Punjab

ਡੇਰਾ ਸਾਧ ਦੇ ਬਾਹਰ ਆਉਣ ‘ਤੇ ਸਿਆਸੀ ਹੱਲਚਲ ਤੇਜ਼

‘ਦ ਖ਼ਾਲਸ ਬਿਊਰੋ : ਚੋਣਾਂ ਦੋਰਾਨ ਡੇਰਾ ਸਾਧ ਦੇ ਪੈਰੋਲ ਤੇ ਬਾਹਰ ਆ ਜਾਣ ਦੇ ਬਾਦ ਸਿਆਸੀ ਹਲਚਲ ਤੇਜ਼ ਹੋ ਗਈ ਹੈ।ਅਜਿਹੇ ਮੌਕੇ ਤੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਚੋਣਾਂ ਤੋਂ ਠੀਕ ਦੋ ਦਿਨ ਪਹਿਲਾਂ ਡੇਰਾ ਇਹ ਫੈਸਲਾ ਕਰੇਗਾ ਕਿ ਕਿਸ ਪਾਰਟੀ ਜਾਂ ਉਮੀਦਵਾਰ ਦਾ ਸਮਰਥਨ ਕਰਨਾ ਹੈ ਪਰ ਇਸ ਤੋਂ ਪਹਿਲਾਂ ਪਹਿਲਾਂ ਸਿਆਸੀ ਵਿੰਗ ਦੇ ਅਹੁਦੇਦਾਰਾਂ ਦੀ ਡੇਰਾ ਮੁਖੀ ਨਾਲ ਬੈਠਕ ਹੋਣ ਦੀ ਉਮੀਦ ਹੈ।

ਪੰਜਾਬ ਤੋਂ ਸਿਰਸਾ ਡੇਰੇ ਵਿਚ 50 ਤੋਂ ਜ਼ਿਆਦਾ ਉਮੀਦਵਾਰ ਮੱਥਾ ਟੇਕ ਚੁੱਕੇ ਹਨ। ਜਿਸ ਤੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਇਸ ਗੱਲ ਨੂੰ ਲੈ ਕੇ ਕਿੰਨੀ ਹਲਚਲ ਹੈ ਕਿ ਡੇਰਾ ਸੱਚਾ ਸੌਦਾ ਕਿਸ ਦਾ ਸਮਰਥਨ ਕਰੇਗਾ। ਪੰਜਾਬ ਦੇ ਮਾਲਵਾ ਖੇਤਰ ਦੀਆਂ ਕਈ ਸੀਟਾਂ ਅਤੇ ਉੱਤਰ ਪ੍ਰਦੇਸ਼ ਦੀਆਂ ਦੋ ਦਰਜਨ ਦੇ ਕਰੀਬ ਵਿਧਾਨ ਸਭਾ ਸੀਟਾਂ ‘ਤੇ ਡੇਰੇ ਦਾ ਪ੍ਰਭਾਵ ਮੰਨਿਆ ਜਾਂਦਾ ਹੈ।

ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਪਹਿਲੀ ਵਾਰ 21 ਦਿਨਾਂ ਦੀ ਛੁੱਟੀ ਮਿਲੀ ਹੈ ਤੇ ਉਸ ਤੇ ਦੋ ਸਾਧਵੀਆਂ ਨਾਲ ਬਲਾ ਤਕਾਰ, ਪੱਤਰ ਕਾਰ ਛਤਰਪਤੀ ਅਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਕਤ ਲ ਕੇਸ ਦੇ ਇਲਜ਼ਾਮ ਸਾਬਤ ਹੋਏ ਹਨ।

ਜੇਲ ਤੋਂ ਆਉਣ ਮਗਰੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅੱਜਕੱਲ੍ਹ ਗੁਰੂਗ੍ਰਾਮ ਦੇ ਸੈਕਟਰ 50 ਸਥਿਤ ਆਪਣੇ ਡੇਰਾ ਚਰਚਾ ਘਰ ਵਿੱਚ ਮੋਜੂਦ ਹੈ। ਜਿਥੇ ਪ੍ਰਸ਼ਾਸਨ ਵੱਲੋਂ ਸੱਖਤ ਸੁਰ ਖਿਆ ਪ੍ਰਬੰ ਧ ਕੀਤੇ ਗਏ ਹਨ। ਇਥੋਂ ਤੱਕ ਕਿ ਆਲੇ ਦੁਆਲੇ ਦੇ ਲੋਕਾਂ ਨੂੰ ਛੱਤ ਤੇ ਵੀ ਨਹੀਂ ਚੜਨ ਦਿਤਾ ਜਾ ਰਿਹਾ ਹੈ।  

ਡੇਰਾ ਮੁਖੀ ਨੂੰ ਪੈਰੋਲ ਮਿਲਣ ਨਾਲ ਜਿਥੇ ਸਿਆਸੀ ਹਲਚਲ ਤਾਂ ਵੱਧੀ ਹੈ,ਉਥੇ ਇਸ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਚੁੱਕਾ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਇੱਕ ਵਫਦ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ
ਖੱਟੜ ਨੂੰ ਮਿਲ ਕੇ ਡੇਰਾ ਮੁੱਖੀ ਦੀ ਪੈਰੋਲ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਇਲ਼ਾਵਾ ਅੰਮ੍ਰਿਤਸਰ ਤੋਂ ਪੰਥਕ ਤਾਲਮੇਲ ਕਮੇਟੀ ਨੇ ਵੀ ਮੰਗ ਕੀਤੀ ਹੈ ਕਿ ਇਸ ਸੰਬੰਧੀ ਮੋਰਚਾ ਲਗਾਇਆ ਜਾਣਾ ਚਾਹਿਦਾ ਹੈ। ਉਹਨਾਂ  ਇਹ ਵੀ ਕਿਹਾ ਕਿ ਇੱਕ ਪਾਸੇ ਤਾਂ ਬੰਦੀ ਸਿੱਖ ਸ ਜ਼ਾ ਪੂਰੀ ਕਰਨ ਤੋਂ ਬਾਦ ਵੀ ਜੇਲਾਂ ਵਿੱਚ ਹਨ,ਦੂਜੇ ਪਾਸੇ ਇੱਕ ਬਲਾਤ ਕਾਰੀ ਤੇ  ਕਾਤ ਲ  ਨੂੰ ਝੱਟ ਪੈਰੋਲ ਮਿੱਲ ਜਾਂਦੀ ਹੈ।