤਸਵੀਰ ਨਾਲ ਛੇੜ ਛਾੜ ਕਰਕੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸੰਸਥਾਪਕ ਸਰ ਸਈਦ ਅਹਿਮਦ ਖਾਨ ਦੇ ਚਿਹਰੇ ਨਾਲ ਛੇੜ ਛਾੜ ਕੀਤੀ ਗਈ ਸੀ ਅਤੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਸੀ।
ਚੋਣ ਕਮਿਸ਼ਨ ਨੇ ਸੂਬਾ ਭਾਜਪਾ ਨੂੰ ਭਵਿੱਖ ਵਿੱਚ ਹੋਰ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ ਅਤੇ ਚੋਣ ਜ਼ਾ ਬਤੇ ਦੀਆਂ ਸਾਰੀਆਂ ਵਿਵਸਥਾਵਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ।