India International Punjab

ਅਮਰੀਕਾ ‘ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਵਜੋਂ ਮਾਨਤਾ ਮਿਲੀ

ਕਮਲਜੀਤ ਸਿੰਘ ਬਨਵੈਤ / ਗੁਰਪ੍ਰੀਤ ਸਿੰਘ
ਦ ਖ਼ਾਲਸ ਬਿਊਰੋ : ਸਿੱਖ ਜਿੱਥੇ ਵੀ ਗਏ, ਜਿਸ ਵੀ ਮੁਲਕ ਵਿੱਚ ਜਾ ਵਸੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਲ ਲੈ ਕੇ ਗਏ। ਗੁਰੂ ਸਹਿਬਾਨ ਤਾਂ ਜੰਗ ਲੜਾਈਆਂ ਸਮੇਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲਈ। ਇਹੇ ਵਜ੍ਹਾ ਹੈ ਕਿ ਕਿਸੇ ਵਾ ਮੁਲਕ ਦਾ ਕੋਈ ਅਜਿਹਾ ਸ਼ਹਿਰ ਜਾਂ ਪਿੰਡ ਨਹੀਂ ਜਿੱਥੇ ਸਿੱਖ ਵੱਸਦੇ ਹੋਣ ਅਤੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਨਜ਼ਰੀ ਨਾ ਪੈਣ। ਵਿਦੇਸ਼ਾਂ ਵਿੱਚ ਵੱਸਦਾ ਸਿੱਖ ਭਾਈਚਾਰਾ ਅਪਣੀ ਵੱਖਰੀ ਪਛਾਣ ਅਤੇ ਧਰਮ ‘ਤੇ ਭਾਸ਼ਾ ਦੀ ਮਾਨਤਾ ਲਈ ਲੜ ਰਿਹਾ ਹੈ। ਪਰਾਈ ਧਰਤੀ ‘ਤੇ ਸਿੱਖਾਂ ਨੂੰ ਧਰਮ ਦੀ ਲੜਾਈ ਵਿੱਚ ਫਤਿਹ ਵੀ ਨਸੀਬ ਹੋਈ ਹੈ। ਕੇਵਲ ਸਿਆਸਤ ਵਿੱਚ ਹੀ ਦਬਦਬਾ ਨਹੀਂ ਬਣਾਇਆ।
ਅਮਰੀਕਾ ਤੋਂ ਸਿੱਖ ਧਰਮ ਨਾਲ ਜੁੜੀ ਚੜਦੀ ਕਲਾ ਵਾਲੀ ਖਬਰ ਆ ਰਹੀ ਹੈ ਕੇ ਯੂਟਾ ਸਟੇਟ ਦੇ ਹਾਊਸ ਆਫ ਰਿਪ੍ਰਜੈਂਟਟਿਵ ਨੇ ਸਿੱਖ ਕੌਮ ਅਤੇ ਅਮਰੀਕਾ ਵਿੱਚ ਵੱਸਦੇ ਸਿੱਖਾਂ ਵੱਲੋਂ ਪਾਏ ਯੋਗਦਾਨ ਨੂੰ ਮਾਨਤਾ ਦਿੱਤੀ ਹੈ। ਯੂਟਾ ਦੇ ਹਾਊਸ ਆਫ ਕਾਮਨਜ਼ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ ,ਜਿਸ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਅਤੇ ਵਿਸ਼ਵ ਭਰ ਵਿੱਚ ਸਿੱਖਾਂ ਦੇ ਵੱਡੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਹੈ ਹਾਊਸ ਨੇ ਮਤਾ ਨੰਬਰ hjr00js02 ਨੂੰ ਯੂਟਾ ਸਟੇਟ ਦੇ ਜਨਰਲ ਐਸੰਬਲੀ ਸ਼ੈਸ਼ਨ ਵਿੱਚ ਸਟੇਟ ਦੇ ਪ੍ਰਤੀਨਿਧ ਕਲੇਅਰ ਦੁਆਰਾ ਪੇਸ਼ ਕੀਤਾ ਗਿਆ ਸੀ। ਜਨਰਲ ਐਸੰਬਲੀ ਦੇ ਸਾਰੇ 75 ਮੈੰਬਰਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਅਤੇ ਸਿੱਖਾਂ ਦੇ ਸਦੀਵੀ ਗੁਰਬ ਦਾ ਦਰਜਾ ਦੇ ਦਿੱਤਾ ਹੈ। ਹਾਊਸ ਨੇ ਇਸ ਗੱਲ ਦੀ ਬੋਲ ਕੇ ਸ਼ਲਾਘਾ ਕੀਤੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਧਰਮਾਂ ਵਿੱਚ ਇਤਫਾਕ ,ਧਰਮਿਕ ਸਭਾਵਨਾ, ਸ਼ਾਤੀ ਅਤੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਹਾਊਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਸਰਬੱਤ ਦੇ ਭਲੇ ਵਾਲੀ ਦੱਸਦਿਆਂ ਆਪਣਾ ਸਿਰ ਝੁਕਿਆ ਹੈ। ਬੋਰਡ ਨੇ ਇੱਕ ਹੋਰ ਮਤੇ ਰਾਹੀ ਵਰਲਡ ਸਿੱਖ ਪਾਰਲੀਮੈਂਟ ਨੂੰ ਸਿੱਖਾਂ ਦੀ ਵਿਸ਼ਵ ਭਰ ਵਿੱਚ ਕੁਲੈਕਟਿਵ ਬਾਡੀ ਵਜੋਂ ਮਾਨਤਾ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕਰੋਨਾ ਦੇ ਕਹਿਰ ਵੇਲੇ ਮਨੁੱਖਤਾ ਦੀ ਸੇਵਾ ਲਈ ਸਿੱਖ ਕੌਮ ਦੇ ਪਾਏ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ ਹੈ। ਸਿੱਖ ਧਰਮ ਦੇ ਹੋਰ ਸਕੰਲਪਾ ਜਿਸ ਵਿੱਚ ਲੰਗਰ ਪ੍ਰਥਾ ਦਾ ਵਰਨਣ ਆਉਦਾਂ ਹੈ, ਦਾ ਵਿਸ਼ੇਸ਼ ਤੌਰ ‘ਤੇ ਗੁਣਗਾਣ ਕੀਤਾ ਗਿਆ ਹੈ । ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਅਮ੍ਰਿੰਤਸਰ ਵਿਖੇ ਹਰ ਰੋਜ ਇੱਖ ਲੱਖ ਤੋਂ ਵੱਧ ਸੰਗਤ ਨੂੰ ਲੰਗਰ ਛਕਾਉਂਣ ਅਤੇ ਸੈਂਕੜੇ ਪ੍ਰਾਣੀਆਂ ਨੂੰ ਅਮ੍ਰਿੰਤ ਛਕਾਉਣ ਦੀ ਪ੍ਰਸ਼ੰਸ਼ਾ ਵੀ ਹੋਈ।
ਆਖਰੀ ਮਤਾ ਰਾਹੀ ਸਿੱਖ ਧਰਮ ਦੀਆਂ ਅਮੀਰ ਕਦਰਾਂ ਕੀਮਤਾਂ, ਇਤਿਹਾਸ ਦੇ ਵਿਲੱਖਣ ਸਿਧਾਂਤ ਬਾਰੇ ਯੂਟਾ ਸਟੇਟ ਦੇ ਵਸਨੀਕਾ ਨੂੰ ਜਾਗਰੁਤ ਕਰਨ ਦਾ ਫੈਸਲਾ ਲਿਆ ਗਿਆ ਤਾਂ ਜੋ ਸਰਬੱਤ ਦਾ ਭਲਾ ਹੋ ਸਕੇ। ਇਹ ਵੀ ਮਹਿਸੂਸ ਕੀਤਾ ਗਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚਲੀ ਬਾਣੀ ਮਾਨਸ ਕੀ ਜਾਤ ਸਭੈ ਏਕੇ ਪਹਿਚਾਣ ਦਾ ਸੁਨੇਹਾ ਦਿੰਦੀ ਹੈ ਜਿਹੜਾ ਕਿ ਸਮੇਂ ਦੀ ਮੁੱਕ ਲੋੜ ਹੈ। ਇਸ ਮੌਕੇ ਵਿਸ਼ਵ ਸਿੱਖ ਪਾਰਲੀਮੈਂਟ ਵੱਲੋਂ ਵਿਸ਼ਵ ਭਰ ਵਿੱਚ ਕੌਮ ਦੇ ਇਤਿਹਾਸ ਅਤੇ ਸਿੱਖ ਧਰਮ ਬਾਰੇ ਜਾਗਰੁਕਤਾ ਪੈਦਾ ਕਰਨ ਲਈ ਵਚਨਵੱਧਤਾ ਲੁਟਾਈ ਗਈ। ਪਾਰਲੀਮੈਂਟ ਦੇ ਭਾਈ ਹਰਜਿੰਦਰ ਸਿੰਘ, ਜੋਗਾ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਦੁਨੀਆ ਭਰ ਦੇ ਨੇਤਾਵਾਂ ਅਤੇ ਵੱਖ –ਵੱਖ ਅਮਰੀਕੀ ਰਾਜਾਂ ਨੇ ਵਧਾਇਕਾਂ ਨੇ ਭਾਰਤੀ ਡਿਪਲੋਮੈਟਾਂ ਵੱਲੋਂ ਡਾਇਸਪੋਰਾਂ ਵਿੱਚ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਚੱਲੀਆਂ ਚਾਲਾਂ ਦੇ ਬਾਵਜੂਦ ਸਿੱਖ ਕੌਮ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਹੈ। ਵਰਲਡ ਸਿੱਖ ਪਾਰਲੀਮੈਂਟ ਨੇ ਯੂਟਾ ਸਟੇਟ ਦੀ ਸਲਾਘਾ ਕਰਦਿਆਂ ਅਮਰੀਕਾ ਸਰਕਾਰ ਕੋਲ ਹੋਰ ਸਿੱਖ ਮੁੱਦੇ ਉਠਾਉਣ ਦਾ ਪ੍ਰਣ ਲਿਆ ਹੈ ਤਾਂ ਜੋ ਵਿਸ਼ਵ ਭਰ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ।
ਪੰਜਾਬ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਲਈ ਲੜਾਈ ਹਾਲੇ ਲੜੀ ਜਾ ਰਹੀ ਹੈ ਜਿਹੜੀ ਕਿਸੇ ਫੈਸਲਾਕੁੰਨ ਦੌਰ ਵਿੱਟਚ ਨਹੀਂ ਪੁੱਜੀ ਹੈ। ਇੱਥੋ ਦੇ ਸਿੱਖ ਜਾਗਤ ਜੋਤ ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਮੜੀਆ ਮਸਾਣੀਆਂ ਪੂਜਣ ਅਤੇ ਬਾਬਿਆਂ ਅੱਗੇ ਮੱਥੇ ਟੇਕ ਰਹੇ ਹਨ।