‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਏ ਆਪ ਤੋਂ ਬਾਗੀ। ਆਮ ਆਦਮੀ ਵੱਲੋਂ ਟਿਕਟ ਨਾ ਮਿਲਣਦੇ ਕਾਰਨ ਸੋਨੂੰ ਜਾਫਰ ਨੇ ਆਜ਼ਾਦ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ।ਆਮ ਆਦਮੀ ਪਾਰਟੀ ਦੇ ਆਗੂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਉਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜਿਹੜੀ ਪਾਰਟੀ ਚੰਗੇ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੇ ਵਾਅਦੇ ਕਰਦੀ ਸੀ ਹੁਣ ਗਲਤ ਬੰਦਿਆਂ ਨੂੰ ਟਿਕਟਾਂ ਵੰਡ ਰਹੀ ਹੈ। ਉਹ ਹੁਣ ਆਜ਼ਾਦ ਤੌਰ ਉਤੇ ਹਲਕੇ ਤੋਂ ਚੋਣ ਲੜਨਗੇ।