International

18 ਸਾਲ ‘ਚ ਪਹਿਲੀ ਵਾਰ ਫੇਸਬੁੱਕ ਦੇ ਘਟੇ ਯੂਜ਼ਰਸ

‘ਦ ਖ਼ਾਲਸ ਬਿਊਰੋ : ਸੋਸ਼ਲ ਮੀਡੀਆ ਪਲੈਟਫਾਰਮ ਫੇਸਬੁੱਕ ਨੇ 18 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਪਣੇ ਰੋਜ਼ਾਨਾ ਐਕਟਿਵ ਯੂਜ਼ਰਸ ਦੀ ਗਿਣਤੀ ਵਿੱਚ ਗਿਰਾਵਟ ਦਰਜ ਕੀਤੀ ਹੈ। ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੈੱਟਵਰਕਸ ਦਾ ਕਹਿਣਾ ਹੈ ਕਿ ਦਸੰਬਰ ਦੇ ਅੰਤ ਤੱਕ ਤਿੰਨ ਮਹੀਨਿਆਂ ਵਿੱਚ ਰੋਜ਼ਾਨਾ ਐਕਟਿਵ ਯੂਜ਼ਰਸ ਦੀ ਗਿਣਤੀ ਘੱਟ ਕੇ 1.929 ਬਿਲੀਅਨ (ਅਰਬ) ਹੋ ਗਏ ਹੈ ਜਦਕਿ ਪਿਛਲੀ ਤਿਮਾਹੀ ਵਿੱਛ ਇਹ 1.930 ਬਿਲੀਅਨ ਸੀ।

ਕੰਪਨੀ ਨੇ ਟਿਕਟਾਕ ਅਤੇ ਯੂਟਿਊਬ ਦੇ ਮੁਕਾਬਲੇ ਕਮਾਈ ਦੀ ਦਰ ਘੱਟ ਹੋਣ ਦਾ ਖਦਸ਼ਾ ਜਤਾਇਆ ਹੈ। ਨਾਲ ਹੀ ਇਸ਼ਿਹਾਰ ਵਾਲੀਆਂ ਕੰਪਨੀਆਂ ਆਪਣੇ ਖਰਚਿਆਂ ਵਿੱਚ ਕਟੌਤੀ ਕਰ ਰਹੀਆਂ ਹਨ। ਨਿਊਯਾਰਕ ਵਿੱਚ ਆਫ਼ਚਰ-ਆਵਰਜ਼ ਟ੍ਰੈਡਿੰਗ ਵਿੱਚ ਮੇਟਾ ਦੇ ਸ਼ੇਅਰਾਂ ਵਿੱਚ 20 ਫ਼ੀਸਦੀ ਤੋਂ ਜ਼ਿਆਦਾ ਗਿਰਾਵਟ ਆਈ ਹੈ। ਮੇਟਾ ਦੇ ਸ਼ੇਅਰ ਦੀ ਕੀਮਤ ਵਿੱਚ ਗਿਰਾਵਟ ਕਾਰਨ ਕੰਪਨੀ ਦੇ ਸ਼ੇਅਰ ਵਿੱਚ ਮਾਰਕਿਟ ਕੀਮਤ ਤੋਂ 200 ਅਰਬ ਡਾਲਰ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਟਵਿੱਟਰ, ਸਨੈਪਚੈਟ ਅਤੇ ਪਿੰਟਰੈਸਟ ਸਮੇਤ ਹੋਰ ਸੋਸ਼ਲ ਮੀਡੀਆ ਪਲੈਟਫਾਰਮ ਦੇ ਸ਼ੇਅਰਾਂ ਵਿੱਚ ਵੀ ਤੇਜ਼ੀ ਨਾਲ ਗਿਰਾਵਟ ਆਈ ਹੈ।