‘ਦ ਖ਼ਾਲਸ ਬਿਊਰੋ : ਯੂ ਪੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਹਨ। ਪਿਛਲੇ 3 ਦਿਨਾਂ ‘ਚ 8 ਵਿਧਾਇਕ ਪਾਰਟੀ ਛੱਡ ਚੁੱਕੇ ਹਨ ਅਤੇ ਭਾਜਪਾ ਦੇ ਇੱਕ ਹੋਰ ਵਧਾਇਕ ਮੁਕੇਸ਼ ਵਰਮਾ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।ਮੁਕੇਸ਼ ਵਰਮਾ ਨੇ ਆਪਣੇ ਅਸਤੀਫ਼ੇ ਵਿੱਚ ਦਾਰਾ ਸਿੰਘ ਅਤੇ ਸਵਾਮੀ ਪ੍ਰਸਾਦ ਮੌਰਿਆ ਵਰਗੇ ਦਲਿਤਾਂ, ਪਿਛੜੇ ਅਤੇ ਘੱਟ ਗਿਣਤੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਭਾਜਪਾ ਸਰਕਾਰ ‘ਤੇ ਲਗਾਇਆ ਹੈ।ਦਾਰਾ ਸਿੰਘ ਅਤੇ ਮੌਰਿਆ ਯੂ ਪੀ ਦੀ ਯੋਗੀ ਸਰਕਾਰ ਵਿੱਚ ਕੈਬਨਿਟ ਮੰਤਰੀ ਸਨ।