Punjab

ਯੂਪੀ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ‘ਚੋਂ ਵੀ ਸਿੱਧੂ ਗਾਇਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਕਾਂਗਰਸ ਨੇ ਉੱਤਰ ਪ੍ਰਦੇਸ਼ ਚੋਣਾਂ ਲਈ ਚੌਥੇ ਗੇੜ ਦੇ ਪ੍ਰਚਾਰ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਪਰ ਯੂਪੀ ਦੇ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚੋਂ ਨਵਜੋਤ ਸਿੰਘ ਸਿੱਧੂ ਦਾ ਨਾਂ ਗਾਇਬ ਹੈ। ਇਸ ਲਿਸਟ ਵਿੱਚ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਚਰਨਜੀਤ ਸਿੰਘ ਚੰਨੀ, ਅਸ਼ੋਕ ਗਹਿਲੋਤ ਦੇ ਨਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਅਜੇ ਕੁਮਾਰ ਲਾਲੂ, ਅਰਾਧਨਾ ਮਿਸ਼ਰਾ, ਗੁਲਾਮ ਨਬੀ ਆਜ਼ਾਦ, ਭੁਪੇਸ਼ ਬਘੇਲ, ਸਲਮਾਨ ਖੁਰਸ਼ੀਦ, ਪ੍ਰਮੋਦ ਤਿਵਾੜੀ, ਪੀ. ਐੱਲ. ਪੂਨੀਆ, ਰਾਜੀਵ ਸ਼ੁਕਲਾ, ਸਚਿਨ ਪਾਇਲਟ, ਦੀਪੇਂਦਰ ਸਿੰਘ ਹੁੱਡਾ, ਮੁਹੰਮਦ ਅਜ਼ਹਰੂਦੀਨ, ਨਸੀਮੂਦੀਨ ਸਿੱਦਿਕੀ, ਅਰਚਨਾ ਪ੍ਰਮੋਦ ਕ੍ਰਿਸ਼ਨਮ, ਪ੍ਰਦੀਪ ਜੈਨ ਆਦਿੱਤਯ, ਜਫਰ ਅਲੀ ਨਕਵੀ, ਕੇ. ਐੱਲ. ਸ਼ਰਮਾ, ਹਾਰਦਿਕ ਪਟੇਲ, ਇਮਰਾਨ ਪ੍ਰਦਾਪਗੜ੍ਹੀ, ਵਰਸ਼ਾ ਗਾਇਕਵਾੜ, ਸੁਪ੍ਰਿਯਾ, ਰਾਜੇਸ਼ ਤਿਵਾੜੀ, ਸਤਿਆਨਾਰਾਇਣ ਪਟੇਲ, ਤੈਕੁਲ ਆਲਮ, ਪ੍ਰਦੀਪ ਨਰਵਾਲ, ਉਮਾ ਸ਼ੰਕਰ ਪਾਂਡੇ ਤੇ ਰਾਜੀਵ ਪਾਂਡੇ ਨੂੰ ਵੀ ਇਸ ਲਿਸਟ ਵਿੱਚ ਜਗ੍ਹਾ ਮਿਲੀ ਹੈ। ਪੰਜਾਬ ‘ਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ ਯੂਪੀ ‘ਚ ਚੌਥੇ ਗੇੜ ਦੀਆਂ ਵੋਟਾਂ 20 ਫਰਵਰੀ ਤੋਂ ਬਾਅਦ ਹੀ ਪੈਣੀਆਂ ਹਨ।