‘ਦ ਖ਼ਾਲਸ ਬਿਊਰੋ : ਅਮਰੀਕੀ ਸੈਨੇਟ ਦੀ ਕਮੇਟੀ ਨੇ ਬੀਜਿੰਗ ‘ਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ‘ਚ ਗਲਵਾਨੀ ਘਾਟੀ ‘ਚ ਮੁੱਠਭੇੜ ‘ਚ ਸ਼ਾਮਲ ਚੀਨੀ ਫੌਜ ਦੇ ਕਮਾਂਡਰ ਨੂੰ ਟਾਰਚ ਬਿਅਰਰ (torch bearer) ਨਿਯੁਕਤ ਕੀਤੇ ਜਾਣ ‘ਤੇ ਸਖਤ ਇਤਰਾਜ਼ ਜਤਾਇਆ ਹੈ। ਅਮਰੀਕਾ ਦੀ ਸੈਨੇਟ ਫ਼ਾਰਨ ਰਿਲੇਸ਼ਨ ਕਮੇਟੀ ਨੇ ਚੀਨ ਦੇ ਇਸ ਕਦਮ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਇਸ ਕਮੇਟੀ ਦੇ ਮੁਖੀ ਸੈਨੇਟਰ ਜਿਮ ਰਿਸ਼ ਨੇ ਟਵੀਟ ਕੀਤਾ, ”ਇਹ ਸ਼ਰਮਨਾਕ ਹੈ ਕਿ ਚੀਨ ਨੇ ਓਲੰਪਿਕ 2022 ਲਈ ਇੱਕ ਇਸ ਤਰ੍ਹਾਂ ਦੇ ਟਾਰਚ ਬਿਅਰਰ ਨੂੰ ਚੁਣਿਆ, ਜੋ ਭਾਰਤ ਵਿੱਚ ਸਾਲ 2020 ਵਿੱਚ ਹੋਏ ਹਮ ਲੇ ਦੌਰਾਨ ਫੌਜ ਟੁਕੜੀ ‘ਚ ਸ਼ਾਮਿਲ ਸੀ।
ਅਸੀਂ ਭਾਰਤ ਦੀ ਪ੍ਰਭੂਸੱਤਾ ਦਾ ਸਮਰਥਨ ਕਰਦੇ ਹਾਂ।” ਮਈ 2020 ਵਿੱਚ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਕਾਰ ਝ ੜਪ ਹੋਈ ਸੀ। ਉਦੋਂ ਤੋਂ ਹੀ ਭਾਰਤ ਅਤੇ ਚੀਨ ਵਿਚਾਲੇ ਸਰਹੱਦ ‘ਤੇ ਤਣਾਅ ਬਣਿਆ ਹੋਇਆ ਹੈ। ਚੀਨ ਨੇ ਗਲਵਾਨ ਘਾਟੀ ‘ਚ ਜ਼ਖਮੀ ਹੋਏ ਪੀਐੱਲਏ ਦੇ ਕਮਾਂਡਰ ਕਿਊਈ ਫਾਬਾਓ ਨੂੰ ਬੀਜਿੰਗ 2022 ਦਾ torch bearer ਬਣਾਇਆ ਹੈ। ਗਲਵਾਨ ਘਾਟੀ ਵਿੱਚ ਭਾਰਤੀ ਸੈਨਿਕਾਂ ਨਾਲ ਹੋਈ ਝ ੜਪ ਵਿੱਚ ਫੈਬਾਓ ਦੇ ਸਿਰ ਵਿੱਚ ਸੱਟ ਲੱਗੀ ਸੀ।
ਫੈਬਾਓ ਸ਼ਿਨਜਾਂਗ ਮਿਲਟਰੀ ਕਮਾਂਡ ਵਿੱਚ ਰੈਜੀਮੈਂਟਲ ਕਮਾਂਡਰ ਹੈ। 15 ਜੂਨ 2020 ਨੂੰ, ਗਲਵਾਨ ਘਾਟੀ ਵਿੱਚ ਦੋਨਾਂ ਦੇਸ਼ਾਂ ਦਰਮਿਆਨ ਹੋਈ ਝੜਪ ਵਿੱਚ ਫੈਬਾਓ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਵਿੰਟਰ ਓਲੰਪਿਕ ਖੇਡਾਂ ਲਈ ਲਗਭਗ 1200 torch bearer ਚੁਣੇ ਗਏ ਹਨ ਅਤੇ ਪੈਰਾਲੰਪਿਕ ਖੇਡਾਂ ਲਈ ਲਗਭਗ 600 torch bearer ਚੁਣੇ ਗਏ ਹਨ। ਭਾਰਤ-ਚੀਨ ਸਰਹੱਦ ‘ਤੇ ਗਲਵਾਨ ਘਾਟੀ ‘ਚ ਹੋਈ ਹਿੰ ਸਾ ‘ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਚੀਨ ਨੇ ਕਦੇ ਵੀ ਅਧਿਕਾਰਤ ਤੌਰ ‘ਤੇ ਇਹ ਸਵੀਕਾਰ ਨਹੀਂ ਕੀਤਾ ਹੈ ਕਿ ਉਸ ਦੇ ਕਿੰਨੇ ਫ਼ੌਜੀ ਮਾਰੇ ਗਏ ਹਨ।