Punjab

ਸਿੱਧੂ ਵੱਲੋਂ ਪੰਜਾਬ ਮਾਡਲ ਦੇ ਕਿਸਾਨੀ ਪੱਖ ਦੀ ਰੂਪ ਰੇਖਾ ਪੇਸ਼

‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਭਵਨ ਚੰਡੀਗੜ ਵਿੱਖੇ ਇਕ ਪ੍ਰੈਸ ਕਾਨਫ੍ਰੰਸ ਦੌਰਾਨ ਕਾਂਗਰਸੀ ਆਗੂ ਰਣਦੀਪ ਸੂਰਜੇਵਾਲਾ ਅਤੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮਾਡਲ ਦੇ ਕਿਸਾਨੀ ਪੱਖ ਦੀ ਰੂਪ-ਰੇਖਾ ਪੇਸ਼ ਕੀਤੀ।

ਇਸ ਪ੍ਰੈਸ ਕਾਨਫ੍ਰੰਸ ਦੌਰਾਨ ਬੋਲਦਿਆਂ ਕਾਂਗਰਸੀ ਆਗੂ ਰਣਦੀਪ ਸੂਰਜੇਵਾਲਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਦਾਅਵਾ ਝੂੱਠਾ ਨਿਕਲਿਆ ਹੈ।ਉਹਨਾਂ ਦੇ ਮੰਤਰੀਆਂ ਨੇ  ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕਰ ਰਹੇ ਕਿਸਾਨਾਂ ਨੂੰ ਗੱਡੀ ਥੱਲੇ ਦੇ ਕੇ ਮਾਰਿਆ ਹੈ।ਇਹ ਆਪ,ਅਕਾਲੀ ਅਤੇ ਭਾਜਪਾ ਇਕੋ ਥੈਲੀ ਦੇ ਚਟੇ-ਬਟੇ ਹਨ,ਇਹਨਾਂ ਵਿੱਚ ਕੋਈ ਖਾਸ ਫ਼ਰਕ ਨਹੀਂ ਹੈ।ਸਰਕਾਰ ਨੇ ਕਿਸਾਨਾਂ ਨੂੰ ਸਹੂਲਤਾਂ ਦੇਣ ਦੀ ਬਜਾਇ ਤੇਲ,ਡੀਜਲ ਦੀਆਂ ਕੀਮਤਾਂ,ਖਾਦਾਂ ਦੀ ਕੀਮਤ ਵਿੱਚ ਲਗਾਤਾਰ ਵਾਧਾ ਕਰ ਕੇ ਦੇਸ਼ ਦੇ ਕਿਸਾਨਾਂ ਤੇ ਵਾਧੂ ਬੋਝ ਪਾਇਆ ਹੈ।

 ਇਸ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਸਿਆ ਕਿ ਸਰਕਾਰਾਂ   ਕਾਰਪੋਰੇਟ ਕੰਪਨੀਆਂ ਨੂੰ ਵਾਧੂ ਮੁਨਾਫ਼ਾ ਵੰਡ ਰਹੀਆਂ ਹਨ ਪਰ ਕਿਸਾਨਾਂ ਲਈ ਉਹਨਾਂ ਕੋਲ ਕੁਝ ਵੀ ਨਹੀਂ ਹੁੰਦਾ ਹੈ।

ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਨੂੰ ਫ਼ਾਇਦਾ ਦੇਣ ਵਾਲੀਆਂ ਵੱਡੀਆਂ-ਵੱਡੀਆਂ ਸਕੀਮਾਂ ਕਾਂਗਰਸ ਦੀ ਦੇਣ ਹੈ ਤੇ ਇਸ ਵਾਰ ਵੀ ਕਾਂਗਰਸ ਕਿਸਾਨਾਂ ਦੀ ਜਿੰਦਗੀ ਬਦਲਣ ਲਈ ਚੋਣਾਂ ਲੜੇਗੀ। ਸਾਡੀ ਸਰਕਾਰ ਆਉਣ ਤੇ ਨਵੀਆਂ ਸਕੀਮਾਂ ਰਾਹੀਂ ਝੋਨੇ ਵਰਗੀਆਂ ਫ਼ਸਲਾਂ ਉਤੇ ਨਿਰਭਰਤਾ ਘਟਾਈ ਜਾਵੇਗੀ ਤੇ ਕਿਸਾਨਾਂ ਨੂੰ ਵੀ ਆਪਣੀਆਂ ਫ਼ਸਲਾਂ ਸਟੋਰ ਕਰਨ ਦੀ ਇਜਾਜ਼ਤ ਹੋਵੇਗੀ।ਇਸ ਲਈ ਨਵੇਂ ਕੋਲਡ ਸਟੋਰ ਬਣਾਏ ਜਾਣਗੇ।

ਕੋਆਪਰੇਟਿਵ ਐਕਟ ਨੂੰ ਵੀ ਸੋਧਿਆ ਜਾਵੇਗਾ ਤੇ ਫੂਡ ਪ੍ਰੋਸੈਸਿੰਗ ਰਾਹੀਂ ਰੋਜਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜਗਾਰ ਦਿਤਾ ਜਾਵੇਗਾ।

ਔਰਤਾਂ ਨੂੰ ਖਾਸ ਤੋਰ ਤੇ  ਤਵਜੋਂ ਦਿੱਤੀ ਜਾਵੇਗੀ ਤੇ ਉਹਨਾਂ ਲਈ ਵੀ ਰੌਜਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣਗੇ।ਖੇਤ ਮਜਦੂਰਾਂ ਲਈ ਨਵੇਂ ਨਿਯਮ ਬਣਾਏ ਜਾਣਗੇ ਤੇ ਇਕ ਨਿਸ਼ਚਤ ਮਜਦੂਰੀ ਉਹਨਾਂ ਨੂੰ ਮਿਲੇਗੀ।

ਕੁਲ ਮਿਲਾ ਕੇ ਇਸ ਨੀਤੀ ਤਹਿਤ ਕਿਸਾਨ,ਮਜ਼ਦੂਰ ਅਤੇ ਖਾਸ ਤੋਰ ਤੇ ਔਰਤ ਵੱਰਗ ਲਈ ਖਾਸ ਭਲਾਈ ਦੇ ਕੰਮ ਕੀਤੇ ਜਾਣਗੇ।